ਸਰੀ: ਕੈਨੇਡਾ ‘ਚ 28 ਅਪ੍ਰੈਲ, ਫੈਡਰਲ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਗਵਰਨਰ ਜਨਰਲ ਨੂੰ ਮਿਲ ਕੇ ਮੌਜੂਦਾ ਸੰਸਦ ਭੰਗ ਕਰਨ ਅਤੇ ਅਗਲੇ ਦੋ ਮਹੀਨਿਆਂ ਵਿੱਚ ਨਵੇਂ ਮੈਂਬਰ ਚੁਣਨ ਦੀ ਪ੍ਰਕਿਿਰਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਹ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਹੋ ਰਹੀਆਂ ਹਨ, ਜਦ ਕਿ ਆਮ ਤੌਰ ‘ਤੇ ਕੈਨੇਡਾ ਦੀ ਅਗਲੀ ਸੰਸਦੀ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਸੀ। ਪਰ ਲਿਬਰਲ ਪਾਰਟੀ ਨੇ ਆਪਣੀ ਹੀ ਸਰਕਾਰ ਸੁੱਟ ਕੇ ਹੁਣੇ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ, ਤਾਂ ਜੋ ਉਨ੍ਹਾਂ ਦੇ ਹੱਕ ‘ਚ ਆ ਰਹੇ ਜਨਤਾ ਦੇ ਰੁਝਾਨ ਦਾ ਫਾਇਦਾ ਲਿਆ ਜਾ ਸਕੇ।
ਇਹ ਚੋਣਾਂ ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਮੋੜ ਹੋ ਸਕਦੀਆਂ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਹਲਕਿਆਂ ਵਿੱਚ ਹਾਲੇ ਤਿੰਨਾਂ ਪ੍ਰਮੁੱਖ ਪਾਰਟੀਆਂ – ਲਿਬਰਲ, ਕੰਜ਼ਰਵੇਟਿਵ, ਅਤੇ ਐਨਡੀਪੀ – ਨੇ ਆਪਣੇ ਉਮੀਦਵਾਰ ਐਲਾਨ ਹੀ ਨਹੀਂ ਕੀਤੇ।
ਇਸ ਵਾਰ ਸੰਸਦੀ ਹਲਕਿਆਂ ਦੀ ਗਿਣਤੀ 338 ਤੋਂ ਵਧ ਕੇ 343 ਹੋ ਗਈ ਹੈ, ਜਿਸ ਕਾਰਨ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਘੱਟੋ-ਘੱਟ 172 ਸੀਟਾਂ ਲੈਣੀਆਂ ਪੈਣਗੀਆਂ।
ਇਸ ਵਾਰ ਦੀ ਚੋਣ ਮੁਹਿੰਮ ਵਿੱਚ ਮੁੱਖ ਮੁੱਦੇ ਮਹਿੰਗਾਈ, ਆਰਥਿਕਤਾ, ਸਿਹਤ ਸੇਵਾਵਾਂ, ਤੇ ਵਿਦੇਸ਼ੀ ਦਖ਼ਲਅੰਦਾਜ਼ੀ ਹੋਣਗੇ।
ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਤੁਰੰਤ ਲਿਬਰਲ ਪਾਰਟੀ ਦੀ ਪਾਲਸੀਓਂ ‘ਤੇ ਨਿਸ਼ਾਨਾ ਸਾਧਿਆ, ਜਦ ਕਿ ਐਨਡੀਪੀ ਨੇ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਦੀ ਮੰਗ ਉਠਾਈ।
ਲਿਬਰਲ ਪਾਰਟੀ ਦੇ ਇਸ ਤੁਰੰਤ ਚੋਣੀ ਫੈਸਲੇ ‘ਤੇ ਵੱਖ-ਵੱਖ ਪ੍ਰਤੀਕਿਿਰਆਵਾਂ ਆ ਰਹੀਆਂ ਹਨ। ਜਿੱਥੇ ਕੁਝ ਲੋਕ ਇਸ ਨੂੰ ਇੱਕ ਚਲਾਕੀ ਕਰਾਰ ਦੇ ਰਹੇ ਹਨ, ਉੱਥੇ ਕਈ ਇਹ ਮੰਨ ਰਹੇ ਹਨ ਕਿ ਇਹ ਉਨ੍ਹਾਂ ਲਈ ਇੱਕ ਵੱਡਾ ਜੋਖਮ ਵੀ ਹੋ ਸਕਦਾ ਹੈ। ਹੁਣ ਦੇਖਣਯੋਗ ਹੋਵੇਗਾ ਕਿ 28 ਅਪ੍ਰੈਲ ਨੂੰ ਕੈਨੇਡਾ ਦੀ ਜਨਤਾ ਕਿਸ ਪਾਰਟੀ ਨੂੰ ਭਰੋਸਾ ਦਿੰਦੀ ਹੈ।