ਬੀ.ਸੀ. ਵਿੱਚ ਖਸਰੇ ਦੀ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਲੋਕ, ਵੈਕਸੀਨੇਸ਼ਨ ਦਰ ‘ਚ ਆਈ ਗਿਰਾਵਟ

ਵੈਕਸੀਨੇਸ਼ਨ ਦਰ ਸਿਰਫ਼ 65.6% ਹੋਣ ‘ਤੇ ਮਾਹਿਰਾਂ ਨੇ ਜਤਾਈ ਚਿੰਤਾ

ਵੈਨਕੂਵਰ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਖਸਰੇ ਦੀ ਵੈਕਸੀਨੇਸ਼ਨ ਦਰ ਘੱਟ ਹੋਣ ਕਾਰਨ ਵਿਗਿਆਨੀ ਚਿੰਤਤ ਹਨ। ਬੀ.ਸੀ. ਸੈਂਟਰ ਫ਼ੋਰ ਡਿਜ਼ੀਜ਼ ਕੰਟਰੋਲ (ਭਛਛਧਛ) ਵਲੋਂ ਜਾਰੀ ਕੀਤੀਆਂ ਅੰਕੜਿਆਂ ਅਨੁਸਾਰ, ਕਈ ਖੇਤਰਾਂ ਵਿੱਚ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਵੈਕਸੀਨ ਨਹੀਂ ਲਗਾਈ ਜਾ ਰਹੀ। ਪੂਰੇ ਸੂਬੇ ਵਿੱਚ ਖਸਰੇ ਦੀ ਵੈਕਸੀਨੇਸ਼ਨ ਦਰ ਸਿਰਫ਼ 65.6% ਹੈ।
ਵੈਨਕੂਵਰ ਇਨਫੈਕਸ਼ਸ ਡਿਜ਼ੀਜ਼ਸ ਸੈਂਟਰ ਦੇ ਮੈਡੀਕਲ ਡਾਇਰੈਕਟਰ ਡਾ. ਬਰਾਇਨ ਕਾਨਵੇ ਨੇ ਕੈਨੇਡੀਅਨ ਪੰਜਾਬ ਟਾਈਮਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ”ਮੇਰੀ ਜਾਣਕਾਰੀ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਖਸਰੇ ਦੇ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਵਿਦੇਸ਼ੀ ਯਾਤਰਾ ਦੌਰਾਨ ਖਸਰੇ ਦੀ ਬਿਮਾਰੀ ਲੱਗਣ ਕਾਰਨ ਆਏ ਹਨ। ਹਾਲਾਂਕਿ, ਹੁਣ ਤੱਕ ਖਸਰੇ ਦੇ ਕਿਸੇ ਵੱਡੇ ਫੈਲਾਅ ਦਾ ਸੰਕੇਤ ਨਹੀਂ ਮਿਲਿਆ।” ਬੀ.ਸੀ. ਵਿੱਚ ਕੁਝ ਖੇਤਰਾਂ ਵਿੱਚ ਖਸਰੇ ਦੀ ਵੈਕਸੀਨੇਸ਼ਨ ਦਰ ਬਹੁਤ ਘੱਟ ਹੈ, ਜਿਸ ਨਾਲ ਲੋਕਲ ਆਉਟਬ੍ਰੇਕ ਦਾ ਖ਼ਤਰਾ ਬਣ ਸਕਦਾ ਹੈ।
ਦੂਜੇ ਪਾਸੇ ਕੂਟਨੇ ਬਾਊਂਡਰੀ ਖੇਤਰ ૶ ਸਿਰਫ਼ 62% ਬੱਚੇ ਵੈਕਸੀਨੇਟ ਹੋਏ। ਥਾਮਪਸਨ-ਕੈਰੀਬੂ ਅਤੇ ਓਕਨਾਗਨ ਖੇਤਰ ૶ ਇਥੇ ਵੀ ਕੂਟਨੇ ਬਾਊਂਡਰੀ ਵਰਗੇ ਹਾਲਾਤ ਹਨ। ਇਸੇ ਤਰ੍ਹਾਂ ਕੁਝ ਖੇਤਰਾਂ ਵਿੱਚ ਵੈਕਸੀਨੇਸ਼ਨ ਦਰ ਮਿਲੀ-ਝੁਲੀ ਰਹੀ: ਨਾਰਦਰਨ ਇੰਟੀਰੀਅਰ ૶ 75.6%, ਈਸਟ ਕੂਟਨੇ ૶ 66.9%, ਫ੍ਰੇਜ਼ਰ ਈਸਟ ૶ 68.3%, ਰਿਚਮੰਡ ૶ 74.5%, ਸੈਂਟਰਲ ਵੈਨਕੂਵਰ ਆਈਲੈਂਡ ૶ 72.8%, ਨਾਰਥਵੈਸਟ ਖੇਤਰ ૶ 70.1%, 2013 ਵਿੱਚ 90% ਸੀ, ਹੁਣ 72%।
ਰਿਪੋਰਟ ਮੁਤਾਬਕ, 2013 ਵਿੱਚ ਖਸਰੇ ਦੀ ਵੈਕਸੀਨੇਸ਼ਨ ਦਰ 90% ਦੇ ਕਰੀਬ ਸੀ, ਪਰ ਹੁਣ ਇਹ ਸਿਰਫ਼ 72% ਰਹਿ ਗਈ।
ਵੈਕਸੀਨੇਸ਼ਨ ਮਹੱਤਵਪੂਰਨ ਕਿਉਂ?
ਡਾ. ਕਾਨਵੇ ਨੇ ਵੈਕਸੀਨੇਸ਼ਨ ਦੀ ਲੋੜ ਬਾਰੇ ਚੇਤਾਵਨੀ ਦਿੰਦਿਆਂ ਕਿਹਾ, ”ਅਸੀਂ ਚਾਹੁੰਦੇ ਹਾਂ ਕਿ ਵੈਕਸੀਨੇਸ਼ਨ ਦੀ ਦਰ 90% ਤੋਂ ਉੱਪਰ ਹੋਵੇ, ਤਾਂ ਜੋ ਸਮੂਹਕ ਸੁਰੱਖਿਆ ਬਣੀ ਰਹੇ।” ਮੈਥਮੈਟੀਸ਼ੀਅਨ ਤੇ ਐਪੀਡੀਮੀਓਲਾਜਿਸਟ ਕੈਰੋਲੀਨ ਕੋਲਿਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀ.ਸੀ. ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਹੋਰ ਸੂਬਿਆਂ ਵਿੱਚ ਵੀ ਖਸਰੇ ਦੇ ਮਾਮਲੇ ਵੱਧ ਰਹੇ ਹਨ। ਨਿਊ ਬਰਨਜ਼ਵਿਕ, ਓਂਟਾਰੀਓ, ਕਿਊਬੈਕ, ਮੈਨੀਟੋਬਾ ਅਤੇ ਅਲਬਰਟਾ ‘ਚ ਵੀ ਮਾਮਲੇ ਵਧ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, ”ਖਸਰਾ ਬਹੁਤ ਘਾਤਕ ਹੋ ਸਕਦਾ ਹੈ। ਇਹ ਮੌਤ ਦਾ ਕਾਰਨ ਬਣ ਸਕਦਾ ਹੈ, ਦਿਮਾਗੀ ਸੋਜ ਕਰ ਸਕਦਾ ਹੈ, ਜੋ ਕਿ ਬਹਿਰਾਪਨ ਜਾਂ ਅਯੋਗਤਾ ਪੈਦਾ ਕਰ ਸਕਦਾ ਹੈ।”
ਕੁਝ ਮਾਪੇ ਇਹ ਸਮਝਦੇ ਹਨ ਕਿ ਕੁਦਰਤੀ ਢੰਗ ਨਾਲ ਖਸਰਾ ਲੱਗਣ ਤੇ ਉਹਨਾਂ ਦੇ ਬੱਚਿਆਂ ਦੀ ਰੋਗ-ਪ੍ਰਤੀਰੋਧਕ ਤਾਕਤ ਵਧੇਗੀ, ਪਰ ਇਹ ਗਲਤ ਧਾਰਨਾ ਹੈ।
”ਜਿਹੜਾ ਵਿਅਕਤੀ ਕੁਦਰਤੀ ਤਰੀਕੇ ਨਾਲ ਖਸਰੇ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਵਿੱਚ ਦਿਮਾਗੀ ਇਨਫੈਕਸ਼ਨ ਹੋਣ ਦੀ ਸੰਭਾਵਨਾ 1 ਵਾਰ 500 ਵਿੱਚ ਹੁੰਦੀ ਹੈ। ਕੁਝ ਲੋਕ ਅੰਨ੍ਹੇ ਹੋ ਜਾਂਦੇ ਹਨ, ਅਤੇ ਹਰ 1,000 ‘ਚੋਂ 1 ਵਿਅਕਤੀ ਦੀ ਮੌਤ ਹੋ ਸਕਦੀ ਹੈ।” ਖਸਰੇ ਦੀ ਵਧ ਰਹੀ ਸਮੱਸਿਆ ‘ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਵੈਕਸੀਨੇਸ਼ਨ ਬਾਰੇ ਲੋਕਾਂ ਨਾਲ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਅਤੇ ਆਪਣੇ ਬੱਚਿਆਂ ਲਈ ਸੁਝਾਵਤਮਕ ਫੈਸਲੇ ਲੈ ਸਕਣ। This report was written by Simranjit Singh as part of the Local Journalism Initiative.

Exit mobile version