3.3 C
Vancouver
Monday, March 10, 2025

ਵਿਰੋਧੀ ਪਾਰਟੀਆਂ ਤੇ ਸਿਹਤ ਮਾਹਿਰਾਂ ਦੀ ਬੀ.ਸੀ. ਬਟਜ 2025 ‘ਤੇ ਪ੍ਰਤੀਕ੍ਰਿਆ

 

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਵਿੱਤ ਵਿਸ਼ਲੇਸ਼ਕ ਪੀਟਰ ਮਿਲੋਬਾਰ ਨੇ ਕਿਹਾ, ”2017 ਤੋਂ ਬਾਅਦ ਸਿਹਤ ਬਜਟ ਲਗਭਗ ਦੋਗੁਣਾ ਹੋ ਗਿਆ, ਪਰ ਸਿਹਤ ਸੇਵਾਵਾਂ ਦੀ ਹਾਲਤ ਔਖੀ ਬਣੀ ਹੋਈ ਹੈ। ਲੋਕ ਕੈਂਸਰ ਇਲਾਜ ਲਈ ਵਾਸ਼ਿੰਗਟਨ ਤਕ ਜਾ ਰਹੇ ਹਨ।”
ਬੀ.ਸੀ. ਨਰਸਿੰਗ ਯੂਨੀਅਨ ਦੀ ਪ੍ਰਧਾਨ ਐਡਰੀਅਨ ਗੀਅਰ ਨੇ ਸਰਕਾਰ ਵੱਲੋਂ ਕੋਰ-ਬਜਟ ਵਧਾਉਣ ‘ਤੇ ਸੰਤੋਸ਼ਜਨਕ ਦੱਸਿਆ, ਪਰ ਹਾਲਾਤ ਹਾਲੇ ਵੀ ਚਿੰਤਾਜਨਕ ਹਨ।
ਉਨ੍ਹਾਂ ਕਿਹਾ, ”ਮੈਂ ਉਮੀਦ ਕਰਦੀ ਸੀ ਕਿ ਸਰਕਾਰ ਐਮਰਜੈਂਸੀ ਸੇਵਾਵਾਂ ਲਈ ਕੋਈ ਖਾਸ ਯੋਜਨਾ ਪੇਸ਼ ਕੀਤੀ ਜਾਵੇਗੀ ਕਿਉਂਕਿ ਅਸੀਂ ਬੀ.ਸੀ. ਦੇ ਕਈ ਵੱਡੇ ਸ਼ਹਿਰਾਂ ਦੇ ਐਮਰਜੈਂਸੀ ਰੂਮਾਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਪਰ ਬਜਟ ‘ਚ ਇਸ ਲਈ ਕੁਝ ਖਾਸ ਨਹੀਂ”
ਉਨ੍ਹਾਂ ਨਰਸਾਂ ਦੀ ਭਰਤੀ ਅਤੇ ਰੋਕਥਾਮ ‘ਤੇ ਵੀ ਵਧੇਰੇ ਧਿਆਨ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ”ਇਸ ਸਮੇਂ 6,000 ਨਰਸਿੰਗ ਅਸਾਮੀਆਂ ਖਾਲੀ ਪਈਆਂ ਹਨ।”
2025 ਦਾ ਬੀ.ਸੀ. ਬਜਟ ਸਿਹਤ ਸੇਵਾਵਾਂ ‘ਤੇ ਵੱਧ ਖਰਚ ਕਰ ਰਿਹਾ ਹੈ, ਪਰ ਲੋਕਾਂ ਲਈ ਐਮਰਜੈਂਸੀ ਸੇਵਾਵਾਂ, ਨਰਸਿੰਗ ਭਰਤੀ, ਅਤੇ ਤੁਰੰਤ ਉਪਲੱਬਧ ਇਲਾਜ ‘ਚ ਸੁਧਾਰ ਲਿਆਉਣ ਦੀ ਲੋੜ ਹਾਲੇ ਵੀ ਬਰਕਰਾਰ ਹੈ।
ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਰਥਿਕ ਵਿਕਾਸ ਵਿਭਾਗ ਦੇ ਪ੍ਰਵਕਤਾ ਗੈਵਿਨ ਡਿਊ ਨੇ ਕਿਹਾ ਕਿ “ਐਨ.ਡੀ.ਪੀ. ਨੇ ਸਾਲਾਂ ਤੋਂ ਬੀ.ਸੀ. ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਹੈ। ਹੁਣ, ਉਹ ਆਪਣੇ ਨਕਾਰਾਤਮਕ ਫੈਸਲਿਆਂ ਨੂੰ ਛੁਪਾਉਣ ਲਈ ਦੂਜਿਆਂ ਨੂੰ ਦੀ ਢਾਲ ਬਣਾ ਰਹੇ ਹਨ।”
ਉਨ੍ਹਾਂ ਕਿਹਾ, “ਅਸੀਂ ਇਸ ਆਰਥਿਕ ਲੜਾਈ ਵਿੱਚ ਤਿਆਰੀ ਬਿਨਾਂ ਸ਼ਾਮਲ ਹੋ ਰਹੇ ਹਾਂ। ਐਨ.ਡੀ.ਪੀ. ਦੀਆਂ ਨੀਤੀਆਂ ਕਾਰਨ ਬੀ.ਸੀ. ਘੱਟ ਆਰਥਿਕਤਾ ਆਉਂਦਿਆਂ ਸੰਘਰਸ਼ਾਂ ਲਈ ਅਸਮਰਥ ਹੋ ਚੁੱਕੀ ਹੈ।” ਉਨ੍ਹਾਂ ਅੱਗੇ ਕਿਹਾ, “ਜੇਕਰ ਪਿਛਲੇ ਦੋ ਸਾਲਾਂ ਵਿੱਚ ਸਰਕਾਰ ਬਜਟ ਸੰਤੁਲਿਤ ਰੱਖਦੀ, ਤਾਂ ਹੁਣ 5-10 ਬਿਲੀਅਨ ਡਾਲਰ ਦੀ ਵਾਧੂ ਰਕਮ ਹੁੰਦੀ, ਜੋ ਉਦਯੋਗਾਂ ਦੀ ਮਦਦ ਲਈ ਖਰਚੀ ਜਾ ਸਕਦੀ।”

Related Articles

Latest Articles