ਕਿਰਾਏ ਵਿੱਚ 120 ਫੀਸਦੀ ਵਾਧੇ ਹੋਣ ਕਾਰਨ ਰੈਸਟੋਰੈਂਟ ਬੰਦ ਕਰਨ ਦੀ ਘੋਸ਼ਣਾ
ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ-ਬਰਨਾਬੀ ਸਰਹੱਦ ਦੇ ਨੇੜੇ ਇੱਕ ਪ੍ਰਸਿੱਧ ਰੈਸਟੋਰੈਂਟ ‘ਤੇ ਮਹਿੰਗਾਈ ਦੀ ਮਾਰ ਅਜਿਹੀ ਪਈ ਹੈ ਕਿ ਰੈਸਟੋਰੈਂਟ ਚਲਾਉਣ ਵਾਲਿਆਂ ਨੂੰ ਆਪਣਾ ਰੈਸਟੋਰੈਂਟ ਬੰਦ ਕਰਨ ਦੀ ਘੋਸ਼ਣਾ ਕਰਨੀ ਪੈ ਗਈ ਹੈ। ਮਾਲਕਾਂ ਵੱਲੋਂ ਇਕੱਠਾ ਹੀ 120 ਫੀਸਦੀ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਇਸ ਨਾ ਚਾਹੁੰਦੇ ਹੋਏ ਵੀ ਰੈਸਟੋਰੈਂਟ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਰੈਸਟੋਰੈਂਟ ਚਲਾ ਰਹੇ ਚਾਰਲਜ਼ ਟਸੈਂਗ ਨੇ 2020 ਵਿੱਚ ਵੈਨਕੂਵਰ ਦੇ ਜੌਇਸ-ਕਾਲਿੰਗਵੁੱਡ ਇਲਾਕੇ ਵਿੱਚ ਵੈਨੇਸ ਐਵਨਿਊ ਅਤੇ ਬਾਊਂਡਰੀ ਰੋਡ ਦੇ ਨੇੜੇ ਲਿਬਰਟੇ ਕੈਫੇ ਖੋਲ੍ਹਿਆ ਸੀ।
ਇਹ ਰੈਸਟੋਰੈਂਟ ਆਪਣੇ ਫਿਲਿਪੀਨੋ ਖਾਣਿਆਂ ਅਤੇ ਉਬੇ ਪੇਸਟਰੀਜ਼ ਲਈ ਕਾਫੀ ਪ੍ਰਸਿੱਧ ਹੈ। ਟਸੈਂਗ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਬਿਜ਼ਨਸ ਨੂੰ ਸ਼ੁਰੂ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ। ਪਰ ਉਹ ਕਹਿੰਦੇ ਹਨ ਕਿ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਖੁਦ ਨੂੰ ਗ੍ਰਹਾਕਾਂ ਦੀ ਪਸੰਦ ਬਣਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਇਲਾਕੇ ਦੇ ਹਰ ਕੋਨੇ ਤੋਂ ਆਉਂਦੇ ਹਨ। ਟਸੈਂਗ ਨੇ ਕਿਹਾ ਕਿ 120 ਫੀਸਦੀ ਕਿਰਾਏ ਵਿੱਚ ਵਾਧਾ, ਕੋਈ ਵੀ ਇਸਦਾ ਸਾਹਮਣਾ ਨਹੀਂ ਕਰ ਸਕਦਾ, ਉਹ ਚਿੰਤਾਜਨਕ ਸਥਿਤੀ ‘ਚ ਫਸ ਗਿਆ ਹੈ । ਜੋ ਕਿ ਸੱਚਮੁੱਚ ਦੁਖਦਾਇਕ ਹੈ ਅਤੇ ਮੈਂ ਕੁਝ ਨਹੀਂ ਕਰ ਸਕਦਾ।”
ਟਸੈਂਗ ਨੇ ਕਿਹਾ ਕਿ ਉਹ ਸੂਬਾਈ ਸਰਕਾਰ ਤੋਂ ਇਸ ਵਿਸ਼ੇ ‘ਤੇ ਕਾਨੂੰਨੀ ਤਬਦੀਲੀਆਂ ਦੀ ਉਮੀਦ ਰੱਖਦੇ ਹਨ, ਤਾਂ ਜੋ ਵਪਾਰਿਕ ਕਿਰਾਏ ਵਿੱਚ ਕੀਤੇ ਜਾ ਰਹੇ ਮਨਮਰਜ਼ੀ ਦੇ ਵਾਧੇ ਤੋਂ ਬਚਾ ਜਾ ਸਕੇ। ਉਨ੍ਹਾਂ ਕਿਹਾ ਜਿਵੇਂ “ਰਿਹਾਇਸ਼ੀ ਮਕਾਨਾਂ ਲਈ ਰਿਹਾਇਸ਼ੀ ਕਿਰਾਏ ਬ੍ਰਾਂਚ ਹੈ ਜੋ ਕਿਰਾਏ ਵਿੱਚ ਵਾਧੇ ਨੂੰ ਕੰਟਰੋਲ ਕਰਦੀ ਹੈ ਪਰ ਬਦਕਿਸਮਤੀ ਨਾਲ, ਵਪਾਰਕ ਮਕਾਨਾਂ ਲਈ ਕੋਈ ਐਸੀ ਪ੍ਰਣਾਲੀ ਨਹੀਂ ਹੈ, ਜੋ ਮਾਲਕ ਦੇ ਮਨਮਰਜ਼ੀ ਦੇ ਵਾਧੇ ਨੂੰ ਰੋਕ ਸਕੇ।”
ਉਹ ਕਹਿੰਦੇ ਹਨ ਕਿ ਉਹ ਆਪਣੇ ਬਿਜ਼ਨਸ ਨੂੰ ਨਵੇਂ ਸਥਾਨ ‘ਤੇ ਖੋਲ੍ਹਣ ਦੀ ਉਮੀਦ ਤਾਂ ਰੱਖਦੇ ਹਨ, ਪਰ ਸ਼ਹਿਰ ਭਰ ਵਿੱਚ ਕਿਰਾਏ ਵਿੱਚ ਤੇਜ਼ੀ ਨਾਲ ਵਾਧਾ ਹੋ ਚੁੱਕਾ ਹੈ, ਅਤੇ ਮਹਿੰਗਾਈ ਦੇ ਕਾਰਨ ਨਵੀਂ ਜਗ੍ਹਾ ਦੀ ਮੁਰੰਮਤ ਦੀ ਲਾਗਤ ਪਹਿਲਾਂ ਤੋਂ ਦੋ ਗੁਣਾ ਹੋ ਜਾਂਦੀ ਹੈ।
ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੋ ਲੋਕ ਉਨ੍ਹਾਂ ਦੇ ਲਿਬਰਟੇ ਕੈਫੇ ਨੂੰ ਪਸੰਦ ਕਰਦੇ ਹਨ ਉਹ ਫਰਵਰੀ ਤੋਂ ਪਹਿਲਾਂ ਇਸ ਦੇ ਬੰਦ ਹੋਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਆ ਕੇ ਖਾਣਾ-ਖਾਣ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.