9.8 C
Vancouver
Thursday, April 3, 2025

”ਨੈਕਸਟਜੈਨ ਕੈਨੇਡਾ” ਰਾਹੀਂ ਸਰੀ ਦੇ ਵਿਦਿਆਰਥੀਆਂ ਲਈ ਖੁੱਲ੍ਹਣਗੇ ਉੱਚ-ਸਿੱਖਿਆ ਦੇ ਰਾਹ

 

ਸਰੀ, (ਸਿਮਰਨਜੀਤ ਸਿੰਘ): ਸਕੂਲ ਕਾਲਜ ਦੀ ਪੜ੍ਹਾਈ ਤੋਂ ਬਾਅਦ ਯੂਨੀਵਰਸਿਟੀ ‘ਚ ਉੱਚ-ਸਿੱਖਿਆ ਲਈ ਦਾਖਲਾ ਲੈਣਾ ਵਿਦੇਸ਼ੀ ਭਾਈਚਾਰਿਆਂ ਦੇ ਬੱਚਿਆਂ ਲਈ ਬਹੁਤੀ ਵਾਰ ਚੁਣੌਤੀਪੂਰਨ ਪੜਾਅ ਹੁੰਦਾ ਹੈ, ਪਰ ਕਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਇਸ ‘ਚ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ। ਪ੍ਰਿੰਸ ਮਾਰਗਰੇਟ ਸਕੂਲ ਦੇ ਪੁਰਾਣੇ ਵਿਦਿਆਰਥੀ ਹਰਜਸ ਵਾਲੀਆ ਨੇ ਇਹ ਗੱਲ਼ ਆਪਣੇ ਤਜਰਬੇ ਦੇ ਆਧਾਰ ‘ਤੇ ਮਹਿਸੂਸ ਕੀਤੀ ਅਤੇ ”ਨੈਕਸਟਜੈਨ ਕੈਨੇਡਾ” (NextGen Canada) ਦੀ ਸਥਾਪਨਾ ਕਰਕੇ ਇਸ ਅੰਤਰ ਨੂੰ ਪੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ‘ਚ ਆਪਣਾ ਪਹਿਲਾ ਸਮੈਸਟਰ ਸ਼ੁਰੂ ਕਰਦੇ ਹੋਏ, ਵਾਲੀਆ ਨੇ ਦੇਖਿਆ ਕਿ ਉਸ ਦੇ ਗ੍ਰੈਜੂਏਸ਼ਨ ਕਲਾਸ ਦੇ ਸਿਰਫ਼ 2 ਹੋਰ ਵਿਦਿਆਰਥੀ ਉਥੇ ਪਹੁੰਚੇ। ਇਹ ਅਨੋਖੀ ਗੱਲ ਸੀ, ਕਿਉਂਕਿ 200 ਵਿਦਿਆਰਥੀਆਂ ਵਿੱਚੋਂ ਕੇਵਲ 3 ਹੀ ਯੂ.ਬੀ. ਸੀ. ਤਕ ਪਹੁੰਚੇ, ਜਦਕਿ ਸਰੀ ਦੇ ਇੱਕ ਨਿੱਜੀ ਅਤੇ ਸ਼ਕਤੀਸ਼ਾਲੀ ਸਕੂਲ ਤੋਂ 35 ਵਿਦਿਆਰਥੀਆਂ ਵਿੱਚੋਂ 20 ਨੇ ‘ਚ ਯੂ.ਬੀ. ਸੀ. ਵਿੱਚ ਦਾਖ਼ਲਾ ਲੈ ਲਿਆ।
ਵਾਲੀਆ ਨੇ ਕਿਹਾ ”ਸਾਡਾ ਸਕੂਲ ਮਾੜਾ ਨਹੀਂ ਹੈ ਪਰ ਅਸੀਂ ਉਹ ਮਦਦ ਨਹੀਂ ਪ੍ਰਾਪਤ ਕਰਦੇ ਜੋ ਅਮੀਰ ਵਿਦਿਆਰਥੀਆਂ ਨੂੰ ਮਿਲਦੀ ਹੈ। ਉਨ੍ਹਾਂ ਨੂੰ ਸਕਾਲਰਸ਼ਿਪ ਲੱਭਣ, ਅਰਜ਼ੀ ਦਾਖ਼ਲ ਕਰਨ ਅਤੇ ਯੂਨੀਵਰਸਿਟੀ ਦੀ ਤਿਆਰੀ ਲਈ ਵਧੀਆ ਮਾਰਗਦਰਸ਼ਨ ਮਿਲਦਾ ਹੈ, ਪਰ ਸਾਡੀ ‘ਚ ਭਾਵੇਂ ਖ਼ੁਬੀਆਂ ਹੋਣ, ਸਾਨੂੰ ਉਹ ਮੌਕੇ ਨਹੀਂ ਮਿਲਦੇ।”
ਇਸ ਅੰਤਰ ਨੂੰ ਦੂਰ ਕਰਨ ਦੇ ਉਦੇਸ਼ ਨਾਲ, ਵਾਲੀਆ ਨੇ 2023 ਵਿੱਚ ”ਨੈਕਸਟਜੈਨ ਕੈਨੇਡਾ” ਸ਼ੁਰੂ ਕੀਤਾ। ਉਨ੍ਹਾਂ ਕਿਹਾ ”ਅਸੀਂ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਸਾਧਨ, ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਲਈ ਉੱਚ-ਸਿੱਖਿਆ ਇੱਕ ਹੱਕ ਹੋਵੇ, ਨਾ ਕਿ ਇੱਕ ਵਿਲੱਖਣ ਮੌਕਾ।”
ਇੱਕ ਸਾਲ ‘ਚ ਇਹ ਸੰਸਥਾ ਸਰੀ ਅਤੇ ਹੋਰ ਖੇਤਰਾਂ ਵਿੱਚ ਹਜ਼ਾਰਾਂ ਵਿਦਿਆਰਥੀਆਂ ਦੀ ਮਦਦ ਕਰ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕਾਲਰਸ਼ਿਪ, ਯੂਨੀਵਰਸਿਟੀ ਦਾਖ਼ਲਾ, ਅਤੇ ਕਰੀਅਰ ਵਿਕਾਸ ‘ਤੇ ਵਰਕਸ਼ਾਪਾਂ ਕਰਵਾਈਆਂ, ਮਾਰਗਦਰਸ਼ਨ ਪ੍ਰਦਾਨ ਕੀਤਾ ਪੇਸ਼ਾਵਰ ਵਿਅਕਤੀਆਂ ਦੇ ਨਾਲ ਵਿਦਿਆਰਥੀਆਂ ਦੀ ਮੀਟਿੰਗ ਕਰਵਾਈ ਨੈੱਟਵਰਕਿੰਗ ਮੌਕੇ ਦਿੱਤੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਉੱਚ-ਸਿੱਖਿਆ ਦੀ ਤਿਆਰੀ ਵਿੱਚ ਮਦਦ ਦਿੱਤੀ। ”ਨੈਕਸਟਜੈਨ” ਨੇ ਇੱਕ ਵਿਅਕਤੀਗਤ ਮੈਂਟਰਸ਼ਿਪ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਉੱਚ-ਅਧਿਐਨ ਦੀ ਤਿਆਰੀ ਕਰ ਰਹੇ ਹਾਈ ਸਕੂਲ ਵਿਦਿਆਰਥੀਆਂ ਨੂੰ ਯੂ.ਬੀ.ਸੀ. ਦੇ 40 ਵਿਦਿਆਰਥੀ ਮਦਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ”ਨੈਕਸਟਜੈਨ” ਹੁਣ ਸਰੀ ਦੇ ਸਕੂਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਸਕੇ, ਜੋ ਮਦਦ ਚਾਹੁੰਦੇ ਹਨ। This report was written by Simranjit Singh as part of the Local Journalism Initiative.

Related Articles

Latest Articles