6.9 C
Vancouver
Saturday, March 1, 2025

ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲੜ੍ਹਨ ਵਾਲੀਆਂ 5 ‘ਚੋਂ 4 ਪਾਰਟੀਆਂ ‘ਤੇ ਇਲੈਕਸ਼ਨਜ਼ ਬੀ.ਸੀ. ਵਲੋਂ ਜੁਰਮਾਨੇ

ਸਰੀ (ਸਿਮਰਨਜੀਤ ਸਿੰਘ): ਸਰੀ ਦੀਆਂ 5 ‘ਚੋਂ 4 ਚੋਣ ਲੜ੍ਹਨ ਵਾਲੀਆਂ ਪਾਰਟੀਆਂ ‘ਤੇ ਇਲੈਕਸ਼ਨਜ਼ ਬੀ.ਸੀ. ਨੇ ਕੁੱਲ $10,043 ਦੇ ਜੁਰਮਾਨੇ ਲਗਾਏ ਹਨ। ਇਹ ਜੁਰਮਾਨੇ 2022 ਦੀਆਂ ਚੋਣਾਂ ‘ਚ ਸਥਾਨਕ ਚੋਣ ਮੁਹਿੰਮ ਦੀ ਵਿੱਤੀ ਐਕਟ ਦੀ ਉਲੰਘਣਾ ਕਰਨ ਕਾਰਨ ਲਗਾਏ ਗਏ।

ਇਲੈਕਸ਼ਨਜ਼ ਬੀ.ਸੀ. ਵਲੋਂ ਜਿਨ੍ਹਾਂ 4 ਪਾਰਟੀਆਂ ‘ਤੇ ਜੁਰਮਾਨੇ ਲਗਾਏ ਗਏ ਹਨ, ਉਹਨਾਂ ‘ਚ ਸਾਬਕਾ ਮੇਅਰ ਡਗ ਮੈਕਕੈਲਮ ਦੀ ਅਗਵਾਈ ‘ਚ ਸੇਫ਼ ਸਰੀ ਕੋਅਲਿਸ਼ਨ (Safe Surrey Coalition), ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵ੍ਹਾਈਟ ਰੌਕ ਦੇ ਸਾਬਕਾ ਮੇਅਰ ਗੋਰਡਨ ਹੌੱਗ ਦੀ ਅਗਵਾਈ ‘ਚ ਸਰੀ ਫ਼ਸਟ (Surrey First Electors Soicety) , ਲਿਬਰਲ ਸੰਸਦ ਮੈਂਬਰ ਸੁਖ ਧਾਲੀਵਾਲ ਦੀ ਅਗਵਾਈ ‘ਚ ਯੂਨਾਈਟਡ ਸਰੀ (Uinted Surrey) , ਮੌਜੂਦਾ ਮੇਅਰ ਬ੍ਰੈਂਡਾ ਲੌਕ ਦੀ ਅਗਵਾਈ ‘ਚ ਸਰੀ ਕਨੈਕਟ (Surrey Connect) ਨੂੰ ਜੁਰਮਾਨੇ ਲਗਾਏ ਗਏ ਹਨ ।

ਇਸਦੇ ਇਲਾਵਾ ਸਰੀ ਫਾਰਵਰਡ (ਸ਼ੁਰਰਏ ਢੋਰਾੳਰਦ), ਜੋ ਕਿ ਸਾਬਕਾ ਐੱਨ.ਡੀ.ਪੀ. ਸੰਸਦ ਮੈਂਬਰ ਜਿੰਨੀ ਸਿਮਸ ਦੀ ਅਗਵਾਈ ‘ਚ ਸੀ, ਉਸ ‘ਤੇ ਕੋਈ ਜੁਰਮਾਨਾ ਨਹੀਂ ਹੋਇਆ।

ਫ਼ਰਵਰੀ 26 ਨੂੰ ਜਾਰੀ ਬੁਲੇਟਿਨ ਮੁਤਾਬਕ, ਹਰੇਕ ਪਾਰਟੀ ‘ਤੇ ਨਿਮਨਲਿਖਤ ਤਰੀਕੇ ਨਾਲ ਜੁਰਮਾਨੇ ਲਗਾਏ ਗਏ: ਸਰੀ ਕਨੈਕਟ ਪਬਲਿਕ ਇੰਟਰੈਸਟ ਐਸੋਸੀਏਸ਼ਨ ૶ $1,350 (ਪਾਬੰਧਤ ਦਾਨ ਲੈਣ ਲਈ), ਯੂਨਾਈਟਡ ਸਰੀ ਦੇ ਵਿੱਤੀ ਏਜੰਟ ਹਰਵਿੰਦਰ ਸਿੱਧੂ ૶ $900 (ਪਾਬੰਧਤ ਦਾਨ ਲੈਣ ਲਈ), ਸਰੀ ਫ਼ਸਟ ਦੇ ਵਿੱਤੀ ਏਜੰਟ ਬੌਬ ਬੇਜ਼ੂਬਿਆਕ ૶ $750 (ਪਾਬੰਧਤ ਦਾਨ ਲੈਣ ਲਈ), ਸੇਫ਼ ਸਰੀ ਕੋਅਲਿਸ਼ਨ ਦੇ ਵਿੱਤੀ ਏਜੰਟ ਕੇਟੀ ਯੰਗ ૶ $4,630 (ਪਾਬੰਧਤ ਦਾਨ ਲੈਣ ਲਈ), ਸੇਫ਼ ਸਰੀ ਕੋਅਲਿਸ਼ਨ ਸੋਸਾਇਟੀ ૶ $2,413 (ਰਜਿਸਟ੍ਰੇਸ਼ਨ ਤੋਂ ਪਹਿਲਾਂ ਚੋਣ ਖ਼ਰਚ ਕਰਨ ਲਈ) ਇਹ ਪੈਨਲਟੀਆਂ ਇਲੈਕਸ਼ਨਜ਼ ਬੀ.ਸੀ. ਵਲੋਂ 2024 ‘ਚ ਸ਼ੁਰੂ ਕੀਤੀ ਜਾਂਚ ਦਾ ਅੰਤ ਹਨ। ਜ਼ਿਕਰਯੋਗ ਹੈ ਕਿ ਇਹ ਜਾਂਚ ਅਪਰੈਲ 2024 ਵਿੱਚ ਸ਼ੁਰੂ ਹੋਈ ਸੀ।

ਸਰੀ ਦੀਆਂ ਚੋਣ ‘ਚ ਵਿੱਤੀ ਗੜਬੜੀਆਂ ਬਾਰੇ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ, ਜਿਸ ਕਰਕੇ ਸਥਾਨਕ ਸਿਆਸਤ ‘ਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। This report was written by Simranjit Singh as part of the Local Journalism Initiative

Related Articles

Latest Articles