ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ 2025 ਬਜਟ ਪੇਸ਼

 

ਆਮ ਲੋਕਾਂ ਨੂੰ ਦਿੱਤੀ ਜਾਂਦੀ ‘ਐਫੋਰਡਬਿਲਟੀ’ ਸਕੀਮ ਕੀਤੀ ਬੰਦ, ਖ਼ਰਚੇ ਘਟਾਉਣ ਲਈ ਕੋਈ ਵੱਡੀ ਯੋਜਨਾ ਨਹੀਂ ਐਲਾਨੀ

ਵਿਕਟੋਰਿਆ (ਸਿਮਰਨਜੀਤ ਸਿੰਘ): ਚੋਣਾਂ ਤੋਂ ਇੱਕ ਸਾਲ ਬਾਅਦ ਜਦੋਂ ਬੀ.ਸੀ. ਐਨ.ਡੀ.ਪੀ. ਨੇ ਆਪਣੇ ਬਜਟ ਵਿੱਚ ਮਹਿੰਗਾਈ ਨੂੰ ਮੁੱਖ ਮਸਲਾ ਬਣਾਇਆ ਸੀ, 2025 ਦੇ ਤਾਜ਼ਾ ਬਜਟ ‘ਚ ਉਨ੍ਹਾਂ ਨੇ ਖਰਚਿਆਂ ‘ਚ ਵੱਡੀ ਕਟੌਤੀ ਕਰ ਦਿੱਤੀ ਹੈ।
ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਸਰਕਾਰ ਆਪਣੀ ਸਭ ਤੋਂ ਵੱਡੀ ‘ਐਫੋਰਡਬਿਲਟੀ’ ਸਕੀਮ, ਜਿਸ ਰਾਹੀਂ ਹਰ ਘਰ ਨੂੰ ਦਿੱਤੀ ਜਾਣ ਵਾਲੀ $1,000 ਦੀ ਗ੍ਰੋਸਰੀ ਰੀਬੇਟ ਬੰਦ ਕਰ ਰਹੀ ਹੈ।
ਕਮਜ਼ੋਰ ਵਰਗਾਂ ਲਈ ਵਾਧੂ ਮਦਦ, ਪਰ ਨਵੇਂ ਐਲਾਨ ਘੱਟ
2025 ਦੇ ਬਜਟ ‘ਚ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ (ੀਛਭਛ) ਦੀਆਂ ਰੇਟਾਂ 2026 ਤੱਕ ਜਮ੍ਹਾਂ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਹ ਸਰਕਾਰ ਵੱਲੋਂ ਦਿੱਤੀ ਗਈ ਸਭ ਤੋਂ ਵੱਡੀ ‘ਐਫੋਰਡਬਿਲਟੀ’ ਰਾਹਤ ਮੰਨੀ ਜਾ ਰਹੀ ਹੈ।
ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਮੰਗਲਵਾਰ ਨੂੰ ਕਿਹਾ, ”ਇਹ ਕੋਈ ਵੱਡੇ ਐਲਾਨਾਂ ਵਾਲਾ ਬਜਟ ਨਹੀਂ। ਇਹ ਸੰਭਾਲ-ਸੰਭਾਲ ਕੇ ਖਰਚ ਕਰਨ ਅਤੇ ਲੋਕਾਂ ਦੀਆਂ ਮੁੱਖ ਸੇਵਾਵਾਂ ਬਾਰੇ ਹੈ૷ਸਿਹਤ ਸੰਭਾਲ, ਸਿੱਖਿਆ ਅਤੇ ਸੜਕਾਂ ‘ਤੇ ਸੁਰੱਖਿਆ।”
ਕਿਰਾਏਦਾਰਾਂ ਨੂੰ ਥੋੜੀ ਰਾਹਤ
ਬੀ.ਸੀ. ਸਰਕਾਰ ਨੇ ਘੱਟ ਆਮਦਨ ਵਾਲੇ ਕਿਰਾਏਦਾਰਾਂ ਲਈ 2025 ਵਿੱਚ $75 ਮਿਲੀਅਨ ਦੀ ਵਾਧੂ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ, ਜੋ ਅਗਲੇ ਕੁਝ ਸਾਲਾਂ ਵਿੱਚ $150 ਮਿਲੀਅਨ ਤਕ ਵਧਾ ਦਿੱਤੀ ਜਾਵੇਗੀ।
ਪਰਿਵਾਰਾਂ ਲਈ ਰੈਂਟਲ ਅਸਿਸਟੈਂਸ ਪ੍ਰੋਗ੍ਰਾਮ (੍ਰਅਫ) ਦੀ ਆਮਦਨ ਲਾਈਮਟ $40,000 ਤੋਂ ਵਧਾ ਕੇ $60,000 ਕੀਤੀ ਜਾ ਰਹੀ ਹੈ। ਇਸ ਨਾਲ, ਮਹੀਨਾਵਰ ਸਹਾਇਤਾ $400 ਤੋਂ ਵਧਾ ਕੇ $700 ਤੱਕ ਕਰ ਦਿੱਤੀ ਜਾਵੇਗੀ।
ਵੱਡੀ ਉਮਰ ਦੇ ਵਿਅਕਤੀਆਂ ਲਈ ਸ਼ੈਲਟਰ ਏਡ (ਸ਼ਅਢਓ੍ਰ) ਦੀ ਆਮਦਨ ਲਾਈਮਟ $37,240 ਤੋਂ ਵਧਾ ਕੇ $40,000 ਕੀਤੀ ਜਾ ਰਹੀ ਹੈ। ਉਹਨਾਂ ਦੀ ਮਾਸਿਕ ਸਹਾਇਤਾ ਵੀ $261 ਤੋਂ ਵਧਾ ਕੇ $337 ਤੱਕ ਕਰ ਦਿੱਤੀ ਗਈ ਹੈ।
ਬਜਟ ਅੰਦਰ ਅਗਲੇ ਤਿੰਨ ਸਾਲਾਂ ਵਿੱਚ $172 ਮਿਲੀਅਨ ਰਾਖਵੇਂ ਰੱਖਣ ਦਾ ਐਲਾਨ ਕੀਤਾ ਗਿਆ, ਜੋ ਕਿ ਲਗਭਗ 2,700 ਵਧੇਰੇ ਆਟੀਜ਼ਮ-ਪੀੜ੍ਹਤ ਬੱਚਿਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਵਰਤਿਆ ਜਾਵੇਗਾ।
ਇਸੇ ਤਰ੍ਹਾਂ, ਸਰਕਾਰ ਨੇ ਆਮਦਨ ਅਤੇ ਅਯੋਗਤਾ ਸਹਾਇਤਾ ਲਈ ਵੀ ਤਿੰਨ ਸਾਲਾਂ ਵਿੱਚ $1.6 ਬਿਲੀਅਨ ਵਧਾਉਣ ਦਾ ਐਲਾਨ ਕੀਤਾ ਹੈ। ਪਰ, ਇਹ ਵਾਧੂ ਮਦਦ ਆਬਾਦੀ ‘ਚ ਵਾਧੇ ਨਾਲ ਹੀ ਦਿੱਤੀ ਜਾਵੇਗੀ। ਨਵੀਆਂ ਰਕਮਾਂ ਵਿੱਚ ਕੋਈ ਵਾਧਾ ਫ਼ਾ ਸ਼ਾਮਲ ਨਹੀਂ ਹੈ।
ਟੈਰਿਫ਼ਸ ਕਾਰਨ ਆਰਥਿਕ ਦਬਾਅ
ਬਜਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਾਏ ਗਏ 25% ਟੈਰਿਫ਼ ਦੇ ਸੰਦਰਭ ‘ਚ ਆਇਆ ਹੈ, ਜਿਸ ਕਾਰਨ ਬੀ.ਸੀ. ਦੀ ਆਰਥਿਕਤਾ ‘ਤੇ ਵੱਡਾ ਅਸਰ ਪਿਆ ਹੈ।
ਸੂਬੇ ਦੀ ਸ਼ਰਾਬ ਅਤੇ ਸਮਾਨ ਨੀਤੀ ‘ਚ ਵੀ ਤਬਦੀਲੀ ਆਈ, ਅਤੇ ਸਰਕਾਰੀ ਸਟੋਰਾਂ ‘ਚੋਂ ਅਮਰੀਕੀ ਰਿਪਬਲਿਕਨ ਰਾਜਾਂ ਦੀ ਸ਼ਰਾਬ ਹਟਾਈ ਗਈ।
ਕੀ ਇਹ ਬਜਟ ਲੋਕਾਂ ਦੀ ਉਮੀਦਾਂ ‘ਤੇ ਖਰਾ ਉਤਰਿਆ?
ਸਰਕਾਰ ਵੱਲੋਂ ਕਮਜ਼ੋਰ ਵਰਗਾਂ ਲਈ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ, ਪਰ ਕਈ ਲੋਕ ਤਿੰਨ ਮੁੱਖ ਨੀਤੀਆਂ૷ਗਰਾਸਰੀ ਰੀਬੇਟ, ੀਛਭਛ ਦੀ ਰਾਹਤ ਅਤੇ ਕਿਰਾਏਦਾਰਾਂ ਲਈ ਵਾਧੂ ਸਹਾਇਤਾ ਨੂੰ ਆਟੇ ‘ਚ ਲੂਣ ਦੇ ਬਰਾਬਰ ਦੱਸ ਰਹੇ ਹਨ।
ਅਧਿਕਾਰੀਆਂ ਦੇ ਅਨੁਸਾਰ, ਅਮਰੀਕੀ ਟੈਰਿਫ਼, ਆਬਾਦੀ ਵਿੱਚ ਵਾਧਾ, ਅਤੇ ਸਰਕਾਰੀ ਆਮਦਨ ਦੀ ਘਾਟ ਕਾਰਨ ਸਰਕਾਰ ਨੇ ਇਸ ਵਾਰ ਸੰਭਾਲ-ਸੰਭਾਲ ਕੇ ਖਰਚ ਕਰਨ ਦਾ ਫੈਸਲਾ ਲਿਆ।
ਸਰਕਾਰ ਨੇ ਆਪਣੀ ਰਣਨੀਤੀ ਵਜੋਂ ਕੀ ਕਿਹਾ?
ਮੁੱਖ ਮੰਤਰੀ ਈਬੀ ਨੇ ਕਿਹਾ, ”ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਸਿਹਤ, ਸਿੱਖਿਆ, ਅਤੇ ਵਿੱਤੀ ਸੁਰੱਖਿਆ ਦੀ ਸੰਭਾਲ ਕੀਤੀ ਜਾਵੇ। ਇਹ ਕੋਈ ਆਕਰਸ਼ਕ ਵੱਡੇ ਐਲਾਨਾਂ ਵਾਲਾ ਬਜਟ ਨਹੀਂ, ਪਰ ਇਹ ਲੋੜੀਂਦੀਆਂ ਨੀਤੀਆਂ ਨੂੰ ਮਜ਼ਬੂਤ ਬਣਾਉਣ ‘ਤੇ ਕੇਂਦ੍ਰਤ ਹੈ।”
ਇਸ ਬਜਟ ਨਾਲ, ਬੀ.ਸੀ. ਸਰਕਾਰ ਨੇ ਆਉਣ ਵਾਲੇ ਦਿਨਾਂ ‘ਚ ਮਹਿੰਗਾਈ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰਨ ਲਈ ਨਵੀਆਂ ਤਜਵੀਜ਼ਾਂ ‘ਤੇ ਵੀ ਕੰਮ ਕਰਨ ਦੀ ਗੱਲ ਕੀਤੀ ਹੈ।

ਸਿਹਤ ਸੁਰੱਖਿਆ ਲਈ 35 ਬਿਲੀਅਨ ਡਾਲਰ, ਨਵੀਆਂ ਯੋਜਨਾਵਾਂ ‘ਤੇ $4.2 ਬਿਲੀਅਨ ਕੀਤੇ ਜਾਣਗੇ ਖ਼ਰਚ
ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 2025-26 ਦੇ ਬਜਟ ‘ਚ ਸਿਹਤ ਸੇਵਾਵਾਂ ‘ਤੇ ਵੱਡਾ ਫੰਡ ਰਾਖਵੇਂ ਰੱਖਿਆ ਹੈ, ਜਿਸ ‘ਚ 1 ਅਰਬ ਡਾਲਰ ਤੋਂ ਵੱਧ ਦੀ ਵਾਧੂ ਰਕਮ ਸ਼ਾਮਲ ਕੀਤੀ ਗਈ ਹੈ। ਇਹ ਫੰਡ ਸਿਹਤ ਮੰਤਰਾਲੇ ਦੇ ਵਧੇਰੇ ਖਰਚਾਂ ਨੂੰ ਪੂਰਾ ਕਰਨ ਅਤੇ ਮੁੱਖ ਤੌਰ ‘ਤੇ ਨਵੀਆਂ ਹਸਪਤਾਲ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਰਤਿਆ ਜਾਵੇਗਾ।
ਬੀ.ਸੀ. ਸਰਕਾਰ ਨੇ 2025-26 ਲਈ ਸਿਹਤ ਬਜਟ $35 ਬਿਲੀਅਨ ਤੱਕ ਵਧਾ ਦਿੱਤਾ, ਜਿਸ ‘ਚ ਅਗਲੇ ਤਿੰਨ ਸਾਲਾਂ ਦੌਰਾਨ ਵਾਧੂ $4.2 ਬਿਲੀਅਨ ਦੀ ਨਵੀਂ ਰਕਮ ਸ਼ਾਮਲ ਹੋਵੇਗੀ।
ਸਿਹਤ ਪ੍ਰਣਾਲੀ ਦੇ
ਮੁੱਖ ਖੇਤਰਾਂ ਲਈ ਨਵੇਂ ਐਲਾਨ :
ਪ੍ਰਾਇਮਰੀ ਹੈਲਥਕੇਅਰ ‘ਚ ਸੁਧਾਰ ਲਈ $443 ਮਿਲੀਅਨ, ਜਿਸ ‘ਚ ਘਰੇਲੂ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਨਾਲ ਮਰੀਜ਼ਾਂ ਨੂੰ ਜੋੜਨ ਦੀ ਯੋਜਨਾ ਸ਼ਾਮਲ ਹੈ।
ਨਵੇਂ ਅਤੇ ਨਵਾਂ-ਨਿਰਮਿਤ ਹਸਪਤਾਲਾਂ ਦੀ ਓਪਰੇਸ਼ਨਲ ਸਹਾਇਤਾ ਲਈ $870 ਮਿਲੀਅਨ ਖਰਚ ਕਰਨ ਦੀ ਯੋਜਨਾ
ਨਸ਼ਿਆਂ ਤੋਂ ਛੁਟਕਾਰਾ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਤਿੰਨ ਸਾਲਾਂ ਵਿੱਚ $500 ਮਿਲੀਅਨ ਖਰਚ ਕਰਨ ਦੀ ਯੋਜਨਾ
ਨਵੇਂ ਹਸਪਤਾਲ ਤੇ ਵਿਸ਼ੇਸ਼ ਪਰੋਜੈਕਟ
ਬੀ.ਸੀ. ਸਰਕਾਰ ਨੇ $5 ਬਿਲੀਅਨ ਪ੍ਰਤੀ ਸਾਲ ਦੇ ਪੂੰਜੀ ਖਰਚੇ ਨੂੰ ਨਵੇਂ ਹਸਪਤਾਲ ਅਤੇ ਸੁਧਾਰ ਯੋਜਨਾਵਾਂ ਲਈ ਰਾਖਵੇਂ ਰੱਖਿਆ ਹੈ। ਇਸ ਤਹਿਤ ਬਣਨ ਵਾਲੀਆਂ ਮੁੱਖ ਹੇਠ ਲਿਖੀਆਂ ਸਿਹਤ ਸਹੂਲਤਾਂ ਸ਼ਾਮਲ ਹਨ:
ਸੇਂਟ ਪੌਲ ਹਸਪਤਾਲ (ਵੈਨਕੂਵਰ), ਰਾਇਲ ਕੋਲੰਬੀਅਨ ਹਸਪਤਾਲ (ਨਵਾਂ ਵਾਧੂ ਕੰਪਲੈਕਸ), ਕੈਮਲੂਪਸ ਦਾ ਰਾਇਲ ਇਨਲੈਂਡ ਹਸਪਤਾਲ, ਅਤੇ ਟੈਰਸ ਦਾ ਮਿਲਜ਼ ਮੈਮੋਰੀਅਲ ਹਸਪਤਾਲ।
ਸਰੀ ਵਿੱਚ ਨਵਾਂ ਹਸਪਤਾਲ, ਰਿਚਮੰਡ, ਬਰਨਾਬੀ, ਰਾਇਲ ਕੋਲੰਬੀਅਨ ਅਤੇ ਕਰੀਬੂ ਮੈਮੋਰੀਅਲ ਹਸਪਤਾਲ ਦੀ ਵਿਕਾਸ ਯੋਜਨਾ।
ਕੈਮਲੂਪਸ ਅਤੇ ਨੈਨਾਈਮੋ ਵਿੱਚ ਨਵੇਂ ਕੈਂਸਰ ਟਰੀਟਮੈਂਟ ਸੈਂਟਰ।
ਲੰਬੇ ਸਮੇਂ ਦੀ ਦੇਖਭਾਲ ਲਈ ਸੂਬੇ ਭਰ ਵਿੱਚ ਨਵੀਆਂ ਸਹੂਲਤਾਂ।
ਐਨ.ਡੀ.ਪੀ. ਦਾ ਚੋਣ ਵਾਅਦਾ ૶ ਦੂਜੇ ਰੈੱਡ ਫ਼ਿਸ਼ ਹੀਲਿੰਗ ਸੈਂਟਰ ਦੀ ਸਥਾਪਨਾ ਫਿਰ ਠੰਡੇ ਬਸਤੇ ‘ਚ
2024 ਦੀ ਚੋਣ ਮੁਹਿੰਮ ਦੌਰਾਨ ਮੁੱਖ ਮੰਤਰੀ ਡੇਵਿਡ ਈਬੀ ਨੇ ਦੂਜੇ ਰੈੱਡ ਫ਼ਿਸ਼ ਹੀਲਿੰਗ ਸੈਂਟਰ ਦੀ ਸਥਾਪਨਾ ਅਤੇ ਨਵੇਂ ‘ਸੈਟਲਾਈਟ’ ਕੇਂਦਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਹ ਬਜਟ ‘ਚ ਉਨ੍ਹਾਂ ਲਈ ਕੋਈ ਫੰਡ ਨਹੀਂ ਰਾਖਵਾਂ ਨਹੀਂ ਰੱਖਿਆ ਗਿਆ।

Exit mobile version