0.4 C
Vancouver
Sunday, February 2, 2025

ਪਿਕਨਿਕ ਦਾ ਲਓ ਪੂਰਾ ਮਜ਼ਾ

 

ਲੇਖਕ : ਨੀਤੂ ਗੁਪਤਾ
ਜੇਕਰ ਤੁਸੀਂ ਇਕੱਲੇ ਪਿਕਨਿਕ ‘ਤੇ ਜਾ ਰਹੇ ਹੋ ਤਾਂ ਸੂਚੀ ਬਣਾਓ ਕਿ ਕਿਥੇ ਜਾਣਾ ਹੈ, ਕਿੰਨੇ ਸਮੇਂ ਲਈ ਅਤੇ ਕਿਸ ਤਰ੍ਹਾਂ ਜਾਣਾ ਹੈ। ਜੇਕਰ ਤੁਸੀਂ ਕੁਝ ਮਿੱਤਰਾਂ ਜਾਂ ਮਿੱਤਰ ਪਰਿਵਾਰਾਂ ਨਾਲ ਜਾ ਰਹੇ ਹੋ ਤਾਂ ਕਿੰਨੇ ਲੋਕ ਹਨ, ਇਸ ਗੱਲ ਦੀ ਰੂਪ-ਰੇਖਾ ਮਿਲ ਕੇ ਤਿਆਰ ਕਰ ਲਓ।
ਪਿਕਨਿਕ ‘ਤੇ ਜਾਣ ਤੋਂ ਪਹਿਲਾਂ ਹੀ ਤੈਅ ਕਰ ਲਓ ਕਿ ਕੀ-ਕੀ ਖਾਣਾ ਬਣਾ ਕੇ ਲੈ ਜਾਣਾ ਹੈ, ਬਾਜ਼ਾਰ ਤੋਂ ਕੀ ਰੈਡੀਮੇਡ ਸਾਮਾਨ ਲੈਣਾ ਹੈ ਆਦਿ। ਗਰੁੱਪ ਵਿਚ ਹੋ ਤਾਂ ਖਾਣ-ਪੀਣ ਦੀ ਜ਼ਿੰਮੇਵਾਰੀ ਸਭ ਪਰਿਵਾਰਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਵੰਡ ਦਿਓ। ਗਰਮ ਚੀਜ਼ਾਂ ਨੂੰ ਵੱਖਰੀਆਂ ਪੈਕ ਕਰੋ। ਕੋਲਡ ਡ੍ਰਿੰਕਸ ਤੇ ਪੀਣ ਵਾਲੇ ਪਦਾਰਥ ਵੱਖਰੇ ਰੱਖੋ। ਫਲ ਅਤੇ ਪੈਕੇਟ ਬੰਦ ਸਾਮਾਨ ਵੱਖਰਾ ਰੱਖ ਲਿਆ ਜਾਵੇ। ਪਿਕਨਿਕ ਵਾਲੀ ਥਾਂ ‘ਤੇ ਕੰਮ ਆਉਣ ਵਾਲੀਆਂ ਦਰੀਆਂ, ਚਾਦਰਾਂ, ਖੇਡਾਂ ਦਾ ਸਾਮਾਨ, ਖਾਣ-ਪੀਣ ਦਾ ਸਾਮਾਨ, ਟਾਰਚ, ਮਾਚਿਸ ਆਦਿ ਜ਼ਰੂਰ ਨਾਲ ਰੱਖ ਲਓ।
ਪਿਕਨਿਕ ‘ਤੇ ਜਾਂਦੇ ਸਮੇਂ ਗਾਰਬੇਜ ਬੈਗ ਰੱਖਣਾ ਨਾ ਭੁੱਲੋ ਤਾਂ ਕਿ ਬਚਿਆ ਹੋਇਆ ਖਾਣਾ, ਛਿਲਕੇ ਆਦਿ ਉਸ ਵਿਚ ਪਾ ਸਕੋ। ਬੱਚਿਆਂ ਨੂੰ ਪਿਕਨਿਕ ‘ਤੇ ਜਾਣ ਤੋਂ ਪਹਿਲਾਂ ਹਿਦਾਇਤ ਦੇ ਦਿਓ ਕਿ ਕਿਤੇ ਤੁਹਾਡੇ ਤੋਂ ਵੱਖ ਹੋ ਕੇ ਦੂਰ ਨਾ ਜਾਣ।
ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਥਾਵਾਂ ‘ਤੇ ਆਪਣੇ ਨਾਲ ਰੱਖੋ। ਤੁਹਾਡੇ ਗਰੁੱਪ ਦੇ ਬੱਚੇ ਮਿਲ ਕੇ ਕੋਲ ਹੀ ਖੇਡਣ ਜਿਸ ਨਾਲ ਤੁਸੀਂ ਉਨ੍ਹਾਂ ‘ਤੇ ਨਜ਼ਰ ਰੱਖ ਸਕੋ।
ਪਿਕਨਿਕ ਥਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਬੱਚਿਆਂ ਨੂੰ ਦੱਸੋ। ਜੇਕਰ ਬੋਟਿੰਗ ਦੀ ਵਿਵਸਥਾ ਹੋਵੇ ਤਾਂ ਉਸ ਦਾ ਅਨੰਦ ਲੈਣਾ ਨਾ ਭੁੱਲੋ। ਜੇਕਰ ਤੁਹਾਡੇ ਕੋਲ ਕੈਮਰਾ ਹੈ ਤਾਂ ਉਨ੍ਹਾਂ ਹਸੀਨ ਪਲਾਂ ਨੂੰ ਕੈਮਰੇ ਵਿਚ ਕੈਦ ਕਰਨਾ ਨਾ ਭੁੱਲੋ। ਗਰੁੱਪ ਵਿਚ ਹੋ ਤਾਂ ਸਾਰੇ ਗਰੁੱਪ ਨੂੰ ਧਿਆਨ ਵਿਚ ਰੱਖਦੇ ਹੋਏ ਤਸਵੀਰਾਂ ਲਓ। ਤੁਸੀਂ ਮੌਜ-ਮਸਤੀ ਲਈ ਘਰ ਤੋਂ ਨਿਕਲੇ ਹੋ ਤਾਂ ਪਰਿਵਾਰਕ ਤਣਾਅ ਘਰ ‘ਚ ਹੀ ਛੱਡ ਕੇ ਚਲੋ। ਨਾ ਖ਼ੁਦ ਆਪਣਾ ਮਜ਼ਾ ਕਿਰਕਿਰਾ ਕਰੋ ਤੇ ਨਾ ਹੀ ਦੂਜਿਆਂ ਦੀ ਨਿੰਦਾ ਚੁਗਲੀ ਕਰ ਕੇ ਸਾਰਿਆਂ ਦਾ ਮਜ਼ਾ ਖ਼ਰਾਬ ਕਰੋ। ਪਿਕਨਿਕ ਸਾਨੂੰ ਨਵੀਂ ਊਰਜਾ ਦਿੰਦੀ ਹੈ, ਇਸ ਦਾ ਪੂਰੀ ਤਰ੍ਹਾਂ ਅਨੰਦ ਲਓ।

Related Articles

Latest Articles