ਬ੍ਰਿਟਿਸ਼ ਕੋਲੰਬੀਆਂ ਵਿੱਚ 1.2 ਮਿਲੀਅਨ ਲੋਕ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣ ਦੀ ਉਡੀਕ ‘ਚ

 

ਸਰੀ, (ਸਿਮਰਨਜੀਤ ਸਿੰਘ): ਇੱਕ ਹਾਲੀਆ ਸਰਵੇਖਣ ਦੇ ਅਨੁਸਾਰ, ਬ੍ਰਿਟਿਸ਼ ਕੋਲੰਬੀਆਂ ਵਿੱਚ ਇੱਕ ਮਿਲੀਅਨ ਤੋਂ ਵੱਧ ਲੋਕ ਕਿਸੇ ਨਾ ਕਿਸੇ ਸ਼ਪੈਸ਼ਲਿਸਟ ਡਾਕਟਰ ਦੇ ਨਾਲ ਮੁਲਾਕਾਤ ਕਰਨ ਦੀ ਉਡੀਕ ਕਰ ਰਹੇ ਹਨ। ਇਹ ਸਰਵੇਖਣ, ਜਿਸ ਨੂੰ ਕਨਸਲਟੈਂਟ ਸ਼ਪੈਸ਼ਲਿਸਟ ਆਫ਼ ਬੀ.ਸੀ. ਅਤੇ ਡਾਕਟਰਸ ਆਫ਼ ਬੀ.ਸੀ. ਦੇ ਸਾਂਝੇ ਤੌਰ ‘ਤੇ ਕੀਤਾ ਗਿਆ ਸੀ, 1,000 ਡਾਕਟਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਸੀ ਅਤੇ ਇਸ ਦੇ ਨਤੀਜੇ ਬ੍ਰਿਟਿਸ਼ ਕੋਲੰਬੀਆਂ ਦੇ ਸਿਹਤ ਅਤੇ ਸੁਰੱਖਿਆ ‘ਤੇ ਗੰਭੀਰ ਪ੍ਰਭਾਵ ਸਾਹਮਣੇ ਆਏ ਹਨ।
ਬਹੁਤੇ ਡਾਕਟਰ ਚਾਹੇ ਓਹ ਪਰਿਵਾਰਿਕ ਡਾਕਟਰ ਹੋਣ ਦਾ ਸ਼ਪੈਸ਼ਲਿਸਟ ਉਹ ਫੋਨਾਂ ‘ਤੇ ਹੀ ਦੇਖਣਾ ਪਸੰਦ ਕਰਨ ਲੱਗ ਪਏ ਹਨ ਜਿਸ ਕਾਰਨ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕੋਈ ਮਰੀਜ਼ ਡਾਕਟਰ ਨੂੰ ਖੁਦ ਮਿਲਣਾ ਚਾਹੇ ਤਾਂ ਉਸ ਨੂੰ ਪਰਿਵਾਰਕ ਡਾਕਟਰ ਨੂੰ ਮਿਲਣ ਲਈ ਵੀ 5 ਤੋਂ 10 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਸ਼ਪੈਸ਼ਲਿਸਟ ਨੂੰ ਮਿਲਣ ਲਈ ਇਸ ਤੋਂ ਵੀ ਵੱਧ ਸਮਾਂ ਉਡੀਕ ਕਰਨਾ ਪੈ ਰਿਹਾ ਹੈ, ਜਿਸ ਕਾਰਨ ਬੀ.ਸੀ. ਵਾਸੀ ਬਹੁਤ ਜ਼ਿਆਦਾ ਤੰਗ ਹੋ ਰਹੇ ਹਨ।
ਸਰਵੇਖਣ ਦੇ ਬਾਅਦ ਪਤਾ ਲੱਗਾ ਕਿ ਹਰ ਸ਼ਪੈਸ਼ਲਿਸਟ ਡਾਕਟਰ ਦੀ ਔਸਤ ਵੈਟਲਿਸਟ ਵਿੱਚ 282 ਮਰੀਜ਼ ਹਨ ਅਤੇ ਉਨ੍ਹਾਂ ਨੂੰ ਮੁਲਾਕਾਤ ਲਈ 4 ਹਫ਼ਤੇ ਤੋਂ 10 ਮਹੀਨੇ ਤੱਕ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ। ਇਹ ਵੈਟਲਿਸਟ ਸਿੱਧੇ ਪ੍ਰਕਿਰਿਆਵਾਂ, ਇਲਾਜ ਅਤੇ ਹੋਰ ਤਸਦੀਕੀ ਕਾਰਵਾਈਆਂ ਲਈ ਹੋਰ ਲੰਬੇ ਸਮੇਂ ਨਾਲ ਵਧ ਰਹੀਆਂ ਹਨ।
ਡਾਕਟਰਸ ਆਫ਼ ਬੀ.ਸੀ. ਦੀ ਪ੍ਰਧਾਨ, ਡਾ. ਸ਼ਾਰਲਿਨ ਲੂਈ, ਨੇ ਇੱਕ ਬਿਆਨ ਵਿੱਚ ਕਿਹਾ, “ਕਈ ਸਾਲਾਂ ਤੋਂ, ਸ਼ਪੈਸ਼ਲਿਸਟ ਡਾਕਟਰ ਨੂੰ ਮਰੀਜ਼ਾਂ ਦੇ ਵਧਦੇ ਲੰਬੇ ਇੰਤਜ਼ਾਰ ਦੇ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਬਾਰੇ ਚਿੰਤਾ ਹੈ।” ਉਨ੍ਹਾਂ ਦਾ ਕਹਿਣਾ ਸੀ ਕਿ ਸ਼ਪੈਸ਼ਲਿਸਟ ਡਾਕਟਰਾਂ ਦੀ ਵੱਡੀ ਚਿੰਤਾ ਵੀ ਉਹਨਾਂ ਦੇ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ‘ਤੇ ਪ੍ਰਭਾਵ ਪਾ ਰਹੀ ਹੈ, ਜਿਸ ਨਾਲ ਥਕਾਵਟ ਮੈਡੀਕਲ ਛੁੱਟੀਆਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਘਾਟ ਆ ਰਹੀ ਹੈ।
ਸਰਵੇਖਣ ਦੇ ਨਤੀਜੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਸ਼ਪੈਸ਼ਲਿਸਟ ਡਾਕਟਰ ਦੀ ਘਾਟ ਹੈ, ਜਿਸ ਨਾਲ 70 ਫੀਸਦੀ ਜਵਾਬਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਧਦੇ ਵੈਟਲਿਸਟਾਂ ਕਾਰਨ ਆਪਣਾ ਕੰਮ ਵਧਦਾ ਜਾ ਰਿਹਾ ਹੈ। ਕੇਵਲ 11 ਫੀਸਦੀ ਦੇਖਦੇ ਹਨ ਕਿ ਮਰੀਜ਼ਾਂ ਨੂੰ ਇਸ ਸਮੇਂ ਕਾਫ਼ੀ ਮਦਦ ਮਿਲ ਰਹੀ ਹੈ, ਅਤੇ ਇਸ ਤੋਂ ਵੀ ਘੱਟ ਲੋਕ ਸਮਝਦੇ ਹਨ ਕਿ ਸਿਸਟਮ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਤਿਆਰ ਹੈ ਕਿ ਮਰੀਜ਼ਾਂ ਨੂੰ ਸਮੇਂ ਸਿਰ ਸ਼ਪੈਸ਼ਲਿਸਟ ਡਾਕਟਰਾਂ ਤੋਂ ਇਲਾਜ ਮਿਲੇ।
ਬ੍ਰਿਟਿਸ਼ ਕੋਲੰਬੀਆਂ ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਗੱਲ ਕਰਦੇ ਹੋਏ ਕਿਹਾ ਕਿ ਸੂਬਾ ਮਰੀਜ਼ਾਂ ਦੇ ਇੰਤਜ਼ਾਰ ਸਮੇਂ ਨੂੰ ਘਟਾਉਣ ਲਈ ਕਦਮ ਉਠਾ ਰਿਹਾ ਹੈ।
ਕੈਨੇਡਾ ਦੇ ਸ਼ਪੈਸ਼ਲਿਸਟ ਡਾਕਟਰਾਂ ਦਾ ਵੀ ਇਹੀ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸਥਿਤੀ ਹੋਰ ਬੇਹੱਤਰੀ ਦੀ ਬਜਾਏ ਖਰਾਬ ਹੋ ਗਈ ਹੈ। “ਜਦੋਂ ਅਸੀਂ ਪਿਛਲੇ ਦੋ ਸਾਲਾਂ ਵਿੱਚ ਕੈਨੇਡਾ ਦੇ ਸ਼ਪੈਸ਼ਲਿਸਟ ਡਾਕਟਰਾਂ ਨਾਲ ਇੱਕ ਸਰਵੇਖਣ ਕੀਤਾ ਸੀ, ਤਾਂ ਇਹ ਪਤਾ ਲੱਗਾ ਕਿ ਮਰੀਜ਼ਾਂ ਦੀ ਸੰਖਿਆ ਇੱਕ ਮਿਲੀਅਨ ਤੱਕ ਪਹੁੰਚ ਗਈ ਸੀ,” ਡਾ. ਰੌਬਰਟ ਕੈਰੁਥਰਸ, ਕਨਸਲਟੈਂਟ ਸਪੀਸ਼ਲਿਸਟਸ ਆਫ਼ ਬੀ.ਸੀ. ਦੇ ਪ੍ਰਧਾਨ ਨੇ ਕਿਹਾ “ਬ੍ਰਿਟਿਸ਼ ਕੋਲੰਬੀਆਂ ਨੂੰ ਹੁਣ ਗੰਭੀਰ ਸੁਧਾਰ ਦੀ ਲੋੜ ਹੈ।” This report was written by Simranjit Singh as part of the Local Journalism Initiative.

 

Exit mobile version