13.3 C
Vancouver
Friday, February 28, 2025

ਕ੍ਰਿਸਟਿਆ ਫ੍ਰੀਲੈਂਡ ਨੇ ਲਿਬਰਲ ਪਾਰਟੀ ਦੇ ਮੁੱਖ ਆਗੂ ਬਣਨ ਲਈ ਆਪਣੇ ਚੋਣ ਮੈਨੀਫੈਸਟੋ ਦੀ ਕੀਤੀ ਘੋਸ਼ਣਾ

 

ਔਟਵਾ (ਸਿਮਰਨਜੀਤ ਸਿੰਘ): ਲਿਬਰਲ ਪਾਰਟੀ ਦੇ ਮੁੱਖ ਆਗੂ ਬਣਨਦੀ ਉਮੀਦਵਾਰ ਕ੍ਰਿਸਟਿਆ ਫ੍ਰੀਲੈਂਡ ਨੇ ਮੰਗਲਵਾਰ ਨੂੰ ਆਪਣੇ ਚੋਣ ਮੁਹਿੰਮ ਦੇ ਏਜੰਡੇ ਦੀ ਘੋਸ਼ਣਾ ਕਰਦੇ ਹੋਏ ਕੈਨੇਡਾ ਵਾਸੀਆਂ ਲਈ ਵਿੱਤੀ ਰਾਹਤ ਦੇ ਵਾਅਦੇ ਕੀਤੇ।
ਉਨ੍ਹਾਂ ਨੇ ਆਮਦਨ ਤੇ ਨਵੇਂ ਘਰਾਂ ਉੱਤੇ ਕਰਾਂ ਦੀ ਕਟੌਤੀ, ਕਰੈਡਿਟ ਕਾਰਡਾਂ ਦੀ ਵਿਆਜ਼ ਦਰ ‘ਤੇ ਪਾਬੰਦੀ, ਵਧ ਰਹੀਆਂ ਕਰਿਆਨਿਆਂ ਦੀਆਂ ਕੀਮਤਾਂ ਤੇ ਨਿਯੰਤਰਣ ਅਤੇ ਬੱਚਿਆਂ ਦੀ ਦੇਖਭਾਲ ਲਈ ਹੋਰ ਸਥਾਨ ਬਣਾਉਣ ਦੀ ਯੋਜਨਾ ਪੇਸ਼ ਕੀਤੀ।
ਫ੍ਰੀਲੈਂਡ ਨੇ ਦੱਸਿਆ ਕਿ ਉਹ ਮੱਧਵਰਗ ਲਈ ਆਮਦਨ ਕਰ ਘਟ ਕਰਨਗੇ। ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਸਾਲ ਹੀ ਦੂਜੇ ਆਮਦਨ ਕਰ-ਸ਼੍ਰੇਣੀ ਦੀ ਦਰ 20.5% ਤੋਂ ਘਟਾ ਕੇ 19% ਕਰਨਗੇ, ਜਿਸ ਨਾਲ ਇੱਕ ਵਿਅਕਤੀ ਨੂੰ ਸਾਲਾਨਾ 550 ਡਾਲਰ ਅਤੇ ਇਕ ਦੰਪਤੀ ਨੂੰ 1,100 ਡਾਲਰ ਦੀ ਬਚਤ ਹੋਵੇਗੀ।
ਉਨ੍ਹਾਂ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 1.5 ਮਿਲੀਅਨ ਡਾਲਰ ਤੱਕ ਦੇ ਨਵੇਂ ਘਰਾਂ ‘ਤੇ ਫੈਡਰਲ ਕਰ ਹਟਾਉਣ ਅਤੇ ਜੀ.ਐਸ.ਟੀ. ਸਮਾਪਤ ਕਰਨ ਦੀ ਯੋਜਨਾ ਵੀ ਸ਼ਾਮਲ ਕੀਤੀ।
ਫ੍ਰੀਲੈਂਡ ਨੇ ਆਮ ਲੋਕਾਂ ਨੂੰ ਵਿੱਤੀ ਝਟਕਿਆਂ ਤੋਂ ਬਚਾਉਣ ਲਈ ਕਰੈਡਿਟ ਕਾਰਡ ਵਿਆਜ਼ ਦਰ ‘ਤੇ 15% ਦੀ ਸੀਮਾ ਲਗਾਉਣ ਅਤੇ ਇਸਨੂੰ 10% ਤੱਕ ਘਟਾਉਣ ਲਈ ਕੰਮ ਕਰਨ ਦਾ ਵਾਅਦਾ ਕੀਤਾ।
ਕਿਰਿਆਨਾ ਕੀਮਤਾਂ ਵਧਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਗੰਭੀਰ ਹੋਣ ਦਾ ਦਾਅਵਾ ਕਰਦੇ ਹੋਏ, ਉਨ੍ਹਾਂ ਨੇ ਲੋੜੀਂਦੇ ਖਾਣ-ਪੀਣ ਵਾਲਿਆਂ ਆਇਟਮਾਂ ਜਿਵੇਂ ਕਿ ਦੁੱਧ, ਅੰਡੇ, ਫਲ, ਸਬਜ਼ੀਆਂ, ਡੱਬਾ-ਬੰਦ ਆਹਾਰ ਅਤੇ ਬੱਚਿਆਂ ਦੇ ਫਾਰਮੂਲਾ ਦੁੱਧ ਉੱਤੇ ਨਫ਼ੇ ਦੀ ਸੀਮਾ ਨਿਰਧਾਰਤ ਕਰਨ ਦੀ ਯੋਜਨਾ ਬਣਾਈ ਹੈ।
ਫ੍ਰੀਲੈਂਡ ਨੇ ਦੱਸਿਆ ਕਿ ਉਹ ਗਰੋਸਰੀ ਸੈਕਟਰ ‘ਚ ਮੁਕਾਬਲੇ ਨੂੰ ਵਧਾਵਣ ਲਈ ਨਵੇਂ ਅਤੇ ਆਜ਼ਾਦ ਗਰੋਸਰਾਂ ਨੂੰ ਘੱਟ-ਦਰ ਦੇ ਕਰਜ਼ੇ ਉਪਲਬਧ ਕਰਵਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਕੰਪਨੀਆਂ ਤੋਂ ਇਲਾਵਾ ਹੋਰ ਵਿਦੇਸ਼ੀ ਗਰੋਸਰੀ ਚੇਨਾਂ ਨੂੰ ਬਾਜ਼ਾਰ ਵਿੱਚ ਆਉਣ ਦੀ ਇਜਾਜ਼ਤ ਦੇਣ ‘ਤੇ ਵੀ ਵਿਚਾਰ ਕਰ ਰਹੇ ਹਨ।
ਉਨ੍ਹਾਂ ਨੇ 100,000 ਨਵੇਂ “$10-ਪ੍ਰਤੀ-ਦਿਨ” ਵਾਲੇ ਬੱਚਾ ਸੰਭਾਲ ਸਥਾਨ ਬਣਾਉਣ ਦੀ ਯੋਜਨਾ ਵੀ ਪੇਸ਼ ਕੀਤੀ। ਉਨ੍ਹਾਂ ਦੇ ਮੁਤਾਬਕ, ਨਵੇਂ ਜਾਂ ਨਵੀਨੀਕਰਣ ਕੀਤੇ ਫੈਡਰਲ ਦਫ਼ਤਰਾਂ ਵਿੱਚ ਚਾਈਲਡ ਕੇਅਰ ਸਥਾਪਿਤ ਕੀਤੇ ਜਾਣਗੇ। ਇਹਨਾਂ ਸਥਾਨਾਂ ਨੂੰ ਗੈਰ-ਨਫ਼ਾ ਸਰਕਾਰੀ ਸੰਸਥਾਵਾਂ ਨੂੰ ਮੁਫ਼ਤ ਦਿੱਤਾ ਜਾਵੇਗਾ ਅਤੇ ਕਿਰਾਏ ਨੂੰ 60 ਦਿਨਾਂ ਦੇ ਅੰਦਰ ਹੀ ਨਿਊਨਤਮ ਕੀਤਾ ਜਾਵੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles