ਵੈਨਕੂਵਰ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸੂਬੇ ਵਿੱਚ ਘਟ ਬਰਫ਼ਬਾਰੀ ਦੀ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਸੋਕੇ ਦੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ। ਬੀ.ਸੀ. ਰਿਵਰ ਫੋਰਕਾਸਟ ਸੈਂਟਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ‘ਚ ਦੱਸਿਆ ਗਿਆ ਕਿ ਜਨਵਰੀ ਮਹੀਨਾ ਆਮ ਤੌਰ ‘ਤੇ ਕਾਫ਼ੀ ਸੁੱਕਾ ਰਿਹਾ, ਜਿਸ ਕਰਕੇ ਸੂਬੇ ਵਿੱਚ ਬਰਫ਼ ਦੀ ਔਸਤ ਮਾਤਰਾ ਵਧਣ ਦੀ ਬਜਾਇ ਘਟ ਗਈ। ਬੀ.ਸੀ. ਰਿਵਰ ਫੋਰਕਾਸਟ ਸੈਂਟਰ ਦੇ ਹਾਈਡ੍ਰੋਲੋਜਿਸਟ ਜੋਨਾਥਨ ਬੋਇਡ ਨੇ ਦੱਸਿਆ ਕਿ “ਸੂਬੇ ਦੀ ਔਸਤ ਬਰਫ਼ 1 ਜਨਵਰੀ ਨੂੰ ਆਮ ਮਿਆਰ ਦਾ 87 ਫੀਸਦੀ ਸੀ, ਪਰ 1 ਫ਼ਰਵਰੀ ਤੱਕ ਇਹ ਘੱਟ ਕੇ 72 ਫੀਸਦੀ ਰਹਿ ਗਈ। ਇਹ ਇੱਕ ਵੱਡੀ ਗਿਰਾਵਟ ਹੈ।” ਉਨ੍ਹਾਂ ਕਿਹਾ ਕਿ, “ਇਹ ਬੀਤੇ 30 ਸਾਲਾਂ ‘ਚ ਸਭ ਤੋਂ ਘੱਟ ਬਰਫ਼ ਜਮ੍ਹਾਂ ਹੋਣ ਦੀ ਦਰ ਨਾਲ ਮਿਲਦੀ-ਜੁਲਦੀ ਹੈ।” ਉਨ੍ਹਾਂ ਕਿਹਾ ਕਿ “ਜੇਕਰ ਫ਼ਰਵਰੀ ਅਤੇ ਮਾਰਚ ਦੇ ਮਹੀਨੇ ਬਹੁਤ ਜ਼ਿਆਦਾ ਬਰਫ਼ ਪਵੇ ਤਾਂ ਹੀ ਅਸੀਂ ਆਮ ਮਿਆਰ ਤੱਕ ਵਾਪਸ ਆ ਸਕਦੇ ਹਾਂ।” ਬਰਫ਼ ਦੀ ਘੱਟ ਮਾਤਰਾ ਸੰਭਾਵੀ ਹੜ੍ਹ ਦੇ ਜੋਖਮ ਨੂੰ ਘਟਾਉਂਦੀ ਹੈ, ਪਰ ਇਹ ਗਰਮੀਆਂ ਵਿੱਚ ਸੋਕੇ ਦਾ ਸੰਕਟ ਵਧਾ ਸਕਦੀ ਹੈ। ਬੋਇਡ ਨੇ ਕਿਹਾ, “ਬਰਫ਼ ਦੀ ਔਸਤ ਮਾਤਰਾ ਘੱਟ ਹੋਣ ਦਾ ਇਹ ਮਤਲਬ ਨਹੀਂ ਕਿ ਪਾਣੀ ਦੀ ਘਾਟ ਹੋਣੀ ਹੀ ਹੋਣੀ ਹੈ, ਪਰ ਇਹ ਇੱਕ ਸਾਵਧਾਨੀ ਭਰਿਆ ਸੰਕੇਤ ਹੈ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.