ਸਰੀ, (ਸਿਮਰਨਜੀਤ ਸਿੰਘ): ਕੰਜ਼ਰਵੇਟਿਵ ਪਾਰਟੀ ਨੇ ਚੋਣ ਰਵਾਇਤ ਤੋਂ ਹਟਦੇ ਹੋਏ ਮੀਡੀਆ ਨੂੰ ਪੀਅਰ ਪੋਲੀਏਵਰ ਦੀ ਚੋਣ ਮੁਹਿੰਮ ਦੌਰਾਨ ਹਵਾਈ ਜਹਾਜ਼ਾਂ ਅਤੇ ਬੱਸਾਂ ‘ਤੇ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਮੁਹਿੰਮ ਨਿਰਦੇਸ਼ਕ ਜੈੱਨੀ ਬਰਨ ਨੇ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਦੱਸਿਆ ਕਿ ਯਾਤਰਾ ਦੇ ਖਰਚੇ ਬਹੁਤ ਵੱਧ ਗਏ ਹਨ, ਜਦਕਿ ਡਿਜੀਟਲ ਅਤੇ ਰਿਮੋਟ ਪਹੁੰਚ ਦੀ ਸਮਰੱਥਾ ਵੀ ਵਧੀ ਹੈ।
ਬਰਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਮੀਡੀਆ ਘੱਟੋ-ਘੱਟ ਪੱਤਰਕਾਰਾਂ ਨੂੰ ਮੁਹਿੰਮ ਦੀ ਲਗਾਤਾਰ ਕਵਰੇਜ ਲਈ ਭੇਜ ਰਹੀ ਹੈ। ਇਸ ਦੇ ਨਤੀਜੇ ਵਜੋਂ, ਪਾਰਟੀ ਨੇ ਮੀਡੀਆ ਲਈ ਹਵਾਈ ਯਾਤਰਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਪਰੰਪਰਾ ਨੂੰ ਰੋਕਣ ਦਾ ਫੈਸਲਾ ਕੀਤਾ ਹੈ।
ਇਸਦੇ ਬਦਲਵੇਂ ਤੌਰ ‘ਤੇ, ਪਾਰਟੀ ਸਭ ਜਨਤਕ ਈਵੈਂਟਾਂ ਦੀ ਲਾਈਵ-ਸਟ੍ਰੀਮਿੰਗ ਕਰੇਗੀ, ਅਤੇ ਪੇਸ਼ੇਵਰ ਗੁਣਵੱਤਾ ਵਾਲਾ ਫੀਡ ਵੀ ਉਪਲਬਧ ਕਰਵਾਏਗੀ ਤਾਂ ਜੋ ਮੀਡੀਆ ਇਸ ਨੂੰ ਵਰਤ ਕੇ ਖ਼ਬਰਾਂ ਤਿਆਰ ਕਰ ਸਕੇ। ਬਰਨ ਨੇ ਕਿਹਾ “ਸਾਡੀ ਮੁਹਿੰਮ ਇਹ ਯਕੀਨੀ ਬਣਾਵੇਗੀ ਕਿ ਮੀਡੀਆ ਨੂੰ ਮਜ਼ਬੂਤ, ਨਿਰਪੱਖ ਅਤੇ ਬਰਾਬਰੀ ਵਾਲੀ ਪਹੁੰਚ ਮਿਲੇ,” ।
ਦਹਾਕਿਆਂ ਤੱਕ, ਮੁੱਖ ਰਾਜਨੀਤਿਕ ਪਾਰਟੀਆਂ ਪੱਤਰਕਾਰਾਂ ਲਈ ਨੇਤਾ ਦੀ ਚੋਣ ਮੁਹਿੰਮ ਦੌਰਾਨ ਯਾਤਰਾ ਦੀ ਸਹੂਲਤ ਮੁਹੱਈਆ ਕਰਦੀਆਂ ਆਈਆਂ ਹਨ। ਮੀਡੀਆ ਉਨ੍ਹਾਂ ਯਾਤਰਾਵਾਂ ਦਾ ਖ਼ਰਚ ਆਪਣੀ ਪੱਖੋਂ ਭਰਦੀ ਹੈ, ਤਾਂ ਜੋ ਪੱਤਰਕਾਰ ਆਗੂਆਂ ਦੀ ਚੋਣ ਮੁਹਿੰਮ ਨੂੰ ਕਰੀਬੋਂ ਦੇਖ ਸਕਣ, ਉਨ੍ਹਾਂ ਤੋਂ ਸਵਾਲ ਪੁੱਛ ਸਕਣ, ਅਤੇ ਲੋਕਾਂ ਲਈ ਸਹੀ ਜਾਣਕਾਰੀ ਲੈ ਸਕਣ। ਹਾਲਾਂਕਿ, ਹੁਣ ਕੰਜ਼ਰਵੇਟਿਵ ਪਾਰਟੀ ਨੇ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਇਹ ਰਵਾਇਤ ਜ਼ਰੂਰੀ ਨਹੀਂ ਰਹੀ। ਬਰਨ ਨੇ ਕਿਹਾ ਕਿ ਪਾਰਟੀ ਉੱਤੇ ਕੋਈ ਪਾਬੰਦੀ ਨਹੀਂ ਕਿ ਉਹ ਹਰ ਮੀਡੀਆ ਸੰਸਥਾ ਨੂੰ ਹਰ ਸਮੇਂ ਪੂਰੀ ਜਾਣਕਾਰੀ ਦੇਵੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਈਵੈਂਟਾਂ ਦੀ ਜਾਣਕਾਰੀ 2-3 ਦਿਨ ਪਹਿਲਾਂ ਦਿੱਤੀ ਜਾਵੇਗੀ, ਅਤੇ ਉਨ੍ਹਾਂ ਦੀ ਪਹੁੰਚ ਲਈ ਆਨਲਾਈਨ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਕਾਰਲਟਨ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਦੇ ਪ੍ਰੋਫੈਸਰ ਇਮੇਰਿਟਸ, ਕ੍ਰਿਸਟੋਫਰ ਵਾਡੇਲ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ, “ਇਹ ਪਹਿਲਾਂ ਤੋਂ ਆ ਰਿਹਾ ਸੀ, ਕਿਉਂਕਿ ਚੋਣ ਮੁਹਿੰਮ ਦੌਰਾਨ ਮੀਡੀਆ ਦੀ ਭੂਮਿਕਾ ਹੁਣ ਘੱਟ ਹੋ ਰਹੀ ਹੈ।” ਉਨ੍ਹਾਂ ਕਿਹਾ ਕਿ ਇਹ ਮੀਡੀਆ ਲਈ ਇੱਕ ਨਵਾਂ ਮੌਕਾ ਵੀ ਹੋ ਸਕਦਾ ਹੈ। “ਹੁਣ ਪੱਤਰਕਾਰ ਆਗੂਆਂ ਦੇ ਪਿੱਛੇ ਲੱਗਣ ਦੀ ਬਜਾਏ, ਲੋਕਾਂ ਨਾਲ ਹੋਰ ਵਿਸਥਾਰ ਵਿੱਚ ਗੱਲ ਕਰ ਸਕਦੇ ਹਨ।” ਟੋਰਾਂਟੋ ਯੂਨੀਵਰਸਿਟੀ ਦੇ ਮੈਸੀ ਕਾਲਜ ਦੇ ਸੀਨੀਅਰ ਫੈਲੋ ਜੈਫ਼ਰੀ ਡਵਾਰਕਿਨ ਨੇ ਕਿਹਾ ਕਿ ਇਹ ਫੈਸਲਾ ਪੱਤਰਕਾਰਤਾ ਦੀ ਪਰੰਪਰਾ ‘ਤੇ ਵੱਡਾ ਪ੍ਰਭਾਵ ਪਾਉਂਦੇ ਹੋਏ, ਗਲਤ ਦਿਸ਼ਾ ‘ਚ ਵਧਣ ਵਾਲਾ ਕਦਮ ਹੈ। ਉਨ੍ਹਾਂ ਕਿਹਾ, “ਇਹ ਇਸ ਗੱਲ ਦਾ ਸੰਕੇਤ ਹੈ ਕਿ ਕੰਜ਼ਰਵੇਟਿਵ ਪਾਰਟੀ ਸਖ਼ਤ ਜਾਂਚ-ਪੜਤਾਲ ਤੋਂ ਬਚਣਾ ਚਾਹੁੰਦੀ ਹੈ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.