ਡਾ. ਲਿਨ ਸਟੀਵਨਸਨ ਅੰਤਰਿਮ ਸੀ.ਈ.ਓ ਨਿਯੁਕਤ
ਸਰੀ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਡੀ ਸਿਹਤ ਅਥਾਰਟੀ ਫ੍ਰੇਜ਼ਰ ਹੈਲਥ ਵਿੱਚ ਨੇਤ੍ਰਿਤਵ ਬਦਲਾਅ ਕੀਤਾ ਗਿਆ ਹੈ। ਡਾ. ਵਿਕਟੋਰੀਆ ਲੀ ਨੇ ਆਪਣੇ ਸੀ.ਈ.ਓ. ਦੇ ਅਹੁੱਦੇ ਤੋਂ ਹੱਟਣ ਦਾ ਐਲਾਨ ਕਰ ਦਿੱਤਾ ਹੈ, ਅਤੇ ਡਾ. ਲਿਨ ਸਟੀਵਨਸਨ, ਨੂੰ ਅੰਤਰਿਮ ਸੀ.ਈ.ਓ. ਤੇ ਬਣਾਇਆ ਗਿਆ ਹੈ।
ਮੰਗਲਵਾਰ ਨੂੰ, ਫ੍ਰੇਜ਼ਰ ਹੈਲਥ ਨੇ ਘੋਸ਼ਣਾ ਕੀਤੀ ਕਿ ਬੋਰਡ ਅਤੇ ਡਾ. ਵਿਕਟੋਰੀਆ ਲੀ ਨੇ ਆਪਸੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ, ਤਾਂ ਜੋ ਉਹ ਹੋਰ ਮੌਕਿਆਂ ਦੀ ਪੜਚੋਲ ਕਰ ਸਕਣ।
ਡਾ. ਲੀ ਨੇ ਆਪਣੇ ਅਸਤੀਫ਼ੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ: “ਜਿਵੇਂ ਜਿਵੇਂ ਮੈਂ ਆਪਣੇ ਕਰੀਅਰ ਦੇ ਨਵੇਂ ਅਧਿਆਇ ਵਲ ਵਧ ਰਹੀ ਹਾਂ, ਮੈਂ ਅਤੀਤ ਦੀਆਂ ਸਫ਼ਲਤਾਵਾਂ ਉੱਤੇ ਗੌਰਵ ਮਹਿਸੂਸ ਕਰ ਰਹੀ ਹਾਂ। ਪਿਛਲੇ 15 ਸਾਲਾਂ ਦੌਰਾਨ, ਫ੍ਰੇਜ਼ਰ ਹੈਲਥ ਵਿੱਚ ਇਨੋਵੇਸ਼ਨ ਅਤੇ ਸਮੁੱਚੀ ਸਿਹਤ ਸੰਭਾਲ ਦੀ ਤਰੀਕੇ ਨੂੰ ਹੋਰ ਬਿਹਤਰ ਬਣਾਉਣ ਲਈ ਜੋ ਯਤਨ ਕੀਤੇ, ਉਹ ਵਿਸ਼ੇਸ਼ ਰਹੇ।”
ਫ੍ਰੇਜ਼ਰ ਹੈਲਥ ਬੋਰਡ ਦੇ ਚੇਅਰਮੈਨ ਜਿਮ ਸਿੰਕਲੇਅ ਨੇ ਡਾ. ਲੀ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਵੀਡ-19 ਮਹਾਂਮਾਰੀ ਦੌਰਾਨ ਫ੍ਰੇਜ਼ਰ ਹੈਲਥ ਨੂੰ ਬਹੁਤ ਹੀ ਸੰਭਲ ਕੇ ਅਗੇ ਵਧਾਇਆ।
ਫ੍ਰੇਜ਼ਰ ਹੈਲਥ ਬੋਰਡ ਨੇ ਐਲਾਨ ਕੀਤਾ ਕਿ ਹੁਣ ਡਾ. ਲਿਨ ਸਟੀਵਨਸਨ, ਨੂੰ ਅੰਤਰਿਮ ਸੀ.ਈ.ਓ. ਤੇ ਪ੍ਰਧਾਨ ਬਣਾਇਆ ਗਿਆ ਹੈ।
ਉਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਪ੍ਰਣਾਲੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਨਰਸਿੰਗ ਦੀ ਤਕਨੀਕੀ ਵਿਦਿਆ ਹਾਸਲ ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਪੀ.ਐਚ.ਡੀ. ਆਯੋਜਨਾਤਮਕ ਤਬਦੀਲੀ (ੋਰਗੳਨਿਜ਼ੳਟਿੋਨੳਲ ਚਹੳਨਗੲ) ਤੇ ਹੈ। ਉਹ ਯੂਬੀਸੀ ਵਿੱਚ ਸਿਹਤ ਪ੍ਰਸ਼ਾਸਨ ਦੀ ਪ੍ਰੋਫੈਸਰ ਵੀ ਰਹੀ ਹਨ। ਉਹ ਬੀਤੇ ਸਮੇਂ ਵਿੱਚ ਸਿਹਤ ਅਥਾਰਟੀ ‘ਚ ਉੱਚ ਪੱਧਰੀ ਪ੍ਰਸ਼ਾਸਨਕ ਅਹੁਦੇ ਸੰਭਾਲ ਚੁੱਕੀਆਂ ਹਨ, ਜਿਸ ਵਿੱਚ ਆਈਲੈਂਡ ਹੈਲਥ, ਬੀ.ਸੀ. ਕੈਂਸਰ ਅਤੇ ਫ੍ਰੇਜ਼ਰ ਹੈਲਥ ਵੀ ਸ਼ਾਮਲ ਹਨ। ਉਹ ਪਹਿਲਾਂ ਬੀ.ਸੀ. ਦੇ ਸਿਹਤ ਵਿਭਾਗ ਵਿੱਚ ਐਸੋਸੀਏਟ ਡਿਪਟੀ ਮੰਤਰੀ ਦੇ ਤੌਰ ‘ਤੇ ਵੀ ਕੰਮ ਕਰ ਚੁੱਕੀ ਹਨ।