ਸਰੀ, (ਦਿਵਰੂਪ ਕੌਰ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ ਵਿਆਪਕ ਟੈਰਿਫ ਲਗਾਉਣ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਵਪਾਰਕ ਗੱਲਬਾਤਾਂ ਨੂੰ ਮੁੜ ਸ਼ੁਰੂ ਕਰਨ ਲਈ ਨਹੀਂ, ਸਗੋਂ ਫੈਂਟਾਨਿਲ ਅਤੇ ਗੈਰਕਾਨੂੰਨੀ ਪ੍ਰਵਾਸ ਦੇ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਆਉਣ ਨਾਲ ਸਬੰਧਿਤ ਹੈ।
ਟਰੰਪ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੈਂਸ ਵਿੱਚ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਨੇ ਅਮਰੀਕਾ ਵਿੱਚ ਬਿਨਾਂ ਲਾਇਸੈਂਸ ਲੋਕਾਂ ਨੂੰ ਆਉਣ ਦੇਣ ਵਿੱਚ ਨਰਮੀ ਵਰਤੀ ਹੈ। “ਕੈਨੇਡਾ ਵੱਲੋਂ ਫੈਨਾਨਿਲ ਦੀ ਅਮਰੀਕਾ ਵਿੱਚ ਆਮਦ ਵੱਡੇ ਪੱਧਰ ‘ਤੇ ਹੋਈ ਹੈ, ਜੋ ਪਰਿਵਾਰਾਂ ਨੂੰ ਨਸ਼ਟ ਕਰ ਰਿਹਾ ਹੈ।
ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਟਰੰਪ ਨੇ ਟੈਰਿਫ ਦਾ ਫੈਸਲਾ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ (ਛੂਸ਼ੰਅ) ਨੂੰ 2026 ਤੋਂ ਪਹਿਲਾਂ ਰੀਵਿਊ ਕਰਨ ਲਈ ਦਿੱਤੀ ਹੈ। ਪਰ ਟਰੰਪ ਨੇ ਦਾਅਵਾ ਕੀਤਾ ਕਿ ਇਹ ਟੈਰਿਫ “ਛੂਸ਼ੰਅ ਨਾਲ ਕੋਈ ਸੰਬੰਧ ਨਹੀਂ ਰੱਖਦੇ।”
ਟਰੰਪ ਨੇ ਕਿਹਾ ਕਿ ਉਹ ਫਰਵਰੀ 1 ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25% ਟੈਰਿਫ ਲਾਗੂ ਕਰਨ ਦੀ ਯੋਜਨਾ ਲਾਗੂ ਕਰਨਗੇ । ਇਸ ਤੋਂ ਇਲਾਵਾ, ਚੀਨ ਤੋਂ ਆਉਣ ਵਾਲੇ ਸਮਾਨ ‘ਤੇ 10% ਟੈਰਿਫ ਲਗਾਉਣ ਦੀ ਵੀ ਗੱਲ ਕੀਤੀ ਗਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚੀਨ ਫੈਨਾਨਿਲ ਨੂੰ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਭੇਜ ਰਿਹਾ ਹੈ।