5.2 C
Vancouver
Friday, April 4, 2025

ਨਵਾਂ ਮੋਬਾਈਲ ਐਮ.ਆਰ.ਆਈ. ਯੂਨਿਟ ਪਹੁੰਚਿਆ ਸਰੀ ਮੈਮੋਰੀਅਲ ਹਸਪਤਾਲ

 

ਸਰੀ (ਸਿਮਰਨਜੀਤ ਸਿੰਘ): ਸਰੀ ਮੈਮੋਰੀਅਲ ਹਸਪਤਾਲ ਵਿੱਚ ਨਵਾਂ 3.3 ਮਿਲੀਅਨ ਡਾਲਰ ਦਾ ਮੋਬਾਈਲ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐਮ.ਆਰ.ਆਈ.) ਯੂਨਿਟ ਪਹੁੰਚ ਗਿਆ ਹੈ। ਇਹ ਮਰੀਜ਼ਾਂ ਲਈ ਸੇਵਾਵਾਂ ਦੀ ਪਹੁੰਚ ਬਿਨਾਂ ਕਿਸੇ ਰੁਕਾਵਟ ਦੇ ਮਿਲੇਗੀ, ਜਦਕਿ ਇਮੇਜਿੰਗ ਵਿਭਾਗ ਲਈ ਨਵੀਆਂ ਦੋ ਐਮ.ਆਰ.ਆਈ. ਸਕੈਨਰ ਮਸ਼ੀਨਾਂ ਦੀ ਤਿਆਰੀ ਜਾਰੀ ਹੈ।
ਸਰੀ ਸਿਟੀ ਸੈਂਟਰ ਦੀ ਵਿਧਾਇਕ ਆਮਨਾ ਸ਼ਾਹ ਨੇ ਕਿਹਾ, “ਇਹ ਨਵਾਂ ਐਮ.ਆਰ.ਆਈ. ਯੂਨਿਟ ਸਾਡੀ ਭਾਈਚਾਰਿਕ ਤੰਦਰੁਸਤੀ ਲਈ ਇੱਕ ਮਹੱਤਵਪੂਰਨ ਕਦਮ ਹੈ। ਜਦਕਿ ਨਵੀਆਂ ਐਡਵਾਂਸਡ ਐਮ.ਆਰ.ਆਈ. ਸਕੈਨਰ ਮਸ਼ੀਨਾਂ ਲਿਆਉਣ ਦੀ ਤਿਆਰੀ ਹੋ ਰਹੀ ਹੈ, ਇਹ ਮੋਬਾਈਲ ਯੂਨਿਟ ਯਕੀਨੀ ਬਣਾਏਗਾ ਕਿ ਮਰੀਜ਼ਾਂ ਲਈ ਸੇਵਾਵਾਂ ਬਿਨਾ ਕਿਸੇ ਰੁਕਾਵਟ ਦੇ ਉਪਲਬਧ ਰਹਿਣ। ਹਰ ਸਾਲ 10,000 ਤੋਂ ਵੱਧ ਐਮ.ਆਰ.ਆਈ. ਸਕੈਨ ਸਰੀ ਮੈਮੋਰੀਅਲ ਵਿੱਚ ਕੀਤੇ ਜਾਂਦੇ ਹਨ, ਜਿਸ ਕਰਕੇ ਇਸ ਨਵੇਂ ਯੂਨਿਟ ਨਾਲ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਅਤੇ ਮਰੀਜ਼ਾਂ ਦੀ ਬਿਹਤਰ ਸਹੂਲਤ ਲਈ ਮਹੱਤਵਪੂਰਨ ਹੋਵੇਗਾ।”
ਜ਼ਿਕਰਯੋਗ ਹੈ ਕਿ ਨਵਾਂ ਐਮ.ਆਰ.ਆਈ. 15 ਮੀਟਰ ਲੰਬੇ ਟ੍ਰੇਲਰ ਵਿੱਚ ਸਥਾਪਿਤ ਕੀਤਾ ਗਿਆ ਹੈ, ਜੋ ਕਿ ਕ੍ਰਿਟੀਕਲ ਕੇਅਰ ਟਾਵਰ ਦੇ ਨਜ਼ਦੀਕ ਹਸਪਤਾਲ ਦੇ ਕੰਪਸ ਵਿੱਚ ਲਗਾਇਆ ਗਿਆ ਹੈ। ਇਹ ਯੂਨਿਟ ਹਸਪਤਾਲ ਨਾਲ ਜੋੜਨ ਲਈ ਨਵੀਂ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਮਰੀਜ਼ਾਂ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਮੌਸਮੀ ਪ੍ਰਭਾਵਾਂ ਤੋਂ ਵੀ ਬਚਾਏਗੀ।
ਉਨ੍ਹਾਂ ਦੱਸਿਆ ਕਿ ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਲਈ ਯੋਗ ਹੈ, ਪੁਰਾਣੀਆਂ ਮਸ਼ੀਨਾਂ ਦੀ ਤੁਲਨਾ ਵਿੱਚ ਕਾਫੀ ਸ਼ਾਂਤ ਅਤੇ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਵਾਲੀ ਹੈ। ਇਸ ਦੇ ਨਾਲ ਹੀ ਅੱਗੇ ਦੇ ਇਲਾਜ ਲਈ ਤੁਰੰਤ ਨਤੀਜੇ ਵੀ ਇਸ ਨਾਲ ਹਾਸਲ ਕੀਤੇ ਜਾ ਸਕਣਗੇ। “ਸਮੇਂ ‘ਤੇ ਨਤੀਜਾ ਮਿਲਣ ਅਤੇ ਇਲਾਜ ਸ਼ੁਰੂ ਹੋਣ ਦੀ ਯਕੀਨੀ ਬਣਾਉਣ ਲਈ ਇਹ ਨਵਾਂ ਮੋਬਾਈਲ ਐਮ.ਆਰ.ਆਈ. ਯੂਨਿਟ ਬਹੁਤ ਜ਼ਰੂਰੀ ਹੈ। ਜਦਕਿ ਨਵੀਆਂ ਦੋ ਐਮ.ਆਰ.ਆਈ. ਸਕੈਨਰ ਮਸ਼ੀਨਾਂ ਲਿਆਉਣ ਦਾ ਕੰਮ ਚੱਲ ਰਿਹਾ ਹੈ, ਇਹ ਯੂਨਿਟ ਸਰੀ ਅਤੇ ਨਜ਼ਦੀਕੀ ਇਲਾਕਿਆਂ ਦੇ ਨਿਵਾਸੀਆਂ ਲਈ ਬਿਨਾ ਰੁਕਾਵਟ ਇਮੇਜਿੰਗ ਸੇਵਾਵਾਂ ਉਪਲਬਧ ਕਰਾਏਗਾ।”
ਐਡਵਾਂਸਡ ਐਮ.ਆਰ.ਆਈ. ਦਿਮਾਗ ਅਤੇ ਹੱਡੀਆਂ ਦੀਆਂ ਗੜਬੜਾਂ, ਟਿਊਮਰ, ਸਿਸਟ, ਅਤੇ ਨਰਮ ਉਤਕ ਦੇ ਜ਼ਖਮਾਂ ਦੀ ਪਛਾਣ ਵਿੱਚ ਮਦਦ ਕਰਦਾ ਹੈ। ਇਹ ਨਵਾਂ ਸਕੈਨਰ, ਛਾਤੀ, ਦਿਮਾਗ, ਅੰਦਰੂਨੀ ਅੰਗ, ਪ੍ਰੋਸਟੇਟ, ਲਿੰਫ ਗਲੈਂਡ, ਅਤੇ ਹਿਰਦੇ-ਨਾਲ ਜੁੜੀਆਂ ਬਿਮਾਰੀਆਂ ਦੀ ਪਛਾਣ ਵਿੱਚ ਵੀ ਸਹਾਇਕ ਹੋਵੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles