5.2 C
Vancouver
Friday, April 4, 2025

ਸਰੀ ‘ਚ ਫਰੇਜ਼ਰ ਨਦੀ ਨੇੜੇ ਬਣੇਗਾ ਨਵਾਂ ਵਾਟਰਫਰੰਟ ਜ਼ੋਨ

ਸਰੀ, (ਸਿਮਰਨਜੀਤ ਸਿੰਘ): ਸਰੀ ਵਿੱਚ ਫਰੇਜ਼ਰ ਨਦੀ ਕੰਢੇ ਗ੍ਰੈਨਵਿਲ ਆਈਲੈਂਡ ਜਾਂ ਨੌਰਥ ਵੈਨਕੂਵਰ ਦੇ ਸ਼ਿਪਯਾਰਡ ਵਰਗਾ ਵਾਟਰਫਰੰਟ ਇਲਾਕਾ ਬਣਾਉਣ ਦੀ ਸੰਭਾਵਨਾ ਦੀ ਪੜਚੋਲ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਦੀ ਕੌਂਸਲ ਮੀਟਿੰਗ ਵਿੱਚ ਇੱਕ ਅਧਿਐਨ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ, ਜੋ ਕਿ ਇਸ ਇਲਾਕੇ ਨੂੰ ਆਧੁਨਿਕ ਅਤੇ ਆਈਕਾਨਿਕ ਇਲਾਕੇ ਵਿੱਚ ਤਬਦੀਲ ਕਰਨ ਦੀ ਸੰਭਾਵਨਾ ਦੀ ਜਾਂਚ ਕਰੇਗਾ। ਇਹ ਖੇਤਰ ਦੱਖਣ ਵੈਸਟਮਿੰਸਟਰ ਵਿੱਚ ਪੈਂਦਾ ਹੈ, ਜੋ ਨਵਾਂ ਵੈਸਟਮਿੰਸਟਰ ਦੇ ਬਿਲਕੁਲ ਸਾਹਮਣੇ ਹੈ। ਇਸ ਦੇ ਇੱਕ ਪਾਸੇ ਨਵਾਂ ਪਟੁਲੋ ਪੁਲ, ਸਕਾਟ ਰੋਡ, ਅਤੇ ਮੈਨਸਨ ਕੈਨਾਲ ਹਨ।
ਸਰੀ ਦੀ ਕੌਂਸਲਰ ਲਿੰਡਾ ਐਨੀਸ ਨੇ ਕਿਹਾ, ”ਸਰੀ ਬੀ.ਸੀ. ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਸ਼ਹਿਰ ਹੈ। ਜਲਦੀ ਹੀ, ਅਸੀਂ ਵੈਨਕੂਵਰ ਤੋਂ ਵੀ ਵੱਡੇ ਹੋ ਜਾਵਾਂਗੇ, ਪਰ ਸਾਡੇ ਕੋਲ ਇੱਕ ਆਈਕਾਨਿਕ ਵਾਟਰਫਰੰਟ ਸਥਾਨ ਨਹੀਂ ਹੈ। ਇਹ ਖੇਤਰ ਬਹੁਤ ਸੁੰਦਰ ਹੈ, ਇਸ ਲਈ ਅਸੀਂ ਇਸਦੀ ਵਿਅਕਤੀਗਤ ਅਤੇ ਆਰਥਿਕ ਸੰਭਾਵਨਾਵਾਂ ਦੀ ਪੜਚੋਲ ਕਰਨੀ ਚਾਹੀਦੀ ਹੈ।”
ਹਾਲਾਂਕਿ ਇਹ ਵਿਚਾਰ ਹੁਣੇ ਸ਼ੁਰੂਆਤੀ ਪੜਾਅ ਵਿੱਚ ਹੈ, ਅਤੇ ਇਸ ਨੂੰ ਪੂਰੇ ਤਰੀਕੇ ਨਾਲ ਮਨਜੂਰੀ ਮਿਲਣ ਵਿੱਚ ਕਈ ਸਾਲ ਲੱਗ ਸਕਦੇ ਹਨ। ਇਸ ਪ੍ਰਾਜੈਕਟ ਦੀ ਇੱਕ ਵੱਡੀ ਚੁਣੌਤੀ ਇਥੇ ਮੌਜੂਦ ਉਦਯੋਗ ਅਤੇ ਵਿਅਪਾਰ ਹਨ। ਇਹ ਖੇਤਰ ਵਿਅਪਾਰਕ ਕੰਪਨੀਆਂ, ਸੀ.ਐੱਨ. ਰੇਲ ਅਤੇ ਵੈਨਕੂਵਰ ਪੋਰਟ ਅਥਾਰਟੀ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ। ਵੈਨਕੂਵਰ ਪੋਰਟ ਅਥਾਰਟੀ ਪਹਿਲਾਂ ਹੀ ਇਸ ਖੇਤਰ ਨੂੰ ਉਦਯੋਗਿਕ ਜ਼ਮੀਨ ਵਜੋਂ ਬਣਾਈ ਰੱਖਣ ਦੇ ਹੱਕ ਵਿੱਚ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਿਰਦੇਸ਼ਕ ਐਂਡੀ ਯਾਨ ਨੇ ਕਿਹਾ, “ਇਹ ਇਕ ਮਹੱਤਪੂਰਨ ਯੋਜਨਾ ਹੈ, ਪਰ ਇਹ ਅਧਿਐਨ ਇਸ ਨੂੰ ਹਕੀਕਤ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ। ਇਥੇ ਉੱਚ-ਘਣਤਾ ਵਾਲੀਆਂ ਆਵਾਸੀ ਅਤੇ ਵਪਾਰਕ ਇਮਾਰਤਾਂ ਦੀ ਬਿਨਾਂ ਨਵੇਂ ਪਾਇਪਲਾਈਨ, ਪਾਣੀ ਦੀ ਪ੍ਰਣਾਲੀ ਤੋਂ ਸੰਭਾਵਨਾ ਘੱਟ ਹੈ।” ਇਸ ਇਲਾਕੇ ਵਿੱਚ ਬ੍ਰਾਊਨਵਿਲ ਆਰ.ਵੀ. ਪਾਰਕ ਦੇ ਨਿਵਾਸੀ ਵੀ ਰਹਿੰਦੇ ਹਨ, ਜੋ ਇਸ ਤਬਦੀਲੀ ਕਾਰਨ ਆਪਣੇ ਘਰ ਗੁਆਉਣ ਦੀ ਚਿੰਤਾ ਜਤਾ ਰਹੇ ਹਨ। ਸ਼ਹਿਰੀ ਕੌਂਸਲ ਨੇ ਕਿਹਾ ਹੈ ਕਿ ਜੇਕਰ ਇਹ ਯੋਜਨਾ ਅੱਗੇ ਵਧਦੀ ਹੈ, ਤਾਂ ਅਧਿਕਾਰਤ ਤਰੀਕੇ ਨਾਲ ਲੋਕਾਂ ਦੀ ਰਾਇ ਲਈ ਜਨਤਕ ਸੁਣਵਾਈਆਂ ਹੋਣਗੀਆਂ। ਇਹ ਯੋਜਨਾ ਅਜੇ ਵੀ ਸ਼ੁਰੂਆਤੀ ਪੜਾਅ ‘ਚ ਹੈ। ਜੇਕਰ ਇਹ ਵਿਸ਼ਲੇਸ਼ਣ ਅਧਿਐਨ ਸਫਲ ਰਹਿੰਦਾ ਹੈ, ਤਾਂ 2026 ਤੱਕ ਅਗਲੇ ਪੜਾਅ ਦੀ ਮਜ਼ੂਰੀ ਹੋ ਸਕਦੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles