5.2 C
Vancouver
Friday, April 4, 2025

ਚੀਨ ਵੱਲੋਂ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਦਿੱਤੀ ਫਾਂਸੀ ਦੀ ਸਜ਼ਾ

ਕੈਨੇਡਾ ਸਰਕਾਰ ਨੇ ਰੋਸ ਜਤਾਉਂਦੇ ਹੋਏ ਇਸ ਨੂੰ ਅਣਮਨੁੱਖੀ ਵਰਤਾਰਾ ਦੱਸਿਆ
ਸਰੀ, (ਸਿਮਰਨਜੀਤ ਸਿੰਘ): ਚੀਨ ਵਿੱਚ 2024 ਦੀ ਸ਼ੁਰੂਆਤ ‘ਚ ਚਾਰ ਕੈਨੇਡੀਅਨਾਂ ਨੂੰ ਫਾਂਸੀ ਦੇ ਦਿੱਤੀ ਗਈ, ਜਿਸ ਨੂੰ ਕੈਨੇਡਾ ਦੀ ਸਰਕਾਰ ਨੇ ”ਸਖ਼ਤ ਨਿੰਦਾ ਯੋਗ” ਕਰਾਰ ਦਿੱਤਾ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਇਹ ਪੁਸ਼ਟੀ ਕੀਤੀ ਕਿ ਇਹ ਚਾਰੋ ਕੈਨੇਡੀਅਨ-ਚੀਨੀ ਦੁਹਰੀ ਨਾਗਰਿਕਤਾ ਵਾਲੇ ਸੀ। ਔਟਵਾ ‘ਚ ਕੈਬਨਿਟ ਮੀਟਿੰਗ ਤੋਂ ਬਾਅਦ, ਮੈਲਨੀ ਜੋਲੀ ਨੇ ਪੱਤਰਕਾਰਾਂ ਨੂੰ ਦੱਸਿਆ, ”ਅਸੀਂ ਇਹ ਘਟਨਾ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਮੈਂਬਰ ਗਵਾਏ ਹਨ।” ਉਨ੍ਹਾਂ ਕਿਹਾ ਕਿ ਪੁਰਾਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਸਰਕਾਰ ਨੇ ਚੀਨ ਕੋਲੋਂ ਰਾਹਤ ਦੀ ਮੰਗ ਕੀਤੀ ਸੀ, ਪਰ ਇਹ ਅਪੀਲ ਅਸਫਲ ਰਹੀ।
ਉਧਰ ਚੀਨੀ ਦੂਤਾਵਾਸ ਨੇ ਆਪਣੇ ਬਿਆਨ ‘ਚ ਕਿਹਾ ਕਿ ”ਕੈਨੇਡੀਅਨ ਨਾਗਰਿਕਾਂ ਨੂੰ ਫਾਂਸੀ ਕਾਨੂੰਨੀ ਕਾਰਵਾਈ ਦੇ ਅਧਾਰ ‘ਤੇ ਹੋਈ। ਉਨ੍ਹਾਂ ਦੇ ਜੁਰਮ ਦਾ ਸਪਸ਼ਟ ਪਰਮਾਣ ਹੈ, ਅਤੇ ਚੀਨ ਜ਼ਹਿਰੀਲੀਆਂ ਦਵਾਈਆਂ ਨਾਲ ਜੁੜੇ ਅਪਰਾਧਾਂ ਲਈ ‘ਜ਼ੀਰੋ ਟਾਲਰੰਸ’ ਰਵੱਈਆ ਰੱਖਦਾ ਹੈ।”
ਚੀਨੀ ਦੂਤਾਵਾਸ ਨੇ ਕੈਨੇਡਾ ਨੂੰ ”ਚੀਨ ਦੇ ਕਾਨੂੰਨੀ ਨਿਯਮਾਂ ਦੀ ਇਜ਼ਤਤ ਕਰਨ” ਦੀ ਸਲਾਹ ਦਿੱਤੀ ਅਤੇ ਕਿਹਾ ਕਿ ਚੀਨ-ਕੈਨੇਡਾ ਸੰਬੰਧਾਂ ਨੂੰ ਹੋਰ ਵਿਗਾੜਣ ਵਾਲੀਆਂ ਟਿੱਪਣੀਆਂ ਨਾ ਕੀਤੀਆਂ ਜਾਣ।
ਕੌਣ ਸਨ ਇਹ ਕੈਨੇਡੀਅਨ?
ਫਿਲਹਾਲ ਕੈਨੇਡਾ ਨੇ ਇਨ੍ਹਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ, ਪਰ ਪਰਿਵਾਰਾਂ ਦੀ ਜਾਣਕਾਰੀ ਗੁਪਤ ਰੱਖਣ ਅਤੇ ਉਨ੍ਹਾਂ ਦਾ ਆਦਰ ਕਰਨ ਦੀ ਗੱਲ ਕਹੀ ਹੈ। ਕੈਨੇਡਾ ਨੇ ਪੁਸ਼ਟੀ ਕੀਤੀ ਕਿ ਰੌਬਰਟ ਸ਼ੈਲੇਨਬਰਗ (ਅਬਬੋਟਸਡੋਰਦ, ਭਛ) ਉਹਨਾਂ ਚਾਰ ਵਿਅਕਤੀਆਂ ‘ਚ ਸ਼ਾਮਲ ਨਹੀਂ ਸੀ। ਉਹ 2014 ‘ਚ ਡਰੱਗ ਸਮਗਲਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਹੋਇਆ ਸੀ, ਜਿਸਨੂੰ 2019 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ।
ਦੂਜੇ ਪਾਸੇ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਇਹ ”ਹੈਰਾਨੀਜਨਕ ਤੇ ਅਮਾਨਵੀ ਘਟਨਾ” ਹੈ। 2022 ਵਿੱਚ 1,000 ਤੋਂ ਵੱਧ ਫਾਂਸੀਆਂ ਹੋਣ ਦੌ ਸ਼ੰਕਾ, ਪਰ ਸੰਖਿਆ ਚੀਨ ਗੁਪਤ ਰੱਖਦਾ ਹੈ। ਕੋਰਨੇਲ ਸੈਂਟਰ ਆਨ ਡੈਥ ਪੀਨਲਟੀ ਨੇ ਕਿਹਾ ਕਿ ਹਜ਼ਾਰਾਂ ਲੋਕ ਮੌਤ ਦੀ ਸਜ਼ਾ ‘ਚ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles