ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ਸਿਟੀ ਹਾਲ ਵਿੱਚ ਬਹੁਤ ਜਲਦ ਦੋ ਨਵੇਂ ਕੌਂਸਲਰ ਵੇਖਣ ਨੂੰ ਮਿਲਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੀ ਕਾਉਂਸਲਰ ਐਡਰੀਅਨ ਕਰ ਨੇ ਆਪਣੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਐਡਰੀਅਨ ਨੇ ਬੁਧਵਾਰ ਨੂੰ ਇਹ ਘੋਸ਼ਣਾ ਕੀਤੀ ਕਿ ਉਹ 14 ਸਾਲਾਂ ਦੀ ਸੇਵਾ ਦੇ ਬਾਅਦ ਰਿਟਾਇਰ ਹੋਣ ਜਾ ਰਹੀ ਹੈ।
ਐਡਰੀਅਨ ਨੇ ਦਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਚਾਹੁੰਦੀ ਹੈ, ਪਰ ਇਹ ਵੀ ਕਿਹਾ ਕਿ ਉਹ ਵੈਨਕੂਵਰ ਵਿੱਚ ਏਬੀਸੀ ਵੈਨਕੂਵਰ ਦੀ ਹਕੂਮਤ ਤੋਂ ਕਾਫੀ ਨਾਰਾਜ਼ ਹਨ। ਉਹਨਾਂ ਨੇ ਜ਼ਿਕਰ ਕੀਤਾ ਕਿ ਏਬੀਸੀ ਵੈਨਕੂਵਰ ਨੇ ਵਿਰੋਧੀ ਕੌਂਸਲਰਾਂ ਨੂੰ ਖੇਤਰੀ ਸੰਸਥਾਵਾਂ ਵਿੱਚ ਅਪੌਇੰਟਮੈਂਟ ਤੋਂ ਵੰਜਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਐਡਰੀਅਨ ਕਰ 2011 ਤੋਂ ਵੈਨਕੂਵਰ ਗ੍ਰੀਨ ਪਾਰਟੀ ਦੇ ਪੱਖ ਤੋਂ ਕੌਸਲ ਵਿੱਚ ਹਨ ਅਤੇ ਉਹ ਆਪਣੀ ਚੌਥੀ ਚੋਣ ਵਿੱਚ ਦੋ ਵਾਰ ਵੱਡੇ ਵੋਟਾਂ ਨਾਲ ਜਿਤੇ ਸਨ।
ਇਸ ਤੋਂ ਇਲਾਵਾ ਇੱਕ ਹੋਰ ਵਨਸਿਟੀ ਦੀ ਕੌਂਸਲਰ ਕ੍ਰਿਸਟੀਨ ਬੋਇਲ, ਨੇ ਅਕਤੂਬਰ ਵਿੱਚ ਬੀ.ਸੀ. ਵਿਧਾਨ ਸਭਾ ਵਿੱਚ ਵੈਨਕੂਵਰ-ਮਾਊਂਟ ਪਲੇਜ਼ੈਂਟ ਸੀਟ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨਾਲ ਜਿੱਤੀ ਸੀ, ਉਨ੍ਹਾਂ ਦੀ ਸੀਟ ਵੀ ਜ਼ਿਮਨੀ ਚੋਣ ਲਈ ਖਾਲੀ ਹੋ ਗਈ ਹੈ।
ਇਹ ਦੋਨੋ ਚੋਣਾਂ ਸਿਟੀ ਕੌਂਸਲ ਵਿੱਚ ਸੰਤੁਲਨ ਨੂੰ ਬਦਲਣਗੀਆਂ ਨਹੀਂ ਕਿਉਂਕਿ ਐਡਰੀਅਨ ਅਤੇ ਬੋਇਲ ਦੋਵੇਂ ਹੀ ਏਬੀਸੀ ਵੈਨਕੂਵਰ ਦੀ ਅਧਿਕਾਰਤ ਭਾਗੀਦਾਰੀ ਵਿੱਚ ਨਹੀਂ ਸਨ।
ਪਾਰਟੀ ਦੇ ਪ੍ਰਧਾਨ ਸਟੀਫਨ ਮੋਲਨਾਰ ਨੇ ਦੱਸਿਆ ਕਿ ਕਈ ਲੋਕ ਪਹਿਲਾਂ ਹੀ ਏਬੀਸੀ ਵੈਨਕੂਵਰ ਵਿੱਚ ਦਾਖਲਾ ਕਰਨ ਲਈ ਅੱਗੇ ਆਏ ਹਨ। ਉਹ ਕਹਿ ਰਹੇ ਹਨ ਕਿ ਇਹ ਪਾਰਟੀ ਵੈਨਕੂਵਰ ਦੇ ਕਈ ਇਲਾਕਿਆਂ ਅਤੇ ਰਾਜਨੀਤਿਕ ਪਿਛੋਕੜਾਂ ਨਾਲ ਇੱਕ ਵੱਡੀ ਪਾਰਟੀ ਬਣੀ ਹੈ।
ਉਨ੍ਹਾਂ ਕਿਹਾ ਏਬੀਸੀ ਦੇ ਵਿਰੋਧੀ ਕੌਂਸਲ ਸ਼ਹਿਰ ਵਿੱਚ ਹੋ ਰਹੀਆਂ ਮੁਸ਼ਕਲਾਂ ਦੇ ਹੱਲ ਤੋਂ ਪ੍ਰੇਸ਼ਾਨ ਹਨ ਜਿਵੇਂ ਕਿ ਮੇਅਰ ਕੇਨ ਸਿਮ ਦਾ ਪਾਰਕ ਬੋਰਡ ਨੂੰ ਖਤਮ ਕਰਨ ਦਾ ਫੈਸਲਾ ਅਤੇ ਮਾਨਸਿਕ ਸਿਹਤ ਨਰਸਾਂ ਅਤੇ ਨਵੇਂ ਪੁਲਿਸ ਅਧਿਕਾਰੀਆਂ ਦੇ ਭਰਤੀ ਵਿੱਚ ਵਾਧਾ । ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.