ਸਰੀ, (ਪਰਮਜੀਤ ਸਿੰਘ): ਪ੍ਰਿੰਸ ਜੋਰਜ ਵਿਚ ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਇੱਕ ਓਪਰੇਸ਼ਨ ਦੌਰਾਨ ਸੈਂਕੜੇ ਨਸ਼ੀਲੀਆਂ ਗੋਲੀਾਂ ਅਤੇ ਹੋਰ ਸ਼ੱਕੀ ਦਵਾਈਆਂ ਜਿਵੇਂ ਕਿ ਫੇਂਟਾਨੀਲ ਅਤੇ ਮੈਥਾਨੋਲ ਜ਼ਬਤ ਕੀਤੀਆਂ ਹਨ।
ਇਹ ਓਪਰੇਸ਼ਨ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਿਛਲੇ ਹਫਤੇ ਸਿਹਤ ਮੰਤਰੀ ਦੇ ਦਫਤਰ ਤੋਂ ਇੱਕ ਦਸਤਾਵੇਜ਼ ਲੀਕ ਹੋਇਆ ਸੀ ਜਿਸ ਵਿੱਚ ਬੀ.ਸੀ. ਦੀਆਂ ਫਾਰਮਸੀਜ਼ ਦੁਆਰਾ ਜਾਰੀ ਕੀਤੇ ਗਏ ਸੇਫ ਸਪਲਾਈ ਓਪੀਓਇਡਜ਼ ਦੇ ਵਪਾਰ ਬਾਰੇ ਜਾਂਚਾਂ ਦਾ ਖੁਲਾਸਾ ਹੋਇਆ ਸੀ।
ਪ੍ਰਿੰਸ ਜੋਰਜ ਦੇ ਆਰ.ਸੀ.ਐਮ.ਪੀ. ਨੇ ਕਿਹਾ ਕਿ ਜਬਤੀ ਮੰਗਲਵਾਰ ਨੂੰ ਕੀਤੀ ਗਈ ਸੀ ਜਦੋਂ ਅਧਿਕਾਰੀਆਂ ਨੇ ਇੱਕ ਆਦਮੀ ਅਤੇ ਇੱਕ ਔਰਤ ਨੂੰ ”ਹੱਥ-ਤੋ-ਹੱਥ” ਲੈਣ-ਦੇਣ ਦੀਆਂ ਕਾਰਵਾਈਆਂ ਕਰਦੇ ਦੇਖਿਆ। ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਸ਼ੱਕੀ ਫੇਂਟਾਨੀਲ, ਮੈਥਐਮਫੀਟਾਮਾਈਨ ਅਤੇ ਕੋਕੀਨ ਦੇ ਨਾਲ-ਨਾਲ ਹਥਿਆਰ ਅਤੇ ਗੈਰ ਕਾਨੂੰਨੀ ਸਿਗਰਟ ਵੀ ਮਿਲੇ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 50 ਪੈਕੇਟ ਵੀ ਮਿਲੇ ਜਿਨ੍ਹਾਂ ਵਿੱਚ 700 ਤੋਂ ਵੱਧ ਗੋਲੀਆਂ ਅਤੇ ਦੋ ਬੋਤਲਾਂ ਮੈਥਡੋਨ ਦੀਆਂ ਸ਼ੱਕੀ ਬੋਤਲਾਂ ਸ਼ਾਮਲ ਹਨ।
ਆਰ.ਸੀ.ਐਮ.ਪੀ. ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਨੂੰ ਜਾਂਚ ਦੇ ਨਤੀਜੇ ਤੱਕ ਰਿਹਾ ਕਰ ਦਿੱਤਾ ਗਿਆ ਹੈ।
ਸਿਹਤ ਮੰਤਰੀ ਦੇ ਅਨੁਸਾਰ ਇੱਕ ਲੀਕ ਹੋਏ ਬ੍ਰੀਫਿੰਗ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿੱਚ ਦਵਾਈਆਂ ਦਿਨ-ਬ-ਦਿਨ ਵਧ ਰਹੀਆਂ ਹਨ ਅਤੇ ਬੀ.ਸੀ. ਫਾਰਮਸੀਜ਼ ਦੁਆਰਾ ਜਾਰੀ ਕੀਤੇ ਗਏ ਓਪੀਓਇਡਜ਼ ਕੈਨੇਡਾ ਅਤੇ ਵਿਦੇਸ਼ ਵਿੱਚ ਗੈਰਕਾਨੂੰਨੀ ਤਰੀਕਿਆਂ ਸਪਲਾਈ ਕੀਤੇ ਜਾ ਰਹੇ ਹਨ।