ਲੇਖਕ : ਗੁਰਪ੍ਰੀਤ ਸਿੰਘ ਤੂਰ
ਸੀਨੀਅਰ ਪੁਲਿਸ ਅਫਸਰ
ਨਸ਼ਿਆਂ ਦੀ ਰੋਕਥਾਮ ਬਿਜਲੀ ਦਾ ਬੱਲਬ ਜਗਾਉਣ ਵਾਂਗ ਨਹੀਂ ਹੈ, ਇਸ ਅਲਾਮਤ ਦੀ ਹੋਂਦ ਮੱਸਿਆ ਦੀ ਕਾਲ਼ੀ-ਬੋਲ਼ੀ ਰਾਤ ਵਰਗੀ ਹੈ। ਨਸ਼ਿਆਂ ਵਿਰੁੱਧ ਮੌਜੂਦਾ ਯੁੱਧ 28 ਫਰਵਰੀ ਨੂੰ ਮੁੱਖ ਮੰਤਰੀ ਦੀ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਤੋਂ ਤੁਰੰਤ ਬਾਅਦ ਸ਼ੁਰੂ ਹੋਇਆ ।ਅਜਿਹੇ ਵਿਸ਼ੇਸ਼ ਯਤਨ ਪਹਿਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਾਂਤ ਵਿਚ ਰਾਜ ਕਰਦੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਸ਼ੁਰੂ ਹੋਏ ਸਨ । 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵੀ ਜੇਤੂ ਪਾਰਟੀ ਮੁਖੀ ਨੇ ਮਾਲਵੇ ਦੀ ਇਕ ਭਰਵੀਂ ਰੈਲੀ ਦੀ ਸਟੇਜ ਤੋਂ ਵਾਅਦਾ ਕੀਤਾ ਕਿ, ”ਮੈਂ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹਾਂ ਕਿ ਮੈਂ ਚਾਰ ਹਫ਼ਤਿਆਂ ਵਿਚ ਪੰਜਾਬ ‘ਚੋਂ ਨਸ਼ੇ ਖ਼ਤਮ ਕਰ ਦਿਆਂਗਾ ।” ਸਾਲ 2023 ਦੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਪਟਿਆਲਾ ਵਿਖੇ ਮੌਜੂਦਾ ਮੁੱਖ ਮੰਤਰੀ ਨੇ ਇਕ ਸਾਲ ਤੱਕ ਨਸ਼ਿਆਂ ‘ਤੇ ਕਾਬੂ ਪਾ ਲੈਣ ਦਾ ਅਹਿਦ ਕੀਤਾ ਸੀ ।
ਅਜਿਹੇ ਵੱਡੇ ਯਤਨਾਂ ਦੇ ਬਾਵਜੂਦ 10-11 ਵਰ੍ਹਿਆਂ ਬਾਅਦ ਵੀ ਪ੍ਰਾਂਤ ਵਿਚ ਨਸ਼ਿਆਂ ਦੀ ਸਥਿਤੀ ਜਿਉਂ ਦੀ ਤਿਉਂ ਪ੍ਰਤੀਤ ਹੁੰਦੀ ਹੈ । ਨਸ਼ਿਆਂ ਦੀ ਰੋਕਥਾਮ ਵਿਰੁੱਧ ਯਤਨਾਂ ਦੀ ਸਾਰਥਕਤਾ ਵਿਚ ਵਾਧਾ ਅਤੇ ਗੰਭੀਰਤਾ ਦੇ ਬਾਵਜੂਦ ਨਸ਼ਿਆਂ ਦੀ ਵਰਤੋਂ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ ।
ਨਸ਼ਿਆਂ ਦੀਆਂ ਕਿਸਮਾਂ ਵਿਚ ਵੰਨ-ਸੁਵੰਨਤਾ ਆ ਗਈ ਹੈ ਅਤੇ ਨਸ਼ਿਆਂ ਦੀ ਸਪਲਾਈ ਦੇ ਰਸਤੇ ਬਦਲ ਗਏ ਹਨ; ਲੇਕਿਨ ਨੌਜਵਾਨਾਂ ‘ਤੇ ਨਸ਼ਿਆਂ ਦਾ ਕਹਿਰ ਜਾਰੀ ਹੈ ।ਨਸ਼ਿਆਂ ਦੀ ਵੱਧ ਮਾਤਰਾ ਕਾਰਨ ਹੁੰਦੀਆਂ ਮੌਤਾਂ, ਨਸ਼ਿਆਂ ਦੀ ਬੇਰੋਕ-ਟੋਕ ਸਪਲਾਈ ਦਾ ਸਪਸ਼ਟ ਸੰਕੇਤ ਹਨ ।
ਅਜਿਹੀਆਂ ਮੌਤਾਂ ਭੁਚਾਲ ਦੇ ਕੇਂਦਰ-ਬਿੰਦੂ ਵਾਂਗ ਉਸ ਸਥਾਨ ਦੀ ਪਹਿਚਾਣ ਕਰਦੀਆਂ ਹਨ, ਜਿੱਥੇ ਨਸ਼ਿਆਂ ਦਾ ਪ੍ਰਭਾਵ ਬਹੁਤ ਗਹਿਰਾ ਹੁੰਦਾ ਹੈ ।ਦਰਅਸਲ, ਹੈਰੋਇਨ ਤੇ ਚਿੱਟੇ ਵਰਗੇ ਨਸ਼ਿਆਂ ਵਿਚ ਰਸਾਇਣ ਦੀ ਘਣਤਾ ਦੀ ਕੋਈ ਗਿਣੀ-ਮਿੱਥੀ ਮਾਤਰਾ ਨਹੀਂ ਹੁੰਦੀ ਜਿਵੇਂ ਕਿ ਦਵਾਈਆਂ ਵਿਚ ਰਸਾਇਣਾਂ ਦੀ 5 ਜਾਂ 10 ਮਿਲੀਗ੍ਰਾਮ ਦੀ ਨਿਸਚਿਤ ਮਾਤਰਾ ਹੁੰਦੀ ਹੈ ।ਅਚਾਨਕ ਵੱਧ ਮਾਤਰਾ ਵਾਲੇ ਨਸ਼ੇ ਦੀ ਵਰਤੋਂ ਜਾਨਲੇਵਾ ਸਾਬਤ ਹੁੰਦੀ ਹੈ ਙ ਵਿਦੇਸ਼ੋਂ ਪਰਤੇ ਕਈ ਨੌਜਵਾਨ ਵੀ ਅਜਿਹੇ ਨਸ਼ਿਆਂ ਦੀ ਵਰਤੋਂ ਕਰਦਿਆਂ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੁੰਦੇ ਵੇਖੇ ਗਏ ਹਨ ।
ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੇ ਅੰਕੜੇ ਵੀ ਅਸਲੀਅਤ ਤੋਂ ਘੱਟ ਹੁੰਦੇ ਹਨ ਙ ਅਕਸਰ ਮਾਪੇ ਇਸ ਦੁਖਾਂਤ ਨੂੰ ਲੁਕਾਉਣਾ ਚਾਹੁੰਦੇ ਹਨ ਙ ਨਸ਼ਾ ਛੱਡਣ ਲਈ ਜੱਦੋ-ਜਹਿਦ ਕਰਨ ਵਾਲਾ ਵਿਅਕਤੀ ਨਸ਼ੇ ਦੀ ਤੋੜ ਨਾ ਸਹਾਰਦਿਆਂ ਅਚਾਨਕ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ, ਅਜਿਹੀਆਂ ਮੌਤਾਂ ਨੂੰ ਓਵਰਡੋਜ਼ ਵਾਲੀਆਂ ਮੌਤਾਂ ਤੋਂ ਬਾਹਰ ਕੱਢ ਲਿਆ ਜਾਂਦਾ ਹੈ । ਕਿਤੇ ਸਿਸਟਮ ਵੀ ਚੁੱਪ ਧਾਰ ਲੈਂਦਾ ਹੈ ਙ
ਸਪਲਾਈ ਨੂੰ ਰੋਕਣਾ, ਨਸ਼ਈ ਵਿਅਕਤੀ ਦਾ ਇਲਾਜ ਕਰਾਉਣਾ ਅਤੇ ਨਸ਼ਿਆਂ ਵਿਰੁੱਧ ਜਾਗਿ૬ੀ ਨਸ਼ਿਆਂ ਦੀ ਰੋਕਥਾਮ ਦੇ ਮੂਲ ਹੱਲ ਹਨ । ਲੰਮੇ ਸਮੇਂ ਤੋਂ ਪ੍ਰਾਂਤ ਵਿਚ ਇਹ ਪ੍ਰਸਥਿਤੀਆਂ ਜਿਉਂ ਦੀਆਂ ਤਿਉਂ ਹਨ । ਸਪਲਾਈ ਲਾਈਨ ਨੂੰ ਰੋਕਣਾ ਇੰਨਾ ਗੁੰਝਲਦਾਰ ਤੇ ਪੇਚੀਦਾ ਕਿਉਂ ਹੋ ਗਿਆ ਹੈ, ਨਸ਼ਿਆਂ ਦੀ ਰੋਕਥਾਮ ਲਈ ਇਹ ਇਕ ਅਹਿਮ ਸਵਾਲ ਹੈ । ਨਸ਼ਿਆਂ ਦੀ ਵੱਡੀ ਪੱਧਰ ‘ਤੇ ਬਰਾਮਦਗੀ ਹੋਣ ਦੇ ਬਾਵਜੂਦ ਨਸ਼ਿਆਂ ਦਾ ਪ੍ਰਵਾਹ ਨਿਰੰਤਰ ਜਾਰੀ ਹੈ ।
ਇਹ ਅਪ੍ਰੈਲ 2022 ਜਲੰਧਰ ਸ਼ਹਿਰ ਦੀ ਗੱਲ ਹੈ ।ਦਿਨ ਢਲਦਿਆਂ ਹੀ ਮੋਬਾਈਲ ਫੋਨ, ਚੇਨੀਆਂ ਤੇ ਪਰਸ ਝਪਟਣ ਦੀਆਂ ਵਾਰਦਾਤਾਂ ਸ਼ੁਰੂ ਹੋ ਜਾਂਦੀਆਂ ਤੇ ਦੇਰ ਰਾਤ ਤੱਕ ਜਾਰੀ ਰਹਿੰਦੀਆਂ ।ਇਹ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਸੀ ਙ ਇਕ ਦਿਨ ਦੇ ਵੱਡੇ ਤੜਕੇ ਸ਼ਹਿਰ ਵਿਚੋਂ ਨਸ਼ੇ ਦੇ ਗੰਭੀਰ ਆਦੀ 15-20 ਵਿਅਕਤੀਆਂ ਨੂੰ ਇਕੱਠੇ ਕਰ ਲਿਆ ਗਿਆ ।ਹਰ ਇਕ ਖਿਲਾਫ਼ ਨਸ਼ਿਆਂ ਦੇ ਪੰਜ-ਪੰਜ, ਸੱਤ-ਸੱਤ ਮੁਕੱਦਮੇ ਦਰਜ ਸਨ ਙ ਕਈਆਂ ਦੇ ਘਰਾਂ ਵਿਚੋਂ ਮੋਬਾਈਲ ਫ਼ੋਨ ਤੇ ਖ਼ਾਲੀ ਪਰਸ ਮਿਲੇ ਙ ਸਾਰਿਆਂ ਦੇ ਸਰੀਰ ਟੀਕੇ ਲਾ ਲਾ ਦਾਗ਼ੀ ਹੋਏ ਪਏ ਸਨ ਙ ਉਨ੍ਹਾਂ ਵਿਚੋਂ ਤਿੰਨਾਂ ਦੀਆਂ ਬਾਹਵਾਂ ਤੋਂ ਗਿੱਟਿਆਂ ਤੱਕ ਸਰੀਰ ਦਾ ਅੰਗ-ਅੰਗ ਟੀਕਿਆਂ ਨਾਲ ਵਿੰਨ੍ਹਿਆ ਪਿਆ ਸੀ ।ਉਸ ਦਿਨ ਤੋਂ ਹਫ਼ਤੇ ਤੱਕ ਝਪਟਣ ਦੀਆਂ ਘਟਨਾਵਾਂ ਨਾ-ਮਾਤਰ ਹੋਈਆਂ । ਹੌਲ਼ੀ-ਹੌਲ਼ੀ ਇਨ੍ਹਾਂ ਵਾਰਦਾਤਾਂ ਦਾ ਗ੍ਰਾਫ਼ ਫਿਰ ਵਧਣ ਲੱਗ ਪਿਆ ।ਦਰਅਸਲ, ਨਸ਼ੇ ਦੇ ਪੱਕੇ ਆਦੀ ਨਸ਼ਿਆਂ ਦੀ ਸਪਲਾਈ ਲਾਈਨ ਟੁੱਟਣ ਨਹੀਂ ਦਿੰਦੇ।
ਪਰਦੇ ਪਿੱਛੇ ਕਈ ਹੋਰ ਕਾਰਨ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਅੜਿੱਕੇ ਹਨ । ਅਮੀਰ-ਗ਼ਰੀਬ ਵਿਚਕਾਰ ਨਿਰੰਤਰ ਵਧਦਾ ਫ਼ਾਸਲਾ ਅਤੇ ਸਮਾਜ ਦੇ ਕੁਝ ਵਰਗਾਂ ਵਲੋਂ ਨਸ਼ਿਆਂ ਦੇ ਵਪਾਰ ਨੂੰ ਮੋਟੀ ਕਮਾਈ ਵਾਲਾ ਧੰਦਾ ਸਮਝ ਕੇ ਜਾਰੀ ਰੱਖਣਾ ਨਸ਼ਿਆਂ ਦੀ ਰੋਕਥਾਮ ਲਈ ਅਣਦਿਸਦੇ ਤੇ ਵੱਡੇ ਕਾਰਨ ਹਨ । ਸ਼ਰਾਬ ਦਾ ਬਹੁਤ ਵੱਧ ਸੇਵਨ ਅਤੇ ਵਿਆਹਾਂ ਦੇ ਵੱਡੇ ਖ਼ਰਚੇ ਪੰਜਾਬ ਦੇ ਕੈਨਵਸ ‘ਤੇ ਨਸ਼ਿਆਂ ਦਾ ਧਰਾਤਲ ਸਿਰਜਦੇ ਹਨ ।
ਇਹ ਲਗਭਗ 10 ਵਰ੍ਹੇ ਪੁਰਾਣੀ ਗੱਲ ਹੈ ।ਇਕ ਨੌਜਵਾਨ ਸਮੈਕ ਦਾ ਨਸ਼ਾ ਕਰਦਾ ਪਾਇਆ ਗਿਆ ।ਉਸ ਦੀ ਜੇਬ ਵਿਚ ਇਕ ਪੁੜੀ ਵੀ ਸੀ । ਮੁਹਤਬਰਾਂ ਤੇ ਮਾਪਿਆਂ ਵਾਸਤਾ ਪਾਇਆ ਕਿ ਅਸੀਂ ਇਸ ਦਾ ਇਲਾਜ ਕਰਵਾ ਦਿੰਦੇ ਹਾਂ ।ਇਲਾਜ ਉਪਰੰਤ ਉਸਨੂੰ ਇਕ ਵਿਅਕਤੀ ਦੀ ਕਾਰ ਦਾ ਡਰਾਇਵਰ ਰਖਵਾ ਦਿੱਤਾ ਗਿਆ । ਉਸ ਨੂੰ ਮਾਣ ਦਿੰਦਿਆਂ ਮੈਂ ਕਿਹਾ,”ਜੇ ਤੇਰਾ ਕਦੇ ਨਸ਼ਾ ਕਰਨ ਨੂੰ ਦਿਲ ਕੀਤਾ ਤਾਂ ਪਹਿਲਾਂ ਮੇਰੇ ਨਾਲ ਫ਼ੋਨ ‘ਤੇ ਗੱਲ ਕਰਨੀ ।” ਸਿਆਲ਼ ਦੀ ਇਕ ਵੱਡੀ ਰਾਤ ਉਸਦਾ ਫ਼ੋਨ ਆਇਆ । ਮੈਂ ਪੁੱਛਿਆ, ”ਨਸ਼ਾ ਕਰਨ ਨੂੰ ਦਿਲ ਕਰਦਾ ਹੈ?” ”ਨਹੀਂ” ਉਸਨੇ ਉੱਤਰ ਦਿੱਤਾ । ਉਸਨੇ ਕਿਹਾ, ”ਇਕ ਸੋਚ ਮੈਨੂੰ ਸੌਣ ਨਹੀਂ ਦਿੰਦੀ ।ਮੇਰਾ ਮਾਲਕ ਆਪਣੇ ਇਕ ਮਿੱਤਰ ਨਾਲ ਰਾਤ ਦੇ ਖਾਣੇ ਲਈ ਗਿਆ ।ਉੱਠਦਾ ਹੋਇਆ ਉਹ ਬਿੱਲ ਅਗਲੀ ਸੀਟ ‘ਤੇ ਭੁੱਲ ਗਿਆ। ਮੇਰੀ ਮਹੀਨੇ ਦੀ ਤਨਖ਼ਾਹ 5500 ਰੁਪਏ ਹੈ, ਜਦ ਕਿ ਉਨ੍ਹਾਂ ਦੋ ਜਣਿਆਂ ਦੇ ਇਕ ਵੇਲੇ ਦੇ ਖਾਣੇ ਦਾ ਬਿੱਲ 6500 ਰੁਪਏ ਹੈ।ਙ” ਇੰਨਾ ਵੱਡਾ ਫ਼ਰਕ ਨੌਜਵਾਨਾਂ ਦਾ ਕਿਰਤ ਵਿਚ ਮਨ ਨਹੀਂ ਲੱਗਣ ਦਿੰਦਾ ।
ਕਈ ਕਈ ਪਿੰਡਾਂ ਵਿਚ ਘਰਾਂ ਦੇ ਘਰ, ਪਰਿਵਾਰ ਦੇ ਸਾਰੇ ਮੈਂਬਰ ਹੀ ਨਸ਼ਾ ਵੇਚਣ ਦੇ ਧੰਦੇ ਵਿਚ ਪੈ ਗਏ ਹਨ । ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਇਸ ਕਾਲੇ ਧੰਦੇ ਦਾ ਹਿੱਸਾ ਬਣਾ ਲਿਆ ਹੈ ।ਲੁਧਿਆਣਾ ਨੇੜਲੇ ਇਕ ਪਿੰਡ ਦੀ ਔਰਤ ਨਸ਼ਿਆਂ ਦੀ ਬਰਾਮਦਗੀ ਸੰਬੰਧੀ ਗਿਫ਼ਤਾਰ (2008) ਕੀਤੀ ਗਈ ਙ ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਸਮੇਤ ਉਸ ਦੇ ਘਰ ਦੇ ਸੱਤ ਬਾਲਗ ਮੈਂਬਰ ਹਨ, ਜਿਨ੍ਹਾਂ ਵਿਚੋਂ ਚਾਰ ਉਸ ਸਮੇਂ ਨਸ਼ਿਆਂ ਦੇ ਮੁਕੱਦਮਿਆਂ ਕਾਰਨ ਜੇਲ੍ਹ ਵਿਚ ਸਨ।
ਇਹ ਸਾਲ 2012 ਫ਼ਰੀਦਕੋਟ ਜ਼ਿਲ੍ਹੇ ਦੀ ਘਟਨਾ ਹੈ ਙ ਨਸ਼ਿਆਂ ਸੰਬੰਧੀ ਇਕ ਵਿਅਕਤੀ ਗਿਫ਼ਤਾਰ ਕੀਤਾ ਗਿਆ । ਜਦ ਪੁਲਿਸ ਨੇ ਉਸ ਦਾ ਖੁਰਾ ਖੋਜ ਭਾਲਿਆ ਤਾਂ ਪਤਾ ਲੱਗਾ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ । ਜਦ ਨਸ਼ਾ ਵੇਚਣ ਸੰਬੰਧੀ ਉਸ ਵਿਰੁੱਧ ਮੁਕੱਦਮਾ ਦਰਜ ਹੋਇਆ ਤਾਂ ਉਸ ਨੇ ਆਪਣਾ ਟਿਕਾਣਾ ਬਦਲ ਲਿਆ । ਇਹ ਪਿਛਲੇ 20 ਵਰ੍ਹਿਆਂ ਦੌਰਾਨ ਉਸਦਾ ਪੰਜਵਾਂ ਟਿਕਾਣਾ ਸੀ ।ਉਸ ਸਮੇਂ ਉਸ ਦੇ ਦੋਵੇਂ ਲੜਕੇ ਵੀ ਨਸ਼ਿਆਂ ਦੇ ਮੁਕੱਦਮਿਆਂ ਅਧੀਨ ਜੇਲ੍ਹ ਵਿਚ ਬੰਦ ਸਨ ।
ਲਗਭਗ ਪੰਦਰਾਂ ਵਰ੍ਹੇ ਪੁਰਾਣੀ ਗੱਲ ਹੈ ।ਆਪਣੇ ਘਰੋਂ ਚਾਲੀ ਕਿੱਲੋਮੀਟਰ ਦੂਰ ਕਾਲਜ ਪੜ੍ਹਦਾ ਇਕ ਨੌਜਵਾਨ ਨਸ਼ਿਆਂ ਦਾ ਆਦੀ ਹੋ ਗਿਆ ਙ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਉਹ ਕਾਲਜ ਫੀਸ ਤੇ ਟਿਊਸ਼ਨ ਦੇ ਪੈਸੇ ਲੈ ਕੇ ਹੈਰੋਇਨ ਪੀਂਦਾ ਰਿਹਾ ।ਸਾਲ ਬਾਅਦ ਕਾਲਜ ਪਿੰਸੀਪਲ ਦੀ ਚਿੱਠੀ ਆਉਣ ‘ਤੇ ਹੀ ਇਹ ਭੇਦ ਖੁੱਲ੍ਹਿਆ ਙ ਘਬਰਾਹਟ ਵਿਚ ਉਸ ਦੀ ਮਾਂ ਤੋਂ ਘਾਤਕ ਗ਼ਲਤੀ ਹੋਈ ।ਚਿੱਠੀ ਪੜ੍ਹਦਿਆਂ ਹੀ ਉਸ ਨੇ ਆਪਣੇ ਪੁੱਤ ਦਾ ਫ਼ੋਨ ਮਿਲਾਇਆ । ਉਦੋਂ ਉਹ ਆਪਣੇ ਹੀ ਸ਼ਹਿਰ ਦੇ ਬੱਸ ਅੱਡੇ ‘ਤੇ ਉਤਰ ਰਿਹਾ ਸੀ ।ਤਦ ਉਸ ਨੇ ਪਿੰਸੀਪਲ ਵੱਲੋਂ ਆਈ ਚਿੱਠੀ ਪੁੱਤ ਨੂੰ ਪੜ੍ਹ ਕੇ ਸੁਣਾ ਦਿੱਤੀ ।ਇੱਕੋ ਗੱਲ ਹੀ ਉਸ ਨੇ ਚਿੱਠੀ ਤੋਂ ਬਾਹਰ ਆਖੀ ਸੀ ਕਿ ਚਿੱਠੀ ਪੜ੍ਹਦਿਆਂ ਹੀ ਤੇਰਾ ਪਿਓ ਤੇਰੇ ਕਾਲਜ ਗਿਆ ਹੋਇਆ ਹੈ । ਉਹ ਪਲ ਤੇ ਆਹ ਦਿਨ, ਉਹ ਨੌਜਵਾਨ ਕਦੇ ਘਰ ਵਾਪਸ ਨਹੀਂ ਆਇਆ ।ਤਿੰਨ ਵਰ੍ਹੇ ਲੰਘ ਜਾਣ ‘ਤੇ ਵੀ ਉਹ ਔਰਤ ਮਹੀਨੇ ਵਿੱਚ ਇੱਕ-ਅੱਧ ਵਾਰ ਆਪਣੇ ਪੁੱਤ ਨੂੰ ਲੱਭਣ ਕਾਲਜ ਜ਼ਰੂਰ ਜਾਂਦੀ ਹੈ ।ਉਹ ਥੋੜ੍ਹੀ ਦੇਰ ਕਾਲਜ ਕੰਟੀਨ ਵਿਚ ਬੈਠਦੀ ਹੈ । ਸਟੱਡੀ ਰੂਮਜ਼ ਵਿਚ ਲੱਗੀਆਂ ਕਲਾਸਾਂ ਸ਼ੀਸ਼ਿਆਂ ਰਾਹੀਂ ਵੇਖਣ ਲਗਦੀ ਹੈ ਙ ਛੁੱਟੀ ਹੋਣ ‘ਤੇ ਕੁਝ ਵਿਦਿਆਰਥੀਆਂ ਤੋਂ ਆਪਣੇ ਪੁੱਤ ਬਾਰੇ ਪੁੱਛ-ਪੜਤਾਲ ਦਾ ਯਤਨ ਕਰਦੀ ਹੈ ।ਵਾਪਸ ਮੁੜਦੀ ਹੋਈ ਉਹ ਕਾਲਜ ਦੇ ਮੁੱਖ ਗੇਟ ‘ਤੇ ਖੜ੍ਹ ਕੇ ਹੱਥ ਜੋੜਦੀ ਹੈ ਤੇ ਸਿਰ ਝੁਕਾਉਂਦੀ ਹੈ ।ਕੋਈ ਅਰਦਾਸ ਕਰਦੀ ਹੈ ਜਾਂ ਉਲਾਂਭਾ ਦਿੰਦੀ ਹੈ, ਉਸ ਦੇ ਬੋਲਾਂ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ।
‘ਮੈਂ ਜਾਇਆ ਪੂਰਨ ਭਗਤਾਂ ਨੂੰ ,
ਅੱਜ ਸਾਂਭਿਓ ਮੇਰੇ ਵਕਤਾਂ ਨੂੰ।’
ਇਕ ਔਰਤ ਨਸ਼ੇ ਦੀਆਂ ਪੁੜੀਆਂ ਖ਼ਰੀਦ ਰਹੀ ਸੀ ਙ ਉਸ ਦੀ ਦਿੱਖ ਤੋਂ ਇਹ ਬਹੁਤ ਅਜੀਬ ਲੱਗਿਆ ।ਜਦ ਉਸ ਤੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਪਾਣੀ ਧਰਾਲ਼ਾਂ ਵਾਂਗ ਉਸਦੀਆਂ ਅੱਖਾਂ ‘ਚੋਂ ਵਗ ਤੁਰਿਆ, ”ਮੇਰਾ ਪੁੱਤ ਨਸ਼ਿਆਂ ‘ਤੇ ਲੱਗ ਗਿਆ ਹੈ ।ਅਸੀਂ ਉਸਨੂੰ ਬਾਹਰ ਨਹੀਂ ਜਾਣ ਦਿੰਦੇ ਙ ਹਰ ਤੀਜੇ-ਚੌਥੇ ਦਿਨ ਨਸ਼ਾ ਮੈਂ ਹੀ ਉਸ ਨੂੰ ਲਿਆ ਕੇ ਦਿੰਦੀ ਹਾਂ ।” ਪੁੱਤਾਂ ਦੇ ਸਿਰੋਂ ਪਾਣੀ ਵਾਰ-ਵਾਰ ਪੀਂਦੀਆਂ ਮਾਵਾਂ ਜ਼ਿੰਦਗੀ ਦੇ ਕਿਸ ਮੁਕਾਮ ‘ਤੇ ਜਾ ਖੜ੍ਹੀਆਂ ਹਨ।
ਖ਼ ਮੁਹਿੰਮਾਂ, ਜਿੱਤਾਂ ਲਈ ਵਿਸ਼ੇਸ਼ ਰੋਲ ਨਿਭਾਉਂਦੀਆਂ ਹਨ । ਨਸ਼ਿਆਂ ਵਿਰੁੱਧ ਅਜਿਹੇ ਸਮੂਹਿਕ ਤੇ ਵੱਡੀ ਪੱਧਰ ਦੇ ਯਤਨ ਸ਼ਲਾਘਾਯੋਗ ਹਨ ਙ ਪਰ ਨਸ਼ਿਆਂ ਵਿਰੁੱਧ ਲੜਾਈ ਲਈ ਬਹੁਪੱਖੀ ਤੇ ਨਿਰੰਤਰ ਯਤਨਾਂ ਦੀ ਲੋੜ ਹੈ ਙ ਇਸ ਮੁਹਿੰਮ ਦੀ ਨਿਗਰਾਨੀ ਲਈ ਪੰਜ ਕੈਬਨਿਟ ਮੰਤਰੀਆਂ ਦਾ ਗਠਨ ਸ਼ਲਾਘਾਯੋਗ ਕਦਮ ਹੈ ਙ ਇਸ ਨਾਲ ਫੀਲਡ ‘ਚ ਕੰਮ ਕਰਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਇਸ ਦੀ ਅਹਿਮੀਅਤ ਦਾ ਅਹਿਸਾਸ ਹੋਵੇਗਾ ਙ।ਨਸ਼ਿਆਂ ਦੀ ਰੋਕਥਾਮ ਲਈ ਹਰ ਮਹੀਨੇ ਦੇ ਆਖ਼ਰੀ ਦਿਨ ਪ੍ਰਾਂਤ ਪੱਧਰ ‘ਤੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਦੀ ਮੀਟਿੰਗ ਦੌਰਾਨ ਇਨ੍ਹਾਂ ਯਤਨਾਂ ਦਾ ਮੁਲਾਂਕਣ ਹੋਣਾ ਵਿਸ਼ੇਸ਼ ਉਪਰਾਲਾ ਹੋਵੇਗਾ ।
ਖ਼ ਨਸ਼ਿਆਂ ਦੀ ਰੋਕਥਾਮ ਲਈ ਪ੍ਰਸ਼ਾਸਨਿਕ ਤੇ ਰਾਜਨੀਤਿਕ ਖੇਤਰ ਦੀ ਵਚਨਬੱਧਤਾ ਤੇ ਜ਼ਿੰਮੇਵਾਰੀ ਸਮੇਂ ਦੀ ਅਹਿਮ ਲੋੜ ਹੈ ।
ਖ਼ ਸਪਲਾਈ ਲਾਈਨ ਨੂੰ ਤੋੜਨਾ ਇਸ ਜੱਦੋ-ਜਹਿਦ ਦਾ ਅਹਿਮ ਪਹਿਲੂ ਹੈ ।ਇਹ ਸਮੱਸਿਆ ਦਾ ਕੇਂਦਰ-ਬਿੰਦੂ ਹੈ ਙ ਇਸ ਲਈ ਪੁਲਿਸ ਵਿਭਾਗ ਕੋਲ ਨਫ਼ਰੀ ਦੀ ਘਾਟ ਹੈ ।ਤਫ਼ਤੀਸ਼ ਪੇਚੀਦਾ ਤੇ ਸਮਾਂਬੱਧ ਹੈ । ਇਸ ਸਮੱਸਿਆ ਲਈ ਲੋੜੀਂਦੇ ਸਾਧਨਾਂ ਦੀ ਲੋੜ ਹੈ।
ਖ਼ ਇਸ ਮੁਹਿੰਮ ਤਹਿਤ ਜਿਵੇਂ ਸਪਲਾਈ ਲਾਈਨ ਤੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਇਵੇਂ ਹੀ ਨਸ਼ਾ ਛੁਡਾਉਣ ਲਈ ਵੀ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ । ਨਸ਼ਾ ਛੁਡਾਊ ਮਾਹਿਰਾਂ ਤੇ ਕੌਂਸਲਰਾਂ ਦੀ ਗਿਣਤੀ ਸਮੱਸਿਆ ਦੇ ਮੁਕਾਬਲੇ ਬਹੁਤ ਘੱਟ ਹੈ । ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਛਾਣਬੀਣ ਕਰਨੀ ਜ਼ਰੂਰੀ ਹੈ । ਸਿਹਤ ਵਿਭਾਗ ਵਲੋਂ ਅਹਿਮ ਰੋਲ ਅਦਾ ਕਰਨ ਦੀ ਲੋੜ ਹੈ ।
ਸਕੂਲਾਂ ਵਿਚ ਨਸ਼ਿਆਂ ਬਾਰੇ ਇਕ ਪੀਰੀਅਡ ਨਸ਼ਿਆਂ ਵਿਰੁੱਧ ਜਾਗਿ૬ੀ, ਨੈਤਿਕਤਾ ਤੇ ਹੋਰ ਸਮਾਜਿਕ ਕੁਰੀਤੀਆਂ ਬਾਰੇ ਹੋਣਾ ਚਾਹੀਦਾ ਹੈ ।
ਖ਼ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਇਕ ਦਿਨ ਲੋਕਾਂ ਦੇ ਸਹਿਯੋਗ ਨਾਲ ਹੀ ਪ੍ਰਵਾਨ ਚੜ੍ਹਨੀ ਹੈ । ਇਸ ਸੰਬੰਧ ਵਿਚ ਨਸ਼ਾ ਰੋਕੂ ਕਮੇਟੀਆਂ ਦੇ ਮੁੜ ਨਿਰਮਾਣ ਦੀ ਲੋੜ ਹੈ ।ਇਸ ਉਦੇਸ਼ ਲਈ ਸਮਾਜਿਕ ਸੁਰੱਖਿਆ ਅਤੇ ਪੇਂਡੂ ਵਿਕਾਸ ਮਹਿਕਮਿਆਂ ਵਲੋਂ ਪੂਰਨ ਸ਼ਮੂਲੀਅਤ, ਸੇਧ ਅਤੇ ਸਹਾਇਤਾ ਦੀ ਅਹਿਮ ਲੋੜ ਹੈ ।
ਇਹ ਸਾਲ 2014 ਫ਼ਿਰੋਜ਼ਪੁਰ ਜ਼ਿਲ੍ਹੇ ਦੀ ਘਟਨਾ ਹੈ । ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤੋਂ ਉਤਸ਼ਾਹਿਤ ਹੋ ਕੇ ਇਕ ਬੁੱਢੀ ਮਾਂ ਨੇ ਨਸ਼ਈ ਜਵਾਈ ਵਿਰੁੱਧ ਸੂਚਨਾ ਦਿੱਤੀ । ਉਸ ਦੀਆਂ ਦੋਹਤੀਆਂ ਜਵਾਨੀ ਦੇ ਬੂਹੇ ‘ਤੇ ਆ ਖਲੋਤੀਆਂ ਸਨ, ਲੇਕਿਨ ਉਸ ਦਾ ਜਵਾਈ ਨਸ਼ਿਆਂ ਦੀ ਲੋੜ ਪੂਰੀ ਕਰਦਾ-ਕਰਦਾ ਜਾਇਦਾਦ ਦਾ ਵੱਡਾ ਹਿੱਸਾ ਵੇਚ ਚੁੱਕਾ ਸੀ ।ਹੁਣ ਉਹ ਦੋ ਖੇਤ ਇਕੱਠੇ ਵੇਚਣ ਦੀ ਤਿਆਰੀ ਕਰ ਰਿਹਾ ਸੀ ।ਬੁੱਢੀ ਮਾਂ ਨੇ ਕਚਹਿਰੀ ਦੇ ਗੇੜਿਆਂ ਦੀ ਪੂਰੀ ਕਨਸੋਅ ਰੱਖੀ ।ਉਸ ਨੇ ਦੋਵੇਂ ਦੋਹਤੀਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਰਖ਼ਾਸਤ ਦਿੱਤੀ ਕਿ ਬੱਚੀਆਂ ਦੀ ਜਾਇਦਾਦ ਉਨ੍ਹਾਂ ਦਾ ਬਾਪ ਅੱਗੇ ਨਾ ਵੇਚ ਸਕੇ ।ਇਸੇ ਦਰਖ਼ਾਸਤ ਦੀ ਇੱਕ ਕਾਪੀ ਲੈ ਕੇ ਉਹ ਤਿੰਨੋਂ ਮੇਰੇ ਦਫ਼ਤਰ ਆਈਆਂ ਸਨ ।ਇਸ਼ਾਰੇ ਨਾਲ ਦੋਵੇਂ ਕੁੜੀਆਂ ਨੂੰ ਦਫ਼ਤਰ ਤੋਂ ਬਾਹਰ ਭੇਜ ਉਹ ਨਸ਼ਿਆਂ ਬਾਰੇ ਸੂਚਨਾ ਦੇਣ ਲੱਗੀ ।ਨਸ਼ਾ ਖ਼ਰੀਦਣ ਵਾਲਿਆਂ ਦਾ ਸਮਾਂ, ਪੁੜੀਆਂ ਕਿੱਥੇ-ਕਿੱਥੇ ਪਈਆਂ ਹੁੰਦੀਆਂ ਹਨ ਤੇ ਪੈਸੇ ਦੀ ਸੰਭਾਲ ਕਿਵੇਂ ਤੇ ਕਿੱਥੇ ਕੀਤੀ ਜਾਂਦੀ ਹੈ, ਉਸ ਨੇ ਦੱਬਵੀਂ ਆਵਾਜ਼ ਵਿਚ ਹਾਲਾਤ ਨੂੰ ਪੂਰੇ ਵਿਸਥਾਰ ਨਾਲ ਖੋਲ੍ਹਿਆ ਙ ਅਗਲੀ ਸਵੇਰ ਹੀ ਛਾਪਾ ਮਾਰਿਆ ਗਿਆ । ਨਸ਼ਿਆਂ ਦਾ ਤਸਕਰ ਜੇਲ੍ਹ ਚਲਿਆ ਗਿਆ ਤੇ ਬੁੱਢੀ ਮਾਂ ਕੋਲ ਬੈਠ ਕੇ ਨਸ਼ਈ ਜਵਾਈ ਦਾ ਇਲਾਜ ਕਰਾਉਣ ਲੱਗੀ ।
ਪਰਿਵਾਰਕ ਤੇ ਸਮਾਜਿਕ ਪੱਧਰ ‘ਤੇ ਅਜਿਹੇ ਯਤਨਾਂ ਦੀ ਲੋੜ ਹੈ । ਪੰਜਾਬ ਦੀ ਅਸਹਿ ਪੀੜ ਨੂੰ ਮੁੱਖ ਰੱਖਦਿਆਂ ਸਾਨੂੰ ਨਸ਼ਿਆਂ ਦੀ ਰੋਕਥਾਮ ਲਈ ਕੰਡਿਆਂ ਦੀ ਚੋਭ ਵੀ ਸਹਾਰ ਲੈਣੀ ਚਾਹੀਦੀ ਹੈ।