“ਬਲੱਡ ਫੈਮਿਲੀ ਮਾਫੀਆ” ਗੈਂਗ ਦਾ ਸਰਗਣੇ ਨੂੰ ਅੰਤਰਰਾਸ਼ਟਰੀ ਕਾਰਵਾਈ ‘ਚ ਆਇਆ ਕਾਬੂ
ਸਰੀ : ਕੈਨੇਡਾ ਦਾ ‘ਮੋਸਟ ਵਾਂਟਡ’ ਅਪਰਾਧੀ ਡੇਵ “ਪਿਕ” ਟਰਮੈਲ ਨੂੰ ਇਟਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ੋਂਵੋ ੀਨਡੋ ਦੇ ਸਰੋਤਾਂ ਵੱਲੋਂ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਟਰਮੈਲ ਨੇ ਪੁਰਤਗਾਲ ਤੋਂ “ਬਲੱਡ ਫੈਮਿਲੀ ਮਾਫੀਆ” ਗੈਂਗ ਨੂੰ ਚਲਾਉਂਦੇ ਹੋਏ ਕਿਊਬੈਕ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ।
ਡੇਵ ਟਰਮੈਲ ਦੀ ਗੈਂਗ ਪਿਛਲੇ ਲਗਭਗ ਦੇਡ਼ ਸਾਲਾਂ ਤੋਂ “ਹੈਲਜ਼ ਐਂਜਲਸ” ਨਾਲ ਇਕ ਲੜਾਈ ‘ਚ ਸ਼ਾਮਲ ਸੀ। “ਬਲੱਡ ਫੈਮਿਲੀ ਮਾਫੀਆ” ਨੇ ਹੈਲਜ਼ ਐਂਜਲਸ ਤੋਂ ਡਰੱਗਸ ਦੀ ਖਰੀਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਆਪਣਾ ਸਮਾਨ ਮੋਂਟਰੀਅਲ-ਅਧਾਰਤ ਹੋਰ ਗੈਂਗਾਂ ਰਾਹੀਂ ਪ੍ਰਾਪਤ ਕਰਦੇ ਸਨ।
“ਬਲੱਡ ਫੈਮਿਲੀ ਮਾਫੀਆ” ਗੈਂਗ ਵੱਲੋਂ ਹੈਲਜ਼ ਐਂਜਲਸ ਦੇ ਮੈਂਬਰਾਂ ਨੂੰ ਅਗਵਾ ਅਤੇ ਉਨ੍ਹਾਂ ‘ਤੇ ਅੱਤਿਆਚਾਰ ਕਰਨ ਦੀਆਂ ਵੀਡਿਉਜ਼ ਵੀ ਆਨਲਾਈਨ ਸਾਂਝੀਆਂ ਕਰਨ ਦੀਆਂ ਖਬਰਾਂ ਹਨ।
ਕਿਊਬੈਕ ਸ਼ਹਿਰ ਦੀ ਪੁਲਿਸ ਵੱਲੋਂ ਟਰਮੈਲ ਦੀ ਡਰੱਗ ਤਸਕਰੀ, ਸਾਜ਼ਿਸ਼ ਅਤੇ ਹਥਿਆਰ ਨਾਲ ਹਮਲੇ ਦੇ ਮਾਮਲਿਆਂ ‘ਚ ਭਾਲ ਕੀਤੀ ਜਾ ਰਹੀ ਸੀ।
ਉਸ ਦੀ ਗਿਰਫ਼ਤਾਰੀ ਲਈ $250,000 ਤੱਕ ਦਾ ਇਨਾਮ ਵੀ ਰੱਖਿਆ ਗਿਆ ਸੀ।
ਦਸੰਬਰ 2024 ਵਿੱਚ, ਕੈਨੇਡਾ ਦੇ “ਮੋਸਟ ਵਾਂਟਡ” 25 ਅਪਰਾਧੀਆਂ ਦੀ ਸੂਚੀ ‘ਚ ਟਰਮੈਲ ਪਹਿਲੇ ਨੰਬਰ ‘ਤੇ ਸੀ।
ਟਰਮੈਲ ਤੋਂ ਪਹਿਲਾਂ ਉਸ ਦੇ ਦੋ ਸਾਥੀ ਗਿਰਫ਼ਤਾਰ ਹੋ ਚੁੱਕੇ ਹਨ: ਰੂਬੈਂਸ ਡੈਨਿਸ (32) ਮਾਰਚ 2024 ਵਿੱਚ ਪੁਰਤਗਾਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੁਇਲੌਮ ਸੇਂਟ-ਲੁਈ ਬਰਨੀਅਰ (28) ਜੂਨ 30, 2024 ਨੂੰ ਕੈਲੋਨਾ, ਬੀ.ਸੀ. ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
“ਬਲੱਡ ਫੈਮਿਲੀ ਮਾਫੀਆ” ਦੀ ਲੀਡਰਸ਼ਿਪ ‘ਚ ਟਰਮੈਲ ਦੀ ਗਿਰਫ਼ਤਾਰੀ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਗੈਂਗ ਦੀ ਸਰਗਰਮੀ ਹੁਣ ਕਿਵੇਂ ਚੱਲੇਗੀ, ਜਾਂ ਕੀ ਇਹ ਮਾਫੀਆ ਗਿਰੋਹ ਨਸ਼ਟ ਹੋ ਜਾਵੇਗਾ। ਇਟਲੀ ‘ਚ ਗ੍ਰਿਫ਼ਤਾਰੀ ਤੋਂ ਬਾਅਦ, ਟਰਮੈਲ ਨੂੰ ਕੈਨੇਡਾ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਕੈਨੇਡੀਅਨ ਪੁਲਿਸ ਅਤੇ ਅੰਤਰਰਾਸ਼ਟਰੀ ਏਜੰਸੀਆਂ ਹੁਣ ਭਢੰ ਦੇ ਬਾਕੀ ਮੈਂਬਰਾਂ ‘ਤੇ ਵੀ ਵੱਧ ਸਖਤੀ ਕਰਨ ਦੀ ਯੋਜਨਾ ਬਣਾ ਰਹੀਆਂ ਹਨ।