6.9 C
Vancouver
Saturday, March 1, 2025

ਬੀ.ਸੀ. ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਠੱਗ, ਪੁਲਿਸ ਨੇ ਚੇਤਾਵਨੀ ਕੀਤੀ ਜਾਰੀ

14 ਠੱਗੀਆਂ ਦੀ ਸ਼ਿਕਾਇਤਾਂ ਹੋਈਆਂ ਦਰਜ, 36,000 ਡਾਲਰ ਦੀ ਲੁੱਟ

ਸਰੀ, (ਸਿਮਰਨਜੀਤ ਸਿੰਘ): ਕੇਲੋਨਾ ਦੇ ਸੀਨੀਅਰ ਐਕਟੀਵਿਟੀ ਸੈਂਟਰ ਵਿੱਚ ਇੱਕ ਵੱਡੀ ਚਿੰਤਾ ਉਭਰੀ ਹੈ૷ਉਨ੍ਹਾਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਠੱਗੀਆਂ ਵਿੱਚ ਵਾਧਾ ਹੋ ਰਿਹਾ ਜਿਨ੍ਹਾਂ ਨੂੰ ਅੱਜ ਦੀ ਤਕਾਨੋਲਜੀ ਬਾਰੇ ਜਾਣਕਾਰੀ ਘੱਟ ਹੁੰਦੀ ਹੈ।
ਕੇਲੋਨਾ ਦੀ ਸਿਉ ਉਲਮਰ ਨੇ ਕਿਹਾ। “ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਲੋਕ, ਖ਼ਾਸ ਤੌਰ ‘ਤੇ ਸੀਨੀਅਰ, ਠੱਗੀ ਦਾ ਸ਼ਿਕਾਰ ਹੋ ਰਹੇ ਹਨ,” “ਅਤੇ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ, ਤਾਂ ਜੋ ਉਹ ਐਸੀਆਂ ਠੱਗੀਆਂ ਤੋਂ ਬਚ ਸਕਣ।”
ਕੇਲੋਨਾ ਆਰ.ਸੀ.ਐੱਮ.ਪੀ. ਅਨੁਸਾਰ, ਜਨਵਰੀ ਤੋਂ ਹੁਣ ਤੱਕ ਘੱਟੋ-ਘੱਟ 14 ਠੱਗੀਆਂ ਦਰਜ ਕੀਤੀਆਂ ਗਈਆਂ ਹਨ, ਪਰ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੀਆਂ ਠੱਗੀਆਂ ਦੀ ਸ਼ਿਕਾਇਤ ਹੀ ਨਹੀਂ ਕੀਤੀ ਜਾਂਦੀ।
ਇਨ੍ਹਾਂ ਮਾਮਲਿਆਂ ਵਿੱਚ ਕੁੱਲ 36,000 ਡਾਲਰ ਦੀ ਲੁੱਟ ਹੋਈ ਹੈ। ਸੀਨੀਅਰਾਂ ਨੂੰ ਚੇਤਾਵਨੀ ਦਿੰਦਿਆਂ, ਕੋਰਪੋਰਲ ਮਾਈਕ ਗੌਥੀਏ ਨੇ ਕਿਹਾ, “ਸਾਨੂੰ ਇਹ ਸੁਨੇਹਾ ਪਹੁੰਚਾਉਣ ਦੀ ਲੋੜ ਹੈ ਕਿ ਇਹ ਠੱਗੀਆਂ ਕੇਲੋਨਾ ਅਤੇ ਸੈਂਟਰਲ ਓਕਾਨਾਗਨ ਵਿੱਚ ਹੋ ਰਹੀਆਂ ਹਨ।”
ਆਰ.ਸੀ.ਐੱਮ.ਪੀ. ਅਨੁਸਾਰ, ਹਾਲੀਆ ਠੱਗੀਆਂ ਵਿੱਚੋਂ ਅਕਸਰ ਮਾਮਲੇ ‘ਗ੍ਰੈਂਡਪੈਰੈਂਟ ਸਕੈਮ’ ਦੇ ਹਨ।
ਇਸ ਠੱਗੀ ਵਿੱਚ, ਠੱਗ ਠੱਗੀ ਦਾ ਸ਼ਿਕਾਰ ਹੋਣ ਵਾਲੇ ਸੀਨੀਅਰ ਨੂੰ ਫ਼ੋਨ ਕਰਦੇ ਹਨ ਅਤੇ ਉਹਨਾਂ ਦੇ ਪੋਤਾ ਜਾਂ ਪੋਤੀ (ਜਾਂ ਹੋਰ ਪਰਿਵਾਰਕ ਮੈਂਬਰ) ਬਣ ਕੇ ਗੱਲ ਕਰਦੇ ਹਨ। ਠੱਗ ਇਹ ਦੱਸਦੇ ਹਨ ਕਿ ਉਨ੍ਹਾਂ ਨੂੰ ਤੁਰੰਤ ਪੈਸਿਆਂ ਦੀ ਲੋੜ ਹੈ ਕਿਉਂਕਿ ਉਹ ਕਿਸੇ ਮੁਸੀਬਤ ਵਿੱਚ ਫੱਸ ਗਏ ਹਨ।
ਅੱਜਕੱਲ੍ਹ ਠੱਗ ਹੋਰ ਵੀ ਧੋਖਾਧੜੀ ਵਾਲੇ ਤਰੀਕੇ ਅਪਣਾ ਰਹੇ ਹਨ।
ਕਦੇ ਕਦੇ ਠੱਗ ਇੱਕ ‘ਕੌਰਿਅਰ’ ਬਣ ਕੇ ਜਾਂ ‘ਅੰਡਰਕਵਰ ਪੁਲਿਸ ਅਧਿਕਾਰੀ’ ਬਣ ਕੇ ਪੈਸੇ ਇਕੱਠੇ ਕਰ ਰਹੇ ਹਨ।
ਇਹ ਨਵਾਂ ਤਰੀਕਾ ਵਧੇਰੇ ਖ਼ਤਰਨਾਕ ਬਣ ਗਿਆ ਹੈ, ਕਿਉਂਕਿ ਠੱਗ ਸੀਨੀਅਰਾਂ ਦੇ ਘਰ ਜਾਂ ਹੋਰ ਕਿਸੇ ਸੈਟ ਕੀਤੇ ਸਥਾਨ ਤੇ ਖ਼ੁਦ ਆ ਕੇ ਪੈਸੇ ਲੈ ਰਹੇ ਹਨ।
ਇਸ ਤੋਂ ਇਲਾਵਾ ਇੱਕ ਹੋਰ ਵਧ ਰਿਹਾ ਤਰੀਕਾ ਕੰਪਿਊਟਰ ਰਾਹੀਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ।
ਠੱਗ ਈਮੇਲ ਦੁਆਰਾ ਸੰਪਰਕ ਕਰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਕੰਪਿਊਟਰ ਦੀ ਮੁਰੰਮਤ ਕਰਵਾਉਣ ਲਈ ਇੱਕ ਲਿੰਕ ‘ਤੇ ਕਲਿੱਕ ਕਰਨ ਲਈ ਕਹਿੰਦੇ ਹਨ।
ਕਲਿੱਕ ਕਰਦੇ ਹੀ, ਠੱਗ ਉਨ੍ਹਾਂ ਦੇ ਕੰਪਿਊਟਰ ‘ਤੇ ਕਾਬੂ ਪਾ ਲੈਂਦੇ ਹਨ ਅਤੇ ਬਦਲੇ ਵਿੱਚ ਧਮਕੀ ਦਿੰਦੇ ਹਨ ਕਿ ਉਹ ਨਿੱਜੀ ਜਾਣਕਾਰੀ ਨੂੰ ਪਬਲਿਕ ਕਰ ਦੇਣਗੇ, ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਗਏ।
ਆਰ.ਸੀ.ਐੱਮ.ਪੀ. ਨੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕਿ ਸੀਨੀਅਰ ਆਪਣੇ ਨਿੱਜੀ ਵੇਰਵੇ ਕਿਸੇ ਅਣਜਾਣ ਵਿਅਕਤੀ ਨਾਲ ਨਾ ਸਾਂਝੇ ਕਰਨ। This report was written by Simranjit Singh as part of the Local Journalism Initiative.

Related Articles

Latest Articles