ਵਾਸ਼ਿੰਗਟਨ : ਨੌਂ ਮਹੀਨਿਆਂ ਤੋਂ ਵੱਧ ਸਮੇਂ ਤਕ ਪੁਲਾੜ ‘ਚ ਫਸੇ ਰਹਿਣ ਤੋਂ ਬਾਅਦ, ਨਾਸਾ ਦੇ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀ ਵਿਲੀਅਮਜ਼ ਮੰਗਲਵਾਰ ਨੂੰ ਸੁਰੱਖਿਅਤ ਧਰਤੀ ‘ਤੇ ਵਾਪਸ ਲਿਆਂਦਾ ਗਿਆ।
ਉਹਨਾਂ ਦੀ ਸਪੇਸਐਕਸ ਕੈਪਸੂਲ ਸ਼ਾਮੀਂ ਗਲਫ ਆਫ ਮੈਕਸੀਕੋ ‘ਚ ਉਤਰੀ, ਕੁਝ ਘੰਟਿਆਂ ਬਾਅਦ ਉਹ ਅੰਤਰਰਾਸ਼ਟਰੀ ਪੁਲਾੜ ਕੇਂਦਰ (ੀਸ਼ਸ਼) ਤੋਂ ਰਵਾਨਾ ਹੋਏ। ਉਨ੍ਹਾਂ ਨੂੰ ਫਲੋਰੀਡਾ ਦੇ ਤਾਲਾਹਾਸੀ ਤਟ ਦੇ ਨੇੜੇ ਉਤਾਰਿਆ ਗਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪੁਲਾੜ ਯਾਤਰਾ ਦੀ ਸ਼ੁਰੂਆਤ ਪਿਛਲੇ ਸਾਲ ਜੂਨ 5 ਨੂੰ ਹੋਈ ਸੀ, ਜਦ ਉਹ ਬੋਇੰਗ ਦੀ ਨਵੀਂ “ਸਟਾਰਲਾਈਨਰ” ਕੈਪਸੂਲ ਰਾਹੀਂ ਪੁਲਾੜ ਲਈ ਰਵਾਨਾ ਹੋਏ। ਯੋਜਨਾ ਮੁਤਾਬਕ, ਉਹ ਕੇਵਲ ਇੱਕ ਹਫ਼ਤਾ ਪੁਲਾੜ ਰਹਿਣਾ ਸੀ, ਪਰ ਆਈਆਂ ਬਹੁਤ ਸਾਰੀਆਂ ਤਕਨੀਕੀ ਸਮੱਸਿਆਵਾਂ ਕਰਕੇ ਲੰਬਾ ਸਮਾਂ ਉਹ ਪੁਲਾੜ ‘ਚ ਹੀ ਫਸੇ ਰਹਿ ਗਏ ਸਨ।
ਨਾਸਾ ਨੇ ਆਖ਼ਿਰਕਾਰ ਬੋਇੰਗ ਦੀ ਸਟਾਰਲਾਈਨਰ ਕੈਪਸੂਲ ਨੂੰ ਖ਼ਾਲੀ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਅਤੇ ਦੋਵਾਂ ਪੁਲਾੜ ਯਾਤਰੀਆਂ ਨੂੰ ਸਪੇਸਐਕਸ ਰਾਹੀਂ ਵਾਪਸ ਲਿਆਉਣ ਦਾ ਯਤਨ ਕੀਤਾ ਅਤੇ ਸਫ਼ਲਤਾ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਉਹਨਾਂ ਦੀ ਵਾਪਸੀ ਫਰਵਰੀ ‘ਚ ਹੋਣੀ ਸੀ, ਪਰ ਸਪੇਸਐਕਸ ਕੈਪਸੂਲ ਵਿੱਚ ਉਸ ਸਮੇਂ ਆਈਆਂ ਤਕਨੀਕੀ ਸਮੱਸਿਆਵਾਂ ਕਰਕੇ ਇਹ ਹੋਰ ਮਹੀਨਾ ਰੋਕ ਲਗਾਉਣ ਪੈ ਗਈ ਸੀ।
ਜ਼ਿਕਰਯੋਗ ਹੈ ਕਿ ਪੁਲਾੜ ਯਾਤਰੀ 286 ਦਿਨ ਤਕ ਪੁਲਾੜ ਰਹੇ ਰਹੇ, ਜੋ ਕਿ ਉਨ੍ਹਾਂ ਦੇ ਯੋਜਨਾ ਮੁਤਾਬਕ ਯਾਤਰਾ ਸਮੇਂ ਨਾਲੋਂ 278 ਦਿਨ ਵੱਧ ਸੀ। ਉਨ੍ਹਾਂ ਨੇ 4,576 ਵਾਰ ਧਰਤੀ ਦਾ ਗੇੜ ਲਾਇਆ ਅਤੇ ਕੁੱਲ 121 ਮਿਲੀਅਨ ਮੀਲ (195 ਮਿਲੀਅਨ ਕਿਲੋਮੀਟਰ) ਦਾ ਸਫ਼ਰ ਕੀਤਾ। ਸੂਨੀ ਵਿਲੀਅਮਜ਼ ਨੇ 62 ਘੰਟੇ 9 ਅਲੱਗ-ਅਲੱਗ ਸਪੇਸਵਾਕ ਕਰਕੇ, ਇੱਕ ਔਰਤ ਵੱਲੋਂ ਸਭ ਤੋਂ ਵੱਧ ਸਮਾਂ ਸਪੇਸਵਾਕ ‘ਚ ਬਿਤਾਉਣ ਦਾ ਨਵਾਂ ਰਿਕਾਰਡ ਵੀ ਬਣਾਇਆ ਹੈ। ਉਹ ਆਈ. ਐਸ.ਐਸ.’ਤੇ ਪਹਿਲਾਂ ਵੀ ਰਹਿ ਚੁੱਕੇ ਸਨ, ਇਸ ਕਰਕੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਉਹਨਾਂ ਨੇ ਇਨ੍ਹਾਂ ਮਹੀਨਿਆਂ ਦੌਰਾਨ ਕਈ ਤਜਰਬੇ ਕੀਤੇ, ਉਪਕਰਣ ਠੀਕ ਕੀਤੇ ਅਤੇ ਤਕਨੀਕੀ ਮਾਮਲਿਆਂ ਵਿੱਚ ਮਦਦ ਕੀਤੀ। ਉਕਤ ਯਾਤਰਾ ਦੌਰਾਨ, ਸੂਨੀ ਵਿਲੀਅਮਜ਼ ਤਿੰਨ ਮਹੀਨੇ ਬਾਅਦ ਆਈ. ਐਸ.ਐਸ. ਦੀ ਕਮਾਂਡਰ ਵੀ ਬਣੀ ਅਤੇ ਇਹ ਜ਼ਿੰਮੇਵਾਰੀ ਪਿਛਲੇ ਮਹੀਨੇ ਤੱਕ ਨਿਭਾਈ।
ਜਨਵਰੀ ਵਿੱਚ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੇਸਐਕਸ ਦੇ ਮੁਖੀ ਐਲਨ ਮਸਕ ਨੂੰ ਉਹਨਾਂ ਦੀ ਵਾਪਸੀ ਜਲਦ ਕਰਨ ਦੀ ਅਪੀਲ ਕੀਤੀ ਸੀ।
ਉਸ ਸਮੇਂ, ਨਵੇਂ ਸਪੇਸਐਕਸ ਕੈਪਸੂਲ ਦੀ ਤਿਆਰੀ ਜਾਰੀ ਸੀ, ਇਸ ਕਰਕੇ ਸਪੇਸਐਕਸ ਨੇ ਇੱਕ ਪੁਰਾਣੇ ਯਾਨ ਦੀ ਵਰਤੋਂ ਕਰਕੇ, ਉਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ।
ਨਾਸਾ ਨੇ 2030 ਤੱਕ ਆਈ. ਐਸ.ਐਸ. ਨੂੰ ਰਿਟਾਇਰ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਨਿੱਜੀ ਸਟੇਸ਼ਨ ਇਸਦੀ ਥਾਂ ਲੈਣਗੇ। ਇਸ ਤਰੀਕੇ ਨਾਲ, ਨਾਸਾ ਚੰਦਰਮਾ ਅਤੇ ਮੰਗਲ ਗ੍ਰਹਿ ਦੀ ਯਾਤਰਾ ‘ਤੇ ਆਪਣੇ ਧਿਆਨ ਕੇਂਦ੍ਰਤ ਕਰ ਸਕੇਗਾ।ੱ