8 C
Vancouver
Tuesday, March 11, 2025

ਕੁਦਰਤ ਦਾ ਵਧੀਆ ਫਲ ਨਾਰੀਅਲ

 

ਲੇਖਕ : ਸੁਨੀਤਾ ਗਾਬਾ
ਖ਼ ਨਾਰੀਅਲ ਦਾ ਪਾਣੀ ਪਿਆਸ ਬੁਝਾਉਂਦਾ ਹੈ ।
ਖ਼ ਗਰਮੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਨਾਰੀਅਲ ਦੀ ਕੱਚੀ ਗਿਰੀ ਦੀ ਵਰਤੋਂ ਉੱਤਮ ਹੁੰਦੀ ਹੈ ।
ਖ਼ ਕੱਚਾ ਨਾਰੀਅਲ ਠੰਢਾ, ਪੌਸ਼ਟਿਕ, ਜਲਣ-ਨਾਸ਼ੀ ਅਤੇ ਖੂਨ ਦੇ ਵਿਕਾਰ ਨੂੰ ਦੂਰ ਕਰਨ ਵਾਲਾ ਹੁੰਦਾ ਹੈ ।
ਖ਼ ਨਾਰੀਅਲ ਦੇ ਤੇਲ ਦੀ ਲਗਾਤਾਰ ਵਾਲਾਂ ਵਿਚ ਵਰਤੋਂ ਕਰਨ ਨਾਲ ਵਾਲ ਲੰਮੇ, ਸੰਘਣੇ ਅਤੇ ਮੁਲਾਇਮ ਹੁੰਦੇ ਹਨ ।
ਖ਼ ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਨਾਰੀਅਲ ਦੇ ਤੇਲ ਵਿਚ ਨਿੰਬੂ ਦਾ ਰਸ, ਗੁਲਾਬ ਦਾ ਅਰਕ ਬਰਾਬਰ ਮਿਲਾ ਕੇ ਬੁੱਲ੍ਹਾਂ ‘ਤੇ ਲਗਾਤਾਰ ਲਗਾਉਣ ਨਾਲ ਲਾਭ ਮਿਲਦਾ ਹੈ ।
ਖ਼ ਗਰਭਵਤੀ ਔਰਤ ਜੇਕਰ ਨਾਰੀਅਲ ਅਤੇ ਮਿਸ਼ਰੀ ਨੂੰ ਚਬਾ ਚਬਾ ਕੇ ਲਗਾਤਾਰ ਖਾਵੇ ਤਾਂ ਬੱਚੇ ਦੀਆਂ ਅੱਖਾਂ ਵੱਡੀਆਂ ਖ਼ੂਬਸੂਰਤ ਹੁੰਦੀਆਂ ਹਨ ।
ਖ਼ ਅੱਗ ਨਾਲ ਸੜ ਜਾਣ ਵਾਲੇ ਹਿੱਸੇ ‘ਤੇ ਸਾਫ਼ ਪਾਣੀ ਵਿਚ ਨਾਰੀਅਲ ਤੇਲ ਮਿਲਾ ਕੇ ਲਗਾਉਣ ਨਾਲ ਲਾਭ ਮਿਲਦਾ ਹੈ ।
ਖ਼ ਉਲਟੀਆਂ ਹੋਣ ‘ਤੇ ਨਾਰੀਅਲ ਦਾ ਪਾਣੀ ਦਿਨ ਵਿਚ ਕਈ ਵਾਰ ਰੋਗੀ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਦੇਣ ਨਾਲ ਲਾਭ ਹੁੰਦਾ ਹੈ ।
ਖ਼ ਪੇਟ ਵਿਚ ਕੀੜੇ ਹੋਣ ਦੀ ਹਾਲਤ ਵਿਚ ਹਮੇਸ਼ਾ ਖਾਲੀ ਪੇਟ ਨਾਰੀਅਲ ਖਾਣਾ ਲਾਭਕਾਰੀ ਹੁੰਦਾ ਹੈ ।
ਖ਼ ਸਰਦੀ ਵਿਚ ਚਮੜੀ ਨੂੰ ਫਟਣ ਤੋਂ ਬਚਾਉਣ ਲਈ ਰਾਤ ਨੂੰ ਸੌਂਦੇ ਸਮੇਂ ਨਾਰੀਅਲ ਤੇਲ ਮਲਣ ਨਾਲ ਚਮੜੀ ਫਟਣ ਤੋਂ ਬਚ ਜਾਂਦੀ ਹੈ । ਤੇਲ ਬਾਂਹ, ਹੱਥ, ਪੈਰ ਅਤੇ ਬੁੱਲ੍ਹਾਂ ‘ਤੇ ਲਗਾ ਸਕਦੇ ਹੋ ।
ਖ਼ ਚਿਹਰੇ ‘ਤੇ ਛਾਈਆਂ ਹੋਣ ਦੀ ਹਾਲਤ ਵਿਚ ਕੱਚੇ ਨਾਰੀਅਲ ਦੀ ਗਿਰੀ ਵਰਤੋਂ ਲਗਾਤਾਰ ਕਰੋ ਅਤੇ ਚਿਹਰੇ ‘ਤੇ ਤੁਲਸੀ ਦੀ ਪੱਤੀਆਂ ਦਾ ਰਸ, ਨਾਰੀਅਲ ਦੇ ਪਾਣੀ ਅਤੇ ਗਿਰੀ ਪੀਹ ਕੇ ਮਿਲਾ ਕੇ ਚਿਹਰੇ ‘ਤੇ ਇਸ ਦਾ ਲੇਪ ਕਰਨ ਨਾਲ ਛਾਈਆਂ ਦੂਰ ਹੁੰਦੀਆਂ ਹਨ ।
ਖ਼ ਨਾਰੀਅਲ ਦੇ ਪਾਣੀ ਨੂੰ ਰੂੰ ਦੇ ਫੇਹੇ ਨਾਲ ਚਿਹਰੇ ‘ਤੇ ਸਵੇਰੇ ਸ਼ਾਮ ਲਗਾਓ, ਸੁੱਕਣ ‘ਤੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ । ਚਿਹਰੇ ਦਾ ਖੁਦਰਾਪਨ ਦੂਰ ਹੋ ਕੇ ਚਿਹਰੇ ਦੀ ਚਮੜੀ ਕੋਮਲ ਹੋ ਜਾਵੇਗੀ ।
ਖ਼ ਨਾਰੀਅਲ ਦਾ ਪਾਣੀ ਉਨੀਂਦਰਾ ਰੋਗ ਦੀ ਸਰਬੋਤਮ ਦਵਾਈ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋਵੇ, ਉਨ੍ਹਾਂ ਨੂੰ ਲਗਾਤਾਰ ਨਾਰੀਅਲ ਪਾਣੀ ਪੀਣਾ ਚਾਹੀਦਾ ।

Related Articles

Latest Articles