ਸਰੀ, (ਸਿਮਰਨਜੀਤ ਸਿੰਘ): ਓਨਟੇਰੀਓ ਵਿੱਚ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਪ੍ਰੀਮੀਅਰ ਡਗ ਫ਼ੋਰਡ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ 27 ਫ਼ਰਵਰੀ 2026 ਦੀ ਬਜਾਏ 2024 ਵਿੱਚ ਹੀ ਚੋਣਾਂ ਹੋਣ ਜਾ ਰਹੀਆਂ ਹਨ। ਫ਼ੋਰਡ ਦਾ ਮੁੱਖ ਨਾਅਰਾ ”ਓਨਟੇਰੀਓ ਨੂੰ ਅਮਰੀਕੀ ਟੈਰਿਫ਼ ਖਤਰਿਆਂ ਤੋਂ ਬਚਾਓ” ਡਗ ਫ਼ੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਕੁਝ ਸਰਵੇਖਣਾਂ ਵਿੱਚ ਅੱਗੇ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਮੁੱਖ ਨਾਅਰੇ ਤਹਿਤ ਕਿਹਾ ਕਿ ਓਨਟੇਰੀਓ ਨੂੰ ਅਮਰੀਕਾ ਵੱਲੋਂ ਲਾਗੂ ਕੀਤੇ ਜਾਣ ਵਾਲੇ ਵਪਾਰਕ ਪਾਬੰਦੀਆਂ ਤੋਂ ਬਚਾਉਣ ਲਈ ਮਜ਼ਬੂਤ ??ਮੈਂਡੇਟ ਦੀ ਲੋੜ ਹੈ। ਵਿੰਡਸਰ ਵਿੱਚ ਇੱਕ ਰੈਲੀ ਦੌਰਾਨ ਫ਼ੋਰਡ ਨੇ ਕਿਹਾ, ”ਜਦੋਂ ਵੀ ਓਨਟੇਰੀਓ ਨੂੰ ਕੋਈ ਖ਼ਤਰਾ ਹੋਵੇਗਾ, ਮੈਂ ਤੁਹਾਡੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਅਸੀਂ ਅਮਰੀਕਾ ਨਾਲ ਲੜਾਈ ਸ਼ੁਰੂ ਨਹੀਂ ਕਰਦੇ, ਪਰ ਜਿੱਤ ਲਈ ਪੂਰੀ ਤਿਆਰੀ ਰੱਖਦੇ ਹਾਂ।”