ਕੀਹਦੀ ਕੀਹਦੀ ਕੀ ਗੱਲ ਕਰੀਏ,
ਏਥੇ ਬੜੇ ਨੇ ਮਤਲਬੀ ਯਾਰ ਬੇਲੀ,
ਖੁਸ਼ੀਆਂ ਵਾਲੇ ਸੀ ਜਦ ਮਿਲੇ ਗੱਫੇ,
ਬੜਾ ਕਰਦੇ ਰਹੇ ਸਤਿਕਾਰ ਬੇਲੀ।
ਗਿਆ ਜਦ ਤੋਂ ਨੇਤਾ ਛੱਡ ਗੱਦੀ,
ਹੁਣ ਆਖਣ ਲੱਗੇ ਬਿਮਾਰ ਬੇਲੀ।
ਗੌਂਅ ਕੱਢ ਜੋ ਮੋੜ ਮੁੱਖ ਗਏ,
ਪਿੱਠ ਮਰੋੜੂ ਬਣੇ ਗਦਾਰ ਬੇਲੀ।
ਵੀਜ਼ਾ ਮਿਲੇ ਨਾ ਬੰਗਲਾ ਦੇਸ਼ ਜੀਹਨੂੰ,
ਚੜ੍ਹਿਆ ਉਹ ਵੀ ਜਹਾਜ਼ੇ ਆਣ ਬੇਲੀ,
ਏਥੇ ਆ ਨਾ ਹੁਣ ਕਦਰ ਜਾਣੀ,
ਵੇਖ ਡਿੱਗਿਆ ਤੀਰ ਕਮਾਨ ਬੇਲੀ।
ਪੁੱਛਿਆ ਕੁੱਤੀ ਨਾ ਪਿੰਡਾਂ ਵਿੱਚ ਜੀਹਨੂੰ,
ਏਥੇ ਬੈਠੇ ਬਣੇ ਪ੍ਰਧਾਨ ਬੇਲੀ।
ਖਾਂਦੇ ਪੀਂਦੇ ਮਾਰਨ ਛੜਾਂ ‘ਭਗਤਾ’,
ਭੁੱਲ ਛੇਤੀ ਗਏ ਸਨਮਾਨ ਬੇਲੀ।
ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113