13.3 C
Vancouver
Friday, February 28, 2025

ਟਰੰਪ ਨੇ ਕੈਨੇਡਾ ਬਣੀਆਂ ਕਾਰਾਂ ‘ਤੇ 50% ਤੋਂ 100% ਤੱਕ ਨਵਾਂ ਟੈਰਿਫ਼ ਲਾਉਣ ਦੀ ਚਿਤਾਵਨੀ ਦਿੱਤੀ

 

ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਵੱਲੋਂ 25% ਟੈਰਿਫ਼ ਲਾਗੂ ਕੀਤੇ ਜਾਣ ਤੋਂ ਬਾਅਦ ਕੈਨੇਡਾ ਦੀ ਸਟੀਲ ਅਤੇ ਐਲਮੀਨੀਅਮ ਉਦਯੋਗ ‘ਤੇ ਮਾੜਾ ਅਸਰ ਪਿਆ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਬਣੀਆਂ ਕਾਰਾਂ ‘ਤੇ 50% ਤੋਂ 100% ਤੱਕ ਨਵਾਂ ਟੈਰਿਫ਼ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਟਰੰਪ ਨੇ ਕੈਨੇਡਾ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਅਮਰੀਕਾ ਤੋਂ ਕਾਰ ਉਦਯੋਗ ‘ਚੋਰੀ ਕਰ ਲਿਆ। ਉਨ੍ਹਾਂ ਕਿਹਾ, ”ਕੈਨੇਡਾ ਨੇ ਸਾਡਾ ਆਟੋਮੋਬਾਈਲ ਉਦਯੋਗ ਲੈ ਲਿਆ, ਕਿਉਂਕਿ ਸਾਡੇ ਲੋਕ ਸੌਣ ਦੀ ਹਾਲਤ ‘ਚ ਸਨ।”
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਨਾਲ ਸੌਦਾ ਨਾ ਹੋਇਆ, ਤਾਂ ਕਾਰਾਂ ‘ਤੇ ਵੱਡਾ ਟੈਰਿਫ਼ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ, ”ਅਸੀਂ ਚਾਹੁੰਦੇ ਹਾਂ ਕਿ ਕਾਰਾਂ ਡੈਟਰਾਇਟ ਵਿੱਚ ਬਣਨ, ਨਾ ਕਿ ਕੈਨੇਡਾ ਵਿੱਚ।”
ਜ਼ਿਗਰਯੋਗ ਹੈ ਕਿ 1965 ਵਿੱਚ, ਲੈਸਟਰ ਬੀ. ਪੀਅਰਸਨ (ਕੈਨੇਡਾ) ਅਤੇ ਲਿੰਡਨ ਬੀ. ਜੌਨਸਨ (ਅਮਰੀਕਾ) ਨੇ ‘ਆਟੋ ਪੈਕਟ’ (ਅੁਟੋ ਫੳਚਟ) ‘ਤੇ ਹਸਤਾਖਰ ਕੀਤੇ, ਜਿਸ ਅਧੀਨ ਦੋਵਾਂ ਦੇਸ਼ਾਂ ਵਿੱਚ ਕਾਰ ਅਤੇ ਉਨ੍ਹਾਂ ਦੇ ਪੁਰਜ਼ੇ ਬਿਨਾਂ ਟੈਰਿਫ਼ ਦੇ ਆਉਣ-ਜਾਣ ਲੱਗੇ।
1994 ਵਿੱਚ, ਨਾਫਟਾ (ਂਅਢਠਅ) ਤਹਿਤ ਇਹ ਸੌਦਾ ਹੋਰ ਵਿਅਪਕ ਹੋ ਗਿਆ, ਅਤੇ 2018 ਵਿੱਚ ਇਸ ਦੀ ਜਗ੍ਹਾ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤਾ (ਛੂਸ਼ੰਅ) ਨੇ ਲੈ ਲਈ।
ਆਟੋਮੋਬਾਈਲ ਉਤਪਾਦਕਾਂ ਅਤੇ ਸਪਲਾਇਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਟੈਰਿਫ਼ ਪੂਰੇ ਉੱਤਰੀ ਅਮਰੀਕਾ ਦੇ ਆਟੋ ਉਦਯੋਗ ਨੂੰ ਤਬਾਅ ਸਕਦਾ ਹੈ।
ਆਟੋਮੋਟਿਵ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਫਲਾਵੀਓ ਵੋਲਪੇ ਨੇ ਕਿਹਾ, “ਜੇਕਰ ਇਹ 25% ਟੈਰਿਫ਼ ਕਾਰਾਂ ‘ਤੇ ਵੀ ਲਾਗੂ ਹੋਇਆ, ਤਾਂ ਇੱਕ ਹਫ਼ਤੇ ਵਿੱਚ ਹੀ ਉਦਯੋਗ ਠੱਪ ਹੋ ਜਾਵੇਗਾ।”
ਕੈਨੇਡੀਆਈ ਵਾਹਨ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਬਰਾਇਨ ਕਿੰਗਸਟਨ ਨੇ ਕਿਹਾ, “ਜੇ ਅਮਰੀਕਾ ਨੇ ਇਹ ਟੈਰਿਫ਼ ਲਗਾ ਦਿੱਤਾ, ਤਾਂ ਉਤਪਾਦਨ ਰੁਕ ਸਕਦਾ ਹੈ, ਨੌਕਰੀਆਂ ਜਾ ਸਕਦੀਆਂ ਹਨ, ਅਤੇ ਅਮਰੀਕੀ ਗਾਹਕਾਂ ਲਈ ਵਾਹਨਾਂ ਦੀ ਕੀਮਤ $6,500 ਜਾਂ ਇਸ ਤੋਂ ਵੱਧ ਵੀ ਵਧ ਸਕਦੀ ਹੈ।”
ਫਲਾਵੀਓ ਵੋਲਪੇ ਨੇ ਟਰੰਪ ਦੇ ਦਾਅਵੇ ਨੂੰ ”ਝੂਠ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਫੋਰਡ ਨੇ 1904 ਵਿੱਚ ਕੈਨੇਡਾ ‘ਚ ਕਾਰ ਉਦਯੋਗ ਸ਼ੁਰੂ ਕੀਤਾ ਸੀ, ਜਦਕਿ ਜਨਰਲ ਮੋਟਰਜ਼ 1908 ਵਿੱਚ ਔਟਵਾ ਵਿੱਚ ਆਈ। ਅਸੀਂ ਇਹ ਉਦਯੋਗ ਮਿਲ ਕੇ ਬਣਾਇਆ, ਅਤੇ ਇਹ ਡੈਟਰਾਇਟ ਲਈ ਵੀ ਲਾਭਦਾਇਕ ਰਿਹਾ।”
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ “ਉੱਤਰੀ ਅਮਰੀਕਾ ਦਾ ਆਟੋ ਉਦਯੋਗ ਇੰਨਾ ਜ਼ਿਆਦਾ ਜੁੜਿਆ ਹੋਇਆ ਹੈ ਕਿ ਇੱਕ ਗੱਡੀ ਦੇ ਪੁਰਜ਼ੇ 8 ਵਾਰ ਸੀਮਾ ਪਾਰ ਕਰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ “ਜੇਕਰ ਟਰੰਪ ਕੈਨੇਡਾ ਤੋਂ ਕਾਰਾਂ ਦੀ ਸਪਲਾਈ ਰੋਕਣਾ ਚਾਹੁੰਦੇ ਹਨ, ਤਾਂ ਅਮਰੀਕਾ ਨੂੰ 50 ਅਰਬ ਡਾਲਰ ਅਤੇ 10 ਸਾਲ ਚਾਹੀਦੇ ਹੋਣਗੇ ਨਵੀਆਂ ਫੈਕਟਰੀਆਂ ਬਣਾਉਣ ਲਈ।”
ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲਾਂਕ ਵਾਸ਼ਿੰਗਟਨ ਪਹੁੰਚ ਰਹੇ ਹਨ, ਜਿੱਥੇ ਉਹ ਅਮਰੀਕਾ ਦੇ ਵਪਾਰ ਮੰਤਰੀ ਹੋਵਰਡ ਲੁਟਨਿਕ ਨਾਲ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, “ਅਸੀਂ ਟਰੰਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਟੈਰਿਫ਼ ਦੋਵਾਂ ਦੇਸ਼ਾਂ ਨੂੰ ਨੁਕਸਾਨ ਪਹੁੰਚਾਏਗਾ।”
ਜੇਕਰ ਇਹ ਨਵਾਂ ਟੈਰਿਫ਼ ਲਾਗੂ ਹੋਇਆ, ਤਾਂ ਇਹ ਉੱਤਰੀ ਅਮਰੀਕਾ ਦੀ ਆਟੋ ਉਦਯੋਗਕ ਸਪਲਾਈ ਚੇਨ ਨੂੰ ਖ਼ਤਮ ਕਰ ਸਕਦਾ ਹੈ, ਨੌਕਰੀਆਂ ਤੇਜ਼ੀ ਨਾਲ ਘੱਟ ਸਕਦੀਆਂ ਹਨ, ਅਤੇ ਗਾਹਕਾਂ ਨੂੰ ਵਧੀਆ ਗੱਡੀਆਂ ਮਿਲਣਾ ਔਖਾ ਹੋ ਸਕਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles