ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਵਿਚ ਅਗਲੇ ਕੁਝ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਦੋਂ ਕਿ ਵੱਖ-ਵੱਖ ਇਲਾਕਿਆਂ ਵਿੱਚ ਬਰਫਬਾਰੀ ਅਤੇ ਸਰਦ ਹਵਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇੰਵਾਇਰੋਨਮੈਂਟ ਕੈਨੇਡਾ ਨੇ ਵੈਨਕੂਵਰ ਆਇਲੈਂਡ ਅਤੇ ਲੋਅਰ ਮੇਨਲੈਂਡ, ਮੈਟਰੋ ਵੈਨਕੂਵਰ ਲਈ ਮੌਸਮ ਬਾਰੇ ਖਾਸ ਚੇਤਾਵਨੀ ਜਾਰੀ ਕੀਤੀ ਹੈ ।
ਮੌਸਮ ਵਿਭਾਗ ਦੇ ਮਾਹਿਰ ਮਾਰਕ ਮੈਡਰੀਗਾ ਨੇ ਕਿਹਾ, “ਇੱਕ ਪੈਸੀਫਿਕ ਕੋਲਡ ਫਰੰਟ ਮਜ਼ਬੂਤ ਹੋਏਗਾ ਅਤੇ ਵੀਕੈਂਡ ਤੋਂ ਪਹਿਲਾਂ ਬਰਫਬਾਰੀ ਸ਼ੁਰੂ ਹੋ ਸਕਦੀ ਹੈ।
ਉਨ੍ਹਾਂ ਨੇ ਵੀ ਕਿਹਾ ਕਿ ਇਹ ਠੰਡ ਨਾਲ ਹਵਾਈ ਖੇਤਰਾਂ ਨੂੰ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਬੀ.ਸੀ. ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਪਮਾਨ ਥੱਲੇ ਡਿੱਗੇਗਾ।
“ਉਮੀਦ ਹੈ ਕਿ ਬੇਹੱਦ ਠੰਡੀ ਆਰਟਿਕ ਹਵਾ ਇਸ ਅਬਵਾਸੀ ਖੇਤਰ ਨੂੰ ਸ਼ਨੀਵਾਰ ਦੇ ਦੌਰਾਨ ਘੇਰੇਗੀ ਅਤੇ ਜਿੱਥੇ ਵੀ ਠੰਡੀ ਹਵਾਵਾਂ ਹੁੰਦੀਆਂ ਹਨ, ਉਥੇ ਤਾਪਮਾਨ ਨੂੰ ਵਧੇਰੇ ਖ਼ਤਰਾ ਹੋ ਸਕਦਾ ਹੈ ਅਤੇ ਸਾਰੇ ਇਲਾਕਿਆਂ ‘ਚ ਬਰਫ਼ਵਾਰੀ ਦੀ ਸੰਭਾਵਨਾ ਬਣੀ ਹੋਈ ਹੈ। This report was written by Divroop Kaur as part of the Local Journalism Initiative.