3.3 C
Vancouver
Monday, March 10, 2025

ਜੋ ਬੋਲ ਜ਼ਬਾਨੋਂ ਨਿਕਲ ਗਿਆ

 

ਜੋ ਬੋਲ ਜ਼ਬਾਨੋਂ ਨਿਕਲ ਗਿਆ ।
ਉਹ ਤੀਰ ਕਮਾਨੋਂ ਨਿਕਲ ਗਿਆ ।

ਮੈਂ ਦਿਲ ਵਿੱਚ ਉਹਨੂੰ ਲੱਭਨਾ ਵਾਂ,
ਉਹ ਦੂਰ ਅਸਮਾਨੋਂ ਨਿਕਲ ਗਿਆ ।

ਖ਼ੁਆਬਾਂ ਨਾ ਤੱਕ, ਖ਼ੁਆਬਾਂ ਬਦਲੇ,
‘ਯੂਸਫ਼’ ਕਨਿਆਨੋਂ ਨਿਕਲ ਗਿਆ ।

ਹਮਦਰਦ ਕਿਨਾਰੇ ਬਣ ਬੈਠੇ,
ਜਦ ਮੈਂ ਤੂਫ਼ਾਨੋਂ ਨਿਕਲ ਗਿਆ ।

ਮੈਂ ਘਰ ਦੀ ਅੱਗ ਲੁਕਾਉਂਦਾ ਸਾਂ,
ਧੂੰ ਰੋਸ਼ਨ ਦਾਨੋਂ ਨਿਕਲ ਗਿਆ ।

ਜੋ ਗ਼ੈਰ ਲਈ ਤਪ ਉਠਦਾ ਸੀ,
ਉਹ ਲਹੂ ਸ਼ਰਿਆਨੋਂ ਨਿਕਲ ਗਿਆ ।

‘ਕਾਸ਼ਰ’ ਤੋਂ ਹੁਣ ਕੀ ਪੁੱਛਦੇ ਹੋ,
ਜਦ ਦਰਦ ਬਿਆਨੋਂ ਨਿਕਲ ਗਿਆ ।
ਲੇਖਕ : ਸਲੀਮ ‘ਕਾਸ਼ਰ’

Related Articles

Latest Articles