ਸੁਣੋ ਵੇ ਲੋਕੋ ਮੈਂ ਪੰਜਾਬ ਬੋਲਦਾ
ਪੱਤਣ ਦੇ ਵੱਲ ਵਧਦਾ ਪੰਜਾਬ ਬੋਲਦਾ
ਕੁਰਸੀ ਤੇ ਜਾਤਾਂ ਤੋਂ ਬਿਨਾਂ ਹੋਰ ਵੀ ਮੇਰੇ ਦੁੱਖ
ਉਹ ਦੁੱਖ ਮੈਂ ਥੋਡੇ ਨਾਲ ਫੋਲਦਾ ।
ਬਾਪੂ ਮੱਝੀਆਂ ਦੇ ਸੰਗਲ ਗੰਢਦਾ,ਪੁੱਤ ਬੁਲਟ ਦੀ ਕਿੱਕ ਮਾਰਦਾ।
ਮਾਂ ਚੁੱਲ੍ਹਾ ਚੌਂਕਾ ਕਰਦੀ, ਘਰ ਸਾਂਭਦੀ
ਧੀ ਫਿਰੇ ਇੰਸਟਾ ਵਿੱਚ ਨੱਚਦੀ ।
ਚੰਗੇ ਭਲੇ ਪੁੱਤ-ਧੀ ਸੀ ਜੰਮੇ ਦੇਖ ਇੰਟਰਨੈੱਟ ਖੁਸਰੇ ਬਣਦੇ ਜਾਵਣ
ਬਾਹਰਲੇ ਖੁਸਰੇ ਨਾਲੋਂ ਮੈਨੂੰ ਘਰ ਦੇ ਖੁਸਰੇ ਹੁਣ ਜ਼ਿਆਦਾ ਡਰਾਵਣ ।
ਮੈਂ ਡਰਿਆ ਹੋਇਆ ਪੰਜਾਬ ਬੋਲਦਾ ।
ਬੰਜਰ ਹੋਣ ਦੇ ਨੇੜੇ ਪੁੱਜਿਆ ਪੰਜਾਬ ਬੋਲਦਾ।
ਸਿਉਂਕ ਖਾ ਰਹੀ ਰੁੱਖਾਂ ਨੂੰ, ਨਸ਼ੇ ਪੁੱਤਾਂ ਨੂੰ
ਰੁੱਖ ਤੇ ਪੁੱਤ ਮੇਰੇ ਮੁੱਕਦੇ ਜਾਵਣ ।
ਸੁਖਦੀਪ ਬਹੁਤ ਦੇ ਲਿਆ ਹੋਕਾ ਧੀਆਂ ਬਚਾਓ ਧੀਆਂ ਪੜ੍ਹਾਓ
ਆਓ ਰਲ ਮਿਲ ਕੇ ਦੇਈਏ ਹੋਕਾ ਰੁੱਖ ਤੇ ਪੁੱਤ ਬਚਾਓ ।
ਮੈਂ ਹੁਣ ਸਹਿਮਿਆ ਹੋਇਆ ਪੰਜਾਬ ਬੋਲਦਾ
ਪੱਤਣ ਦੇ ਵੱਲ ਵਧਦਾ ਹੋਇਆ ਪੰਜਾਬ ਬੋਲਦਾ।
ਲੇਖਕ : ਸੁਖਦੀਪ ਕੌਰ ਮਾਂਗਟ