ਵੈਨਕੂਵਰ, (ਸਿਮਰਨਜੀਤ ਸਿੰਘ): ਬੀ.ਸੀ. ਦੇ ਮੁਖੀ ਡੇਵਿਡ ਈਬੀ ਨੇ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਨੂੰ ਅਮਰੀਕਾ ਦੀ ਯਾਤਰਾ ਦੀ ਥਾਂ ਉੱਤੇ ਸਥਾਨਕ ਜਾਂ ਕੈਨੇਡਾ ਅੰਦਰ ਰਹਿਣ ਦੀ ਸਲਾਹ ਦਿੱਤੀ ਸੀ। ਹੁਣ ਉਨ੍ਹਾਂ ਨੇ ਆਪਣੀ ਇਹੀ ਸਲਾਹ ਆਪਣੇ ਉੱਤੇ ਵੀ ਲਾਗੂ ਕਰ ਲਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ, ਈਬੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਰਿਵਾਰ ਨੇ ਡਿਜ਼ਨੀਲੈਂਡ ਜਾਣ ਦੀ ਯੋਜਨਾ ਰੱਦ ਕਰ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਬੱਚਿਆਂ ਨੂੰ ਡਿਜ਼ਨੀਲੈਂਡ ਲੈ ਜਾਣ ਦੀ ਯੋਜਨਾ ਬਣਾ ਰਹੇ ਸਨ। ਪਰ ਉਨ੍ਹਾਂ ਦੀਆਂ ਕਾਰਜ-ਵਿਹਾਰੀਆਂ ਅਤੇ ਬੱਚਿਆਂ ਦੀ ਸਕੂਲੀ ਰੁਟੀਨ ਕਰਕੇ ਇਹ ਆਸਾਨ ਨਹੀਂ ਸੀ।
ਈਬੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਪਹਿਲਾਂ ਹੀ ਕਰੀਬ $1,000 ਦੇ ਰਾਈਡ ਟਿਕਟ ਅਤੇ ਡੇ-ਪਾਸ ਖਰੀਦ ਲਏ ਸਨ। ਪਰ ਜਦੋਂ ਉਹਨਾਂ ਨੇ ਸਰਵਜਨਕ ਤੌਰ ‘ਤੇ ਬੀ.ਸੀ. ਦੇ ਵਾਸੀਆਂ ਨੂੰ ਅਮਰੀਕਾ ਨਾ ਜਾਣ ਦੀ ਸਲਾਹ ਦਿੱਤੀ, ਤਾਂ ਇਹ ਨਿਰਣਇਆ ਹੋਇਆ ਕਿ ਉਨ੍ਹਾਂ ਨੂੰ ਵੀ ਇਹ ਫੈਸਲਾ ਲੈਣਾ ਪਵੇਗਾ।
ਈਬੀ ਨੇ ਕਿਹਾ ਕਿ”ਮੇਰੀ ਪਤਨੀ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ‘ਚ ਇਹ ਦੇਖਿਆ ਕਿ ਮੈਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਮਰੀਕਾ ਜਾਣ ਤੋਂ ਰੋਕ ਰਿਹਾ ਹਾਂ। ਤਦ ਇਹ ਹਕੀਕਤ ਸਵੀਕਾਰ ਕਰਨੀ ਪਈ ਕਿ ਅਸੀਂ ਵੀ ਆਪਣੀ ਯਾਤਰਾ ਨੂੰ ਮੁਲਤਵੀ ਕਰੀਏ,”
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਨੌਕਰੀ ਦੇ ਕਾਰਨ ਪਰਿਵਾਰ ਨੂੰ ਬਹੁਤ ਕੁਝ ਤਿਆਗ ਕਰਨਾ ਪੈਦਾ ਹੈ, ਅਤੇ ਉਨ੍ਹਾਂ ਦਾ ਪਰਿਵਾਰ ਇਸ ਗੱਲ ਨੂੰ ਸਮਝਦਾ ਹੈ ਅਤੇ ਅਸੀਂ ਹੁਣ ਅਮਰੀਕਾ ਨਹੀਂ ਜਾਵਾਂਗੇ”
ਈਬੀ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਉਤੋਂ ਤੱਕ ਕਿਸੇ ਵੀ ਅਮਰੀਕੀ ਥੀਮ ਪਾਰਕ ‘ਚ ਨਹੀਂ ਜਾਣਗੇ ਜਦੋਂ ਤੱਕ ਸਭ ਕੁਝ ਪਹਿਲਾਂ ਦੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ । ਉਨ੍ਹਾਂ ਨੇ ਕਿਹਾ ਕਿ ਸੂਬਾ ਆਪਣੀ ਆਤਮ-ਨਿਰਭਰਤਾ ਵਧਾਉਣ ਤੇ ਮਜ਼ਬੂਤ ਨੀਤੀਆਂ ਉੱਤੇ ਧਿਆਨ ਦੇ ਰਿਹਾ ਹੈ, ਜਿਸ ਕਰਕੇ ਅਮਰੀਕੀ ਉਤਪਾਦਾਂ ਦੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। “ਅਸੀਂ ਚਾਹੁੰਦੇ ਹਾਂ ਕਿ ਬੀ.ਸੀ. ਦੇ ਲੋਕ ਆਪਣੇ ਹੀ ਸੂਬੇ ‘ਚ ਪੈਸਾ ਖਰਚਣ, ਅਤੇ ਆਪਣੇ ਵਪਾਰੀਆਂ ਦਾ ਸਮਰਥਨ ਕਰਨ।”