6.3 C
Vancouver
Saturday, January 18, 2025

ਟਰੰਪ ਨੂੰ ਏਡਲਟ ਸਟਾਰ ਭੁਗਤਾਨ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਪਰ ਨਾ ਤਾਂ ਕੈਦ ਹੋਈ ਅਤੇ ਨਾ ਹੀ ਜੁਰਮਾਨਾ ਹੋਇਆ

 

ਖਾਸ ਰਿਪਰੋਟ
ਡੋਨਾਲਡ ਟਰੰਪ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਵ੍ਹਾਈਟ ਹਾਊਸ ਵਿੱਚ ਅਪਰਾਧੀ ਹੋਣਗੇ।ਅਮਰੀਕਾ ਦੀ ਅਦਾਲਤ ਨੇ ਦੇਸ਼ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਵਾਉਣ ਦੇ (ਹਸ਼ ਮਨੀ) ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ ਪਰ ਅਦਾਲਤ ਨੇ ਉਨ੍ਹਾਂ ਨਾ ਜੇਲ੍ਹ ਭੇਜਿਆ, ਨਾ ਜੁਰਮਾਨਾ ਕੀਤਾ ਤੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਈ। ਇਸ ਨਾਲ ਟਰੰਪ ਨੂੰ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਲਈ ਵ੍ਹਾਈਟ ਹਾਊਸ ਪੁੱਜਣ ਦਾ ਰਾਹ ਸਾਫ਼ ਹੋ ਗਿਆ ਹੈ। ਮੈਨਹੱਟਨ ਦੀ ਅਦਾਲਤ ਦੇ ਜੱਜ ਜੁਆਨ ਐੱਮ. ਮਰਚੇਨ 78 ਸਾਲਾ ਟਰੰਪ ਨੂੰ ਚਾਰ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਰਾਹ ਚੁਣਿਆ ਜਿਸ ਨਾਲ ਸੰਵਿਧਾਨਕ ਸੰਕਟ ਖੜਾ ਨਾ ਹੋਵੇ। ਟਰੰਪ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਰਸਮੀ ਤੌਰ ‘ਤੇ ਸਜ਼ਾ ਸੁਣਾਈ ਗਈ। ਟਰੰਪ 20 ਜਨਵਰੀ ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਮਾਮਲਾ ਟਰੰਪ ਵਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਸਹਿਯੋਗੀ ਰਾਹੀਂ ਸਟਾਰ ਸਟੋਰਮੀ ਡੈਨੀਅਲਜ਼ ਨੂੰ 1,30,000 ਡਾਲਰ ਦੀ ਅਦਾਇਗੀ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਜੋ ਉਹ ਉਸ ਨਾਲ ਸੈਕਸ ਕਰਨ ਬਾਰੇ ਜਨਤਕ ਤੌਰ ‘ਤੇ ਬਿਆਨ ਨਾ ਦੇਵੇ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਕੋਲ ਗਏ ਸਨ ਅਤੇ ਅਪੀਲ ਕੀਤੀ ਸੀ ਕਿ ਸਟਾਰ ਨੂੰ ਅਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕਰਨ ਨਾਲ ਜੁੜੇ ਮਾਮਲੇ ਵਿਚ ਸਜ਼ਾ ‘ਤੇ ਰੋਕ ਲਗਾਈ ਜਾਵੇ। ਹਾਲਾਂਕਿ, ਸੁਪਰੀਮ ਕੋਰਟ ਨੇ ਟਰੰਪ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ, ਜਿਸ ਨਾਲ ਜਸਟਿਸ ਮਰਚਨ ਲਈ ਬੀਤੇ ਦਿਨੀਂ ਆਪਣੀ ਸਜ਼ਾ ਦਾ ਐਲਾਨ ਕਰਨ ਦਾ ਰਸਤਾ ਸਾਫ ਹੋ ਗਿਆ। ਹਾਲਾਂਕਿ, ਜਸਟਿਸ ਮਾਰਚਨ ਨੇ ਸੰਕੇਤ ਦਿਤਾ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ‘ਤੇ ਕੋਈ ਜੁਰਮਾਨਾ ਜਾਂ ਪਾਬੰਦੀਆਂ ਲਗਾਉਣਗੇ।
ਟਰੰਪ ਦੇ ਦੋਸ਼ ਅਤੇ ਮੁਕੱਦਮੇ ਵਿਚ ਕਦੋਂ ਕੀ ਹੋਇਆ?
ਮਾਰਚ 2023: ਮੈਨਹਟਨ ਡੀਏ ਨੇ ਟਰੰਪ ਨੂੰ 2016 ‘ਚ ਸਟੌਰਮੀ ਡੈਨੀਅਲਜ਼ ਨੂੰ ਗੁਪਤ ਪੈਸੇ ਦੇ ਭੁਗਤਾਨ ਨਾਲ ਜੁੜੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ।
30 ਮਈ, 2024: ਟਰੰਪ ਨੂੰ ਚੋਣਾਂ ਨਾਲ ਸਬੰਧਤ ਜਾਣਕਾਰੀ ਨੂੰ ਦਬਾਉਣ ਦੀ ਸਾਜ਼ਸ਼ ਨਾਲ ਜੁੜੇ ਕਾਰੋਬਾਰੀ ਰੀਕਾਰਡਾਂ ਨੂੰ ਜਾਅਲੀ ਬਣਾਉਣ ਦੇ 34 ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ।
19 ਨਵੰਬਰ, 2024: ਡੀਏ ਸਜ਼ਾ ਸੁਣਾਉਣ ‘ਚ ਦੇਰੀ ਕਰਨ ਲਈ ਸਹਿਮਤ ਹੋਇਆ ਤਾਂ ਜੋ ਸੰਭਾਵਤ ਪ੍ਰਸਤਾਵ ਨੂੰ ਖਾਰਜ ਕਰਨ ਦੀ ਇਜਾਜ਼ਤ ਦਿਤੀ ਜਾ ਸਕੇ।
22 ਨਵੰਬਰ, 2024: ਜੱਜ ਮਰਚਨ ਨੇ ਸਜ਼ਾ ਮੁਲਤਵੀ ਕਰ ਦਿਤੀ ਅਤੇ ਟਰੰਪ ਦੀ ਖਾਰਜ ਕਰਨ ਦਾ ਮਤਾ ਦਾਇਰ ਕਰਨ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ।
3 ਜਨਵਰੀ, 2025: ਜੱਜ ਮਰਚਨ ਨੇ ਖਾਰਜ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ।
10 ਜਨਵਰੀ 2025: ਟਰੰਪ ਨੂੰ ਸ਼ਰਤਾਂ ‘ਤੇ ਦੋਸ਼ਮੁਕਤ ਕੀਤਾ ਗਿਆ।
ਸਟੌਰਮੀ ਡੈਨੀਅਲਸ ਕੌਣ ਹਨ?
ਸਟੌਰਮੀ ਡੈਨੀਅਲਸ ਦਾ ਅਸਲੀ ਨਾਮ ਸਟੈਫਨੀ ਕਲਿਫੋਰਡ ਹੈ ਤੇ ਉਨ੍ਹਾਂ ਦਾ ਜਨਮ ਲੁਈਸਿਆਨਾ ਵਿੱਚ 1979 ਵਿੱਚ ਹੋਇਆ ਸੀ।
2004 ਵਿੱਚ ਨਿਰਦੇਸ਼ਨ ਅਤੇ ਲੇਖਣੀ ਵਿੱਚ ਆਉਣ ਤੋਂ ਪਹਿਲਾਂ ਉਹ ਪਹਿਲੀ ਵਾਰ ਪੋਰਨ ਫਿਲਮ ਇੰਡਸਟਰੀ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸਨ।ਬਤੌਰ ਸਟੇਜ ਪਰਫਾਰਮਰ ਉਨ੍ਹਾਂ ਦੇ ਨਵੇਂ ਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ।ਉਨ੍ਹਾਂ ਦੇ ਨਾਮ ਵਿੱਚ ਸਟੋਰਮੀ ਸ਼ਬਦ ਮਸ਼ਹੂਰ ਅਮਰੀਕੀ ਬੈਂਡ ਮੋਤਲੇ ਕ੍ਰਿਊ ਦੇ ਬੇਸ ਗਿਟਾਰਿਸਟ ਨਿੱਕੀ ਸਿਕਸ ਦੀ ਧੀ ਸਟੋਰਮ ਤੋਂ ਲਿਆ ਗਿਆ ਹੈ। ਜਦਕਿ ਡੈਨੀਅਲਸ, ਅਮਰੀਕੀ ਵ੍ਹਿਸਕੀ ਬ੍ਰਾਂਡ ਜੈਕ ਡੈਨੀਅਲਸ ਤੋਂ ਲਿਆ ਗਿਆ ਹੈ।
ਅਮਰੀਕਾ ਦੇ ਦੱਖਣੀ ਹਿੱਸੇ ਤੋਂ ਆਉਣ ਵਾਲੀ ਕਲਿਫੋਰ ਨੇ ਇਸ ਵ੍ਹਿਸਕੀ ਦਾ ਇਸ਼ਤਿਹਾਰ ਦੇਖਿਆ ਸੀ ਜਿਸ ਵਿੱਚ ਦਾਅਵਾ ਕੀਤਾ ਸੀ ਕਿ ‘ਇਹ ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦਾ ਪਸੰਦੀਦਾ ਡਰਿੰਕ ਹੈ।’ ਹਾਲਾਂਕਿ, ‘ਦਿ 40-ਯੀਅਰ-ਓਲਡ ਵਰਜਿਨ’ ਅਤੇ ‘ਨੌਕਡ ਅੱਪ’ ਫਲਿਮਾਂ ਵਿੱਚ ਕੈਮਿਓ ਰੋਲ ਅਤੇ ਪੌਪ ਬੈਂਡ ‘ਮਾਰੂਨ ਫਾਈਵ’ ਦੇ ਗੀਤ ‘ਵੇਕ ਅੱਪ ਕਾਲ’ ਦੀ ਵੀਡੀਓ ਵਿੱਚ ਆਉਣ ਨਾਲ ਉਹ ਹੋਰ ਮਸ਼ਹੂਰ ਹੋਏ। ਉਨ੍ਹਾਂ 2010 ਵਿੱਚ ਲੁਈਸਿਆਨਾ ਵਿੱਚ ਅਮਰੀਕੀ ਸੈਨੇਟ ਦੀ ਸੀਟ ਲਈ ਚੋਣ ਲੜਨ ਬਾਰੇ ਵੀ ਸੋਚਿਆ ਸੀ। ਪਰ ਬਾਅਦ ਵਿੱਚ ਉਹ ਇਸ ਦੌੜ ਤੋਂ ਇਹ ਕਹਿੰਦੇ ਵੱਖਰੇ ਹੋ ਗਏ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਕੀ ਕਹਿੰਦੇ ਨੇ ਕਨੂੰਨੀ ਮਾਹਿਰ
ਨਿਊਯਾਰਕ ਦੀ ਪੇਸ ਯੂਨੀਵਰਸਿਟੀ ਵਿਚ ਕਾਨੂੰਨ ਦੇ ਪ੍ਰੋਫ਼ੈਸਰ, ਡੇਵਿਡ ਡੋਰਫ਼ਮੈਨ ਨੇ ਕਿਹਾ ਕਿ ਸਜ਼ਾ ਦੇ ਮਾਮਲੇ ਵਿਚ ਬਿਨਾਂ ਸ਼ਰਤ ਡਿਸਚਾਰਜ ਦਰਅਸਲ ਕੋਈ ਸਜ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟਰੰਪ ਹੁਣ ਹਮੇਸ਼ਾ ਵਾਸਤੇ ਇੱਕ ਦੋਸ਼ੀ ਤਾਂ ਹਨ, ਪਰ 34 ਮਾਮਲਿਆਂ ਵਿਚ ਦੋਸ਼ੀ ਹੋਣ ‘ਤੇ ਵੀ ਉਨ੍ਹਾਂ ‘ਤੇ ਕਿਸੇ ਕਿਸਮ ਦਾ ਸਿੱਧਾ ਪ੍ਰਭਾਵ ਨਹੀਂ ਹੋਵੇਗਾ।
ਡੇਵਿਡ ਨੇ ਕਿਹਾ ਕਿ ਜੱਜ ਜੁਆਨ ਸਜ਼ਾ ਦੇਣ ਸਬੰਧੀ ਦਿਸ਼ਾ-ਨਿਰਦੇਸ਼ਾਂ ਹੱਥੋਂ ਬੱਝਵੇਂ ਸਨ। ਇਸ ਮਾਮਲੇ ਵਿਚ, ਟਰੰਪ ਨਿਊਯਾਰਕ ਵਿਚ ਸਭ ਤੋਂ ਘੱਟ ਦਰਜੇ ਵਾਲੇ ਅਪਰਾਧ ਵਿਚ ਇੱਕ ਪਹਿਲੀ ਵਾਰੀ ਦੇ ਅਤੇ ਗ਼ੈਰ-ਹਿੰਸਕ ਦੋਸ਼ੀ ਸਨ ਅਤੇ ਨਾਲ ਹੀ ਇੱਕ ਰਾਸ਼ਟਰਪਤੀ ਨੂੰ ਸਜ਼ਾ ਦੇਣਾ ਕਾਫ਼ੀ ਅਵਿਵਹਾਰਕ ਹੁੰਦਾ ਯਾਨੀ ਇਸ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਜਾਣਾ ਸੀ।ਡੇਵਿਡ ਨੇ ਕਿਹਾ ਕਿ ਜੇ ਟਰੰਪ ਚੋਣ ਹਾਰ ਗਏ ਹੁੰਦੇ ਤਾਂ ਸ਼ਾਇਦ ਜੱਜ ਜੁਆਨ ਉਨ੍ਹਾਂ ਖ਼ਿਲਾਫ਼ ਵਧੇਰੇ ਸਖ਼ਤ ਹੁੰਦੇ। ਟਰੰਪ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨ ਲਈ ਸੁਤੰਤਰ ਹਨ।
ਪਰ ਉਹ ਖ਼ੁਦ ਨੂੰ ਮੁਆਫ਼ੀ ਨਹੀਂ ਦੇ ਸਕਦੇ ਕਿਉਂਕਿ ਰਾਸ਼ਟਰਪਤੀ ਦੀਆਂ ਮੁਆਫ਼ ਕਰਨ ਦੀ ਸ਼ਕਤੀਆਂ ਫ਼ੈਡਰਲ ਅਪਰਾਧਾਂ ‘ਤੇ ਲਾਗੂ ਹੁੰਦੀਆਂ ਹਨ, ਸੂਬਾਈ ਪੱਧਰ ‘ਤੇ ਨਹੀਂ। ਨਿਊਯਾਰਕ ਦਾ ਇਹ ਮੁਕੱਦਮਾ ਪੌਰਨ ਸਟਾਰ ਸਟੌਰਮੀ ਡੇਨੀਅਲਜ਼ ਨਾਲ ਜੁੜਿਆ ਹੈ, ਜਿਸ ਨੇ 2006 ਵਿੱਚ ਟਰੰਪ ਦੀ ਪਹਿਲੀ ਰਾਸ਼ਟਰਪਤੀ ਮੁਹਿੰਮ ਦੇ ਮੱਧ ਵਿੱਚ ਆਪਣੇ ਅਤੇ ਟਰੰਪ ਵਿਚਕਾਰ ਸਬੰਧਾਂ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਸੀ।
ਟਰੰਪ ਦੇ ਸਾਬਕਾ ਅਟਾਰਨੀ, ਮਾਈਕਲ ਕੋਹੇਨ ਨੇ ਡੇਨੀਅਲਜ਼ ਦਾ ਮੂੰਹ ਬੰਦ ਕਰਾਉਣ ਲਈ 130,000 ਡਾਲਰ ਦਿੱਤੇ ਸਨ।
ਟਰੰਪ ਨੇ ਕੋਹੇਨ ਨੂੰ ਪੈਸੇ ਮੋੜ ਦਿੱਤੇ ਸਨ, ਪਰ ਕੋਹੇਨ ਨੇ ਪਿਛਲੀ ਸਪਰਿੰਗ ਦੌਰਾਨ ਜੱਜਾਂ ਨੂੰ ਦੱਸਿਆ ਸੀ ਕਿ ਸਾਬਕਾ ਰਾਸ਼ਟਰਪਤੀ ਨੇ ਇਸ ਡੀਲ ਨੂੰ ਲੁਕਾਉਣ ਲਈ ਦਸਤਾਵੇਜ਼ਾਂ ਵਿਚ ਹੇਰਾਫੇਰੀ ਕੀਤੀ ਸੀ।

Related Articles

Latest Articles