5.2 C
Vancouver
Friday, April 4, 2025

ਮਾਰਕ ਕਾਰਨੀ ਨੇ ਚੁੱਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ

ਔਟਵਾ, (ਸਿਮਰਨਜੀਤ ਸਿੰਘ): ਲਿਬਰਲ ਆਗੂ ਮਾਰਕ ਕਾਰਨੀ ਅੱਜ ਯਾਨੀ ਸ਼ੁੱਕਰਵਾਰ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ । ਇਹ ਜਾਣਕਾਰੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ।
ਜਾਣਕਾਰੀ ਮੁਤਾਬਕ, ਕਾਰਨੀ ਅਤੇ ਉਨ੍ਹਾਂ ਦੀ ਮੰਤਰੀ ਮੰਡਲ ਦੀ ਹਲਫ਼ ਉਠਾਉਣ ਦੀ ਰਸਮ ਸ਼ੁੱਕਰਵਾਰ ਸਵੇਰੇ 11 ਵਜੇ (ਸਥਾਨਕ ਸਮੇਂ ਅਨੁਸਾਰ) ਔਟਵਾ ਵਿੱਚ ਹਾਊਸ ਆਫ਼ ਕਾਮਨ ‘ਚ ਹੋਵੇਗੀ। ਮਾਰਕ ਕਾਰਨੀ ਆਪਣਾ ਮੰਤਰੀ ਮੰਡਲ ਵੀ ਛੋਟਾ ਹੀ ਰੱਖਣਗੇ ਅਤੇ ਇਸ ਦੌਰਾਨ ਉਹ ਮੰਤਰੀ ਮੰਡਲ ‘ਚ ਫੇਰ-ਬਦਲ ਵੀ ਕਰਨਗੇ।
ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜੋ ਕਿ ਆਉਣ ਵਾਲੇ ਦਿਨਾਂ ‘ਚ ਆਪਣੇ ਅੱਹੁਦੇ ਤੋਂ ਹਟਣ ਜਾ ਰਹੇ ਹਨ। ਕਾਰਨੀ ਨੇ ਐਤਵਾਰ ਨੂੰ ਹੋਏ ਲਿਬਰਲ ਆਗੂ ਚੋਣ ਮੁਕਾਬਲੇ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਨਵੇਂ ਲਿਬਰਲ ਆਗੂ ਨਿਯੁੱਕਤ ਹੋਏ ਹਨ।
ਜ਼ਿਕਰਯੋਗ ਹੈ ਕਿ ਕਾਰਨੀ ਪਹਿਲਾਂ ਕਦੇ ਵੀ ਸੰਸਦ ਵਿੱਚ ਨਹੀਂ ਰਹੇ ਅਤੇ ਨਾ ਹੀ ਕਿਸੇ ਸਿਆਸੀ ਅਹੁਦੇ ‘ਤੇ ਰਹੇ ਹਨ। ਉਹ ਕੈਨੇਡਾ ਅਤੇ ਇੰਗਲੈਂਡ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹੇ ਹਨ ਅਤੇ ਲੰਬੇ ਸਮੇਂ ਤੱਕ ਵਿੱਤੀ ਮਾਮਲਿਆਂ ‘ਚ ਦੋਹਾਂ ਦੇਸ਼ਾਂ ਦੇ ਸਰਕਾਰਾਂ ਨੂੰ ਲੰਬਾ ਸਮਾਂ ਸਲਾਹਕਾਰ ਵਜੋਂ ਸੇਵਾਵਾਂ ਦਿੰਦੇ ਆਏ ਹਨ।
ਉਨ੍ਹਾਂ ਨੇ ਸੋਮਵਾਰ ਨੂੰ ਓਟਾਵਾ ਵਿੱਚ ਆਪਣੀ ਪਹਿਲੀ ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਕਿਹਾ ਕਿ ਸਰਕਾਰ ਦਾ ਸੰਚਾਲਨ “ਬਿਲਕੁਲ ਤੇਜ਼ ਅਤੇ ਬਿਨਾ ਕਿਸੇ ਵਿਘਨ ਦੇ ਹੋਵੇਗਾ”।
ਦੂਜੇ ਪਾਸੇ ਇਸ ਸਮੇਂ ਜੋ ਹਾਲਾਤ ਹਨ ਕਾਰਨੀ ਕੈਨੇਡਾ-ਅਮਰੀਕਾ ਦਰਮਿਆਨ ਚਲ ਰਹੇ ਗੰਭੀਰ ਵਪਾਰਕ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਬਣ ਰਹੇ ਹਨ। ਇਸ ‘ਤੇ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਟਰੰਪ ਆਪਣੇ ਸਾਰੇ ਟੈਰਿਫ਼ ਨਹੀਂ ਹਟਾਉਂਦੇ, ਤਦ ਤੱਕ ਕੈਨੇਡਾ ਵਿਰੋਧੀ ਟੈਰਿਫ਼ ਜਾਰੀ ਰੱਖੇਗਾ। ਹੈਮਿਲਟਨ ਵਿੱਚ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਕਾਰਨੀ ਨੇ ਕਿਹਾ ਕਿ ਉਹ ਟਰੰਪ ਨਾਲ ਮਿਲਣ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਅਮਰੀਕਾ, ਕੈਨੇਡਾ ਦੀ ਆਜ਼ਾਦੀ ਦਾ ਆਦਰ ਕਰੇ ਅਤੇ ਵਪਾਰ ਲਈ ਇੱਕ ਨਵੇਂ, ਸਮਝਦਾਰ ਢੰਗ ਦੀ ਪੈਰਵੀ ਕਰੇ।
ਇਸਦੇ ਉਲਟ, ਵਾਈਟ ਹਾਊਸ ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਟਰੰਪ ਨੇ ਹਾਲੇ ਤੱਕ ਕਾਰਨੀ ਨਾਲ ਗੱਲ ਨਹੀਂ ਕੀਤੀ, ਪਰ “ਉਨ੍ਹਾਂ ਦਾ ਫ਼ੋਨ ਵਿਸ਼ਵ ਆਗੂਆਂ ਲਈ ਹਮੇਸ਼ਾ ਖੁੱਲ੍ਹਾ ਹੈ”।
ਅਮਰੀਕਾ ਦੇ ਵਪਾਰ ਮੰਤਰੀ ਹੋਵਰਡ ਲੁਟਨਿਕ ਨੇ ਬੁੱਧਵਾਰ ਨੂੰ ਫਾਕਸ ਬਿਜ਼ਨਸ ਨੂੰ ਦੱਸਿਆ ਕਿ ਅਮਰੀਕੀ ਪ੍ਰਸ਼ਾਸਨ ਕੈਨੇਡਾ ਨਾਲ ਵਪਾਰਕ ਗੱਲਬਾਤ ਲਈ ਉਨ੍ਹਾਂ ਦੇ ਅਗਲੇ ਚੋਣਾਂ ਤੋਂ ਬਾਅਦ ਤਕ ਇੰਤਜ਼ਾਰ ਕਰੇਗਾ।

Related Articles

Latest Articles