ਆਹ ਕਿਹੜਾ ਕਜੀਆ ਛੇੜ ਨਵਾਂ,
ਕਿਉਂ ਬੈਠਾਂ ਅਕਲ ਗਿਆ ਬਾਬਾ।
ਕਿਹੜੀ ਗੱਲ ਤੋਂ ਪੰਗਾ ਲੈ ਬੈਠਾਂ,
ਹੱਥ ਡੂਮਣੇ ਖੱਖਰ ‘ਚ ਪਾ ਬਾਬਾ।
ਕੱਢ ਗਾਲ੍ਹਾਂ ਪਰਖ ਜਾਤ ਕੋਈ,
ਉੱਚਾ ਹੋ ਨਾ ਆਪ ਵਿਖਾ ਬਾਬਾ।
ਛਾਂ ਢਲ਼ਦੇ ਤੂੰ ਪ੍ਰਛਾਵਿਆਂ ਦੀ,
ਪੰਡ ਹੰਕਾਰ ਦੀ ਸਿਰੋਂ ਲਾਹ ਬਾਬਾ।
ਕਰ ਨਿੰਦਿਆਂ ਜਣਨੀਜਨ ਤਾਈਂ,
ਹੱਥ ਪੱਗ ਨੂੰ ਰਿਹਾਂ ਪਾ ਬਾਬਾ।
ਮੂੰਹ ਚੁੱਕ ਤਾਂਹਾਂ ਨੂੰ ਮਾਰ ਫੂਕਾਂ,
ਸੂਰਜ ਸਕਦਾ ਨਹੀਂ ਬੁਝਾ ਬਾਬਾ।
ਹੁਣ ਕਾਤਕ ਹੋ ਜਦ ਰੱਦ ਗਏ,
ਤੇਰਾ ਲਹਿ ਹੰਕਾਰ ਗਿਆ ਬਾਬਾ।
ਐਸਾ ਛੇੜ ਨਾ ਛੇੜੀਂ ਮੁੜ ‘ਭਗਤਾ’,
ਹੁੰਦੇ ਲੋਕ ਨੇ ਬੁਰੀ ਬਲਾਅ ਬਾਬਾ।
ਲੇਖਕ : ਬਰਾੜ-ਭਗਤਾ ਭਾਈ ਕਾઠ
ਸੰਪਰਕ : +1-604-751-1113