ਮਾਰਕ ਕਾਰਨੀ ਕੀਤਾ $1.9 ਮਿਲੀਅਨ ਫੰਡ ਇਕੱਠਾ

 

ਰੂਬੀ ਢੱਲਾ ਸਭ ਤੋਂ ਪਿੱਛੇ, ਜੋ ਸਿਰਫ $115,000 ਇਕੱਤਰ ਕਰ ਸਕੀ
ਔਟਵਾ (ਸਿਮਰਨਜੀਤ ਸਿੰਘ): ਲਿਬਰਲ ਪਾਰਟੀ ਦੇ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਉਮੀਦਵਾਰ ਮਾਰਕ ਕਾਰਨੀ ਨੇ ਫੰਡ ਇਕੱਤਰ ਕਰਨ ਦੇ ਮਾਮਲੇ ਵਿੱਚ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਕਿਤੇ ਅੱ ਗੇ ਨਿਕਲ ਗਏ ਹਨ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਕੀਤੇ ਆਰਥਿਕ ਅੰਕੜਿਆਂ ਅਨੁਸਾਰ, ਕਾਰਨੀ ਨੇ 3,289 ਦਾਨੀਆਂ ਤੋਂ $1.9 ਮਿਲੀਅਨ ਇਕੱਤਰ ਕੀਤੇ ਹਨ।
ਕਾਰਨੀ ਦੇ ਮੁਕਾਬਲੇ ਵਿੱਚ, ਸਾਬਕਾ ਲਿਬਰਲ ਹਾਊਸ ਲੀਡਰ ਕਰੀਨਾ ਗੁਲਡ ਨੇ 600 ਤੋਂ ਵੱਧ ਦਾਨੀਆਂ ਤੋਂ $236,000 ਇਕੱਤਰ ਕੀਤੇ।
ਮੌਂਟਰੀਅਲ ਦੇ ਵਪਾਰੀ ਫ੍ਰੈਂਕ ਬੇਲਿਸ ਨੇ $227,000 ਹਾਸਲ ਕੀਤੇ, ਪਰ ਉਨ੍ਹਾਂ ਦੇ ਸਿਰਫ 59 ਦਾਨੀ ਸੱਜਣ ਹੀ ਰਹੇ।
ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ਼ਰੀਲੈਂਡ, ਜੋ ਮਾਰਕ ਕਾਰਨੀ ਦੀ ਮੁੱਖ ਮੁਕਾਬਲੇਬਾਜ਼ ਮੰਨੀ ਜਾ ਰਹੀ ਹੈ, ਨੇ 300 ਦਾਨੀ ਸੱਜਣਾਂ ਤੋਂ ਲਗਭਗ $227,000 ਇਕੱਤਰ ਕੀਤੇ।
ਇਸ ਦੌੜ ਵਿੱਚ ਰੂਬੀ ਢੱਲਾ ਸਭ ਤੋਂ ਪਿੱਛੇ ਰਹੀ, ਜੋ ਸਿਰਫ $115,000 ਇਕੱਤਰ ਕਰ ਸਕੀ।
ਫ਼ਰੀਲੈਂਡ ਦੀ ਟੀਮ ਨੇ ਦਾਅਵਾ ਕੀਤਾ ਕਿ ਇਲੈਕਸ਼ਨਜ਼ ਕੈਨੇਡਾ ਵਲੋਂ ਜਾਰੀ ਕੀਤੇ ਅੰਕੜੇ ਅਧੂਰੇ ਹਨ।
ਇਕ ਮੁਹਿੰਮ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਕੋਲ 2,000 ਦਾਨੀ ਸੱਜਣ ਹਨ ਅਤੇ ਉਹ ਹੁਣ ਤਕ ਲਗਭਗ $600,000 ਇਕੱਤਰ ਕਰ ਚੁੱਕੇ ਹਨ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਲਿਬਰਲ ਪਾਰਟੀ ਨੇ ਹਾਲੇ ਵੀ ਉਹਨਾਂ ਦੇ ਕੁਝ ਦਾਨ-ਰਾਸ਼ੀਆਂ ਨਹੀਂ ਭੇਜੀਆਂ, ਜੋ ਕਿ ਹਜਾਰਾਂ ਡਾਲਰ ਹੋ ਸਕਦੇ ਹਨ, ਜੋ ਇਸ ਅੰਕੜਿਆਂ ਵਿੱਚ ਨਹੀਂ ਹਨ।
ਇਹ ਡਾਟਾ ਮੁਕਾਬਲੇ ਦੇ ਪਹਿਲੇ ਦਿਨ ਤੋਂ ਲੈ ਕੇ, ਪਾਰਟੀ ਵੋਟਿੰਗ ਦਿਨ (9 ਮਾਰਚ) ਤੋਂ ਚਾਰ ਹਫ਼ਤੇ ਪਹਿਲਾਂ ਤੱਕ ਦੇ ਫੰਡਾਂ ਨੂੰ ਦਰਸਾਉਂਦਾ ਹੈ।
ਮਾਰਕ ਕਾਰਨੀ ਦੀ ਅਗਵਾਈ ਦੇ ਨਾਲ, ਇਹ ਸਾਫ਼ ਦਿਸ ਰਿਹਾ ਹੈ ਕਿ ਉਹ ਲਿਬਰਲ ਆਗੂ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਹਾਲਾਂਕਿ, ਫ਼ਰੀਲੈਂਡ ਅਤੇ ਹੋਰ ਉਮੀਦਵਾਰ ਵੀ ਅੰਤਿਮ ਪੜਾਅ ਵਿੱਚ ਨਤੀਜੇ ਬਦਲ ਸਕਦੇ ਹਨ। ਮੁਕਾਬਲਾ ਤਿੱਖਾ ਹੈ, ਪਰ ਫ਼ਰੀਲੈਂਡ ਵੱਲੋਂ ਪੂਰੇ ਫੰਡ ਡਿਸਕਲੋਜ਼ ਕਰਨ ਮਗਰੋਂ ਹੀ ਅਸਲ ਤਸਵੀਰ ਸਾਹਮਣੇ ਆਵੇਗੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version