ਨਵੀਂ ਦਿੱਲੀ : ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਖਰਾਬ ਖੁਰਾਕ ਆਦਤਾਂ ਕਾਰਨ ਭਾਰਤ ‘ਚ ਖਤਰਨਾਕ ਪੋਸ਼ਣ ਸੰਕਟ ਪੈਦਾ ਹੋ ਗਿਆ ਹੈ। ਇਸ ਨੂੰ ਹੱਲ ਕਰਨ ਲਈ ਸੰਤੁਲਤ ਖੁਰਾਕ ਅਪਣਾਉਣਾ ਮਹੱਤਵਪੂਰਨ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਆਈਸੀਐੱਮਆਰਐਨਆਈਐੱਨ) ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਇਸ ਸਮੇਂ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ‘ਚ ਬਿਮਾਰੀਆਂ ਦਾ ਅੱਧਾ ਬੋਝ ਮਾੜੇ ਪੋਸ਼ਣ ਕਾਰਨ ਵੱਧ ਰਿਹਾ ਹੈ। ਖਰਾਬ ਖੁਰਾਕ ਦੀਆਂ ਆਦਤਾਂ ਕੁੱਲ ਬਿਮਾਰੀਆਂ ਦਾ 56.4 ਪ੍ਰਤੀਸ਼ਤ ਹਨ। ਫਾਸਟਫੂਡ ਚੇਨ ਦੇ ਫੈਲਣ ਅਤੇ ਪੈਕ ਕੀਤੇ ਸਨੈਕਸ ਦੀ ਆਸਾਨ ਉਪਲਬਧਤਾ ਦੇ ਨਾਲ, ਲੋਕ ਨਮਕ, ਖੰਡ ਅਤੇ ਚਰਬੀ ਵਾਲੇ ਭੋਜਨਾਂ ਦਾ ਸੇਵਨ ਕਰ ਰਹੇ ਹਨ। ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਖਤਰਨਾਕ ਤੌਰ ‘ਤੇ ਪ੍ਰਚਲਿਤ ਹੋ ਗਈਆਂ ਹਨ। ਆਈਸੀਐੱਮਆਰ-ਐੱਨਆਈਨੇ ਕਿਹਾ ਕਿ ਭਾਰਤ ਇਕ ਵਿਲੱਖਣ ਅਤੇ ਚਿੰਤਾਜਨਕ ਪੋਸ਼ਣ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲੋਕਾਂ ‘ਚ ਪੇਟ ਦਾ ਮੋਟਾਪਾ ਸਮੁੱਚੇ ਮੋਟਾਪਾ ਨਾਲੋਂ ਬਹੁਤ ਜਅਿਾਦਾ ਹੈ। 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਖੁਰਾਕ ਸਬੰਧੀ ਵਿਕਾਰਾਂ ਤੋਂ ਪੀੜਤ ਹੈ, ਜਿਸ ‘ਚ ਮੋਟਾਪਾ, ਟਾਈਪ -2 ਡਾਇਬਿਟੀਜ਼, ਚਰਬੀ ਜਿਗਰ ਆਦਿ ਸ਼ਾਮਲ ਹਨ। ਹੇਮਲਤਾ ਨੇ ਇਹ ਬਿਆਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਬੈਂਗਲੁਰੂ ਦੇ ਸਹਿਯੋਗ ਨਾਲ ਫਿਜ਼ੀਸ਼ੀਅਨ ਐਸੋਸੀਏਸ਼ਨ ਫਾਰ ਨਿਊਟ੍ਰੀਸ਼ਨ ਇੰਡੀਆ ਵੱਲੋਂ ਕਰਵਾਈ ਮੈਡੀਕਲ ਸਿੱਖਿਆਐੱਨ ਦੀ ਸਾਬਕਾ ਡਾਇਰੈਕਟਰ ਡਾ. ਹੇਮਲਤਾ ਆਰ ਨੇ ਕਿਹਾ ਕਿ ਭਾਰਤ ਇਕ ਵਿਲੱਖਣ ਅਤੇ ਚਿੰਤਾਜਨਕ ਪੋਸ਼ਣ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਲੋਕਾਂ ‘ਚ ਪੇਟ ਦਾ ਮੋਟਾਪਾ ਸਮੁੱਚੇ ਮੋਟਾਪੇ ਨਾਲੋਂ ਬਹੁਤ ਜ਼ਿਆਦਾ ਹੈ। 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਖੁਰਾਕ ਸਬੰਧੀ ਵਿਕਾਰਾਂ ਤੋਂ ਪੀੜਤ ਹੈ, ਜਿਸ ‘ਚ ਮੋਟਾਪਾ, ਟਾਈਪ -2 ਡਾਇਬਿਟੀਜ਼, ਚਰਬੀ ਜਿਗਰ ਆਦਿ ਸ਼ਾਮਲ ਹਨ। ਹੇਮਲਤਾ ਨੇ ਇਹ ਬਿਆਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਬੈਂਗਲੁਰੂ ਦੇ ਸਹਿਯੋਗ ਨਾਲ ਫਿਜ਼ੀਸ਼ੀਅਨ ਐਸੋਸੀਏਸ਼ਨ ਫਾਰ ਨਿਊਟ੍ਰੀਸ਼ਨ ਇੰਡੀਆ ਵੱਲੋਂ ਕਰਵਾਈ ਮੈਡੀਕਲ ਸਿੱਖਿਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਤਾ। ਦੇਸ਼ ‘ਚ ਹੋਣ ਵਾਲੀਆਂ ਕੁਲ ਮੌਤਾਂ ਵਿੱਚੋਂ 66 ਫੀਸਦੀ ਲਾਗ ਰਹਿਤ ਰੋਗਾਂ (ਐੱਨਸੀਡੀ) ਕਾਰਨ ਹੁੰਦੀਆਂ ਹਨ। ਵਿਕਸਤ ਪੱਛਮੀ ਦੇਸ਼ਾਂ। ਵਿਚ ਜਿੱਥੇ ਐੱਨਸੀਜੀ ਆਮ ਤੌਰ ‘ਤੇ ਜਿੰਦਗੀ ਦੇ ਬਾਅਦ ਦੇ ਪੜਾਵਾਂ ਜਾਹਰ ਹੁੰਦੀ ਹੈ, ਭਾਰਤ ਵਿਚ ਇਨ੍ਹਾਂ ਬਿਮਾਰੀਆਂ ਦਾ ਸਾਹਮਣਾ ਬਹੁਤ ਘੱਟ ਉਮਰ ਵਿਚ ਹੀ ਹੋ ਜਾਂਦੀ ਹੈ। ਐਂਨਸੀਡੀ ਤੋਂ ਪੀੜਤ ਦੋ ਤਿਹਾਈ ਭਾਰਤੀ 26-59 ਉਮਰ ਵਰਗ ਵਿਚ ਆਉਂਦੇ ਹਨ। ਗਰਭਵਤੀ ਮਹਿਲਾਵਾਂ ਪ੍ਰੋਸੈਸਡ ਅਨਾਜ ਪਦਾਰਥਾਂ ਤੇ ਚੀਨ ਖਾਣ ਕਰਕੇ ਆਪਣੇ ਬੱਚਿਆਂ ਦੀ ਸਿਹਤ ਨੂੰ ਖਤਰੇ ਵਿਚ ਪਾਉਂਦੀਆਂ ਹਨ।