ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਭੋਜਨ ਉਤਪਾਦਨ ਉਦਯੋਗ ਨੂੰ ਉਤਸ਼ਾਹ ਦੇਣ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵਾਪਸ ਨਾ-ਮੋੜਨਯੋਗ $6.6 ਮਿਲੀਅਨ ਦੀ ਗ੍ਰਾਂਟ ਜਾਰੀ ਕੀਤੀ ਹੈ। ਸਰਕਾਰ ਦੇ ਮੁਤਾਬਕ, ਇਹ ਨਿਵੇਸ਼ ਸਥਾਨਕ ਖਾਦ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ।
ਮਾਨ ਸਿੰਘ ਵੱਲੋਂ ਸਥਾਪਿਤ ਕੀਤੀ “ਪ੍ਰਭੂ ਫੂਡਜ਼ ਇਨਕ.” ਜੋ ਕਿ ਸਰੀ ਵਿੱਚ ਮਠਿਆਈਆਂ ਬਣਾਉਂਦੀ ਹੈ, ਨੇ $662,000 ਦੀ ਨਾ-ਮੋੜਨਯੋਗ ਗ੍ਰਾਂਟ ਪ੍ਰਾਪਤ ਕੀਤੀ। ਮੰਤਰੀ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਕੰਪਨੀ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕਰ ਸਕਦੀ ਹੈ, ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ।
ਕਿਲੋਨਾ ਦੀ ਕੰਪਨੀ ਨੂੰ ਮਿਲੇ $2 ਮਿਲੀਅਨ
ਬੀ.ਸੀ. ਦੀ ਨੌਕਰੀ ਮੰਤਰੀ ਡਾਇਨਾ ਗਿਬਸਨ ਨੇ ਐਲਾਨ ਕੀਤਾ ਕਿ ਸੂਬੇ ਦੇ ਉਤਪਾਦਨ ਨੌਕਰੀਆਂ ਫੰਡ ਵਿੱਚੋਂ ਸੱਤ ਫੂਡ ਉਤਪਾਦਨ ਕੰਪਨੀਆਂ ਨੂੰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਕੇਲੋਨਾ-ਅਧਾਰਿਤ “ਫਾਰਮਿੰਗ ਕਰਮਾ ਫਰੂਟ ਕੋ.” ਨੂੰ $2 ਮਿਲੀਅਨ ਮਿਲਣਗੇ, ਜੋ ਕਿ ਨਵੇਂ ਪ੍ਰੋਸੈਸਿੰਗ ਸੁਵਿਧਾ ਅਤੇ ਉਪਕਰਣਾਂ ਲਈ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਿਵੇਸ਼ ਨਾਲ ਕਿਲੋਨਾ ਵਿੱਚ 32 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਯੋਜਨਾ ਤਹਿਤ, ਮਿਸ਼ਨ ਸ਼ਹਿਰ ਦੀ “ਵਨ ਡਿਗਰੀ ਆਰਗੈਨਿਕ ਫੂਡਜ਼” ਕੰਪਨੀ ਨੂੰ ਵੀ ਵਿੱਤੀ ਮਦਦ ਮਿਲੇਗੀ। ਇਹ ਕੰਪਨੀ ਨਾ-ਜੀਐਮਓ (ਗੈਰ-ਜੈਨੇਟਿਕਲੀ ਮੋਡੀਫਾਈਡ) ਅਨਾਜ ਅਤੇ ਹੋਰ ਉਤਪਾਦ ਤਿਆਰ ਕਰਦੀ ਹੈ।
ਹੋਰ ਕੰਪਨੀਆਂ ਨੂੰ ਵੀ ਮਿਲੀ ਗ੍ਰਾਂਟ
ਸਰਕਾਰ ਦੇ ਬਿਆਨ ਅਨੁਸਾਰ, ਇਹ ਵਿੱਤੀ ਮਦਦ ਹੋਰ ਕਈ ਕੰਪਨੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ‘ਚ ਨੌਰਥ ਡੈਲਟਾ ਸੀਫੂਡਜ਼ (North Delta Seafoods) ਮੱਛੀ ਉਤਪਾਦਨ ਅਤੇ ਸੰਭਾਲਣ ਵਿੱਚ ਨਿਵੇਸ਼ , ਟ੍ਰਾਫਾ ਫਾਰਮਾਸਿਊਟਿਕਲਸ (Trafa Pharmaceuticals) ਦਵਾਈ ਅਤੇ ਪੌਸ਼ਟਿਕ ਉਤਪਾਦ ਬਣਾਉਣ ਵਾਲੀ ਕੰਪਨੀ, ਬ੍ਰਾਊਨਜ਼ ਬੇ ਪੈਕਿੰਗ ਕੰਪਨੀ (Browns Bay Pacikng Co.) ਕੈਂਪਬੇਲ ਰਿਵਰ (Campbelli Rver) ਵਿੱਚ ਆਧੁਨਿਕ ਤਕਨੀਕ ਨਾਲ ਮੱਛੀ ਪੈਕਿੰਗ, ਵਿਟਾਮਿਨਲੈਬ (vitaminLab) ਵਿਕਟੋਰੀਆ (victoria) ਵਿੱਚ ਵਿਟਾਮਿਨ ਉਤਪਾਦਨ ਦੇ ਨਾਮ ਜ਼ਿਕਰਯੋਗ ਹਨ।
ਮੰਤਰੀ ਡਾਇਨਾ ਗਿਬਸਨ ਨੇ ਦੱਸਿਆ ਕਿ ਭੋਜਨ ਉਤਪਾਦਨ ਖੇਤਰ ਵਿੱਚ ਨਿਵੇਸ਼ ਕਰਨਾ ਬੀ.ਸੀ. ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਸਮੇਂ ਅਮਰੀਕਾ ਵੱਲੋਂ ਲਾਏ ਜਾ ਰਹੇ ਟੈਰਿਫ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ ਘਰੇਲੂ ਖਾਦ ਉਤਪਾਦਨ ਨੂੰ ਉਤਹਾਹਿਤ ਕਰਨਾ ਲਾਜ਼ਮੀ ਹੋ ਗਿਆ ਹੈ।
ਬੀ.ਸੀ. ਸਰਕਾਰ ਦੇ ਨੌਕਰੀ, ਆਰਥਿਕ ਵਿਕਾਸ ਅਤੇ ਨਵਾਪ੍ਰਵਰਤੀ ਮੰਤਰਾਲੇ ਅਤੇ ਖੇਤੀਬਾੜੀ ਤੇ ਭੋਜਨ ਮੰਤਰਾਲੇ ਨੇ ਮਿਲ ਕੇ ਇਹ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਭੋਜਨ ਸੁਰੱਖਿਆ ਵਿੱਚ ਸੁਧਾਰ ਆਉਣਗਾ, ਜਿਸ ਨਾਲ ਲੋਕਾਂ ਨੂੰ ਸਥਾਨਕ ਤੌਰ ‘ਤੇ ਬਣੇ ਹੋਏ ਖਾਦ ਉਤਪਾਦ ਵੱਧ ਮਿਲਣਗੇ।
ਜ਼ਿਕਰਯੋਗ ਹੈ ਕਿ ਸਾਲ 2023-24 ਦੌਰਾਨ ਸਰੀ ਦੇ ਪ੍ਰਸਿੱਧ ਵਿਓਪਾਰੀਆਂ ਏ-ਵਨ ਟਰੱਸ 95 ਲੱਖ ਡਾਲਰ ਅਤੇ ਨਾਨਕ ਫੂਡ (ਪੰਜਾਬ ਮਿਲਕ ਫੂਡ) ਨੂੰ ਵਪਾਰ ਵਧਾਉਣ ਲਈ ਸੂਬਾ ਸਰਕਾਰ ਵਲੋਂ 75 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਅਤੇ ਫੈਡਰਲ ਸਰਕਾਰ ਵਲੋਂ 5 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ। ਸਰਕਾਰੀ ਵੇਰਵਿਆਂ ਅਨੁਸਾਰ
The BCMJF has committed $146 million toward 132 projects to date, unlocking more than $1 billion in private-sector and other public investment.
Every $1 million invested results in $7 million in total direct capital investments in B.C., $590,000 in tax revenue to the Province, and $5.3 million in provincial GDP during the capital construction phase.
Funded projects will create and protect more than 4,700 jobs throughout B.C.
Food and beverage processors have a strong presence in the program, with nearly $18.3 million committed to 19 projects to date. These projects are supporting the creation of more than 400 jobs in the food and beverage manufacturing sector.
Here is a link to a full list of funding recipients that have been announced so far:
https://www2.gov.bc.ca/assets/gov/employment-business-and-economic-development/economic-development/find-support-organizations/rural-economic-development/photos/mjf_announced_projects_march_18_2025.pdf
ਇਸ ਸਬੰਧੀ ਹੋਰ ਵਿਸਥਾਰਪੂਰਵਕ ਵੇਰਵੇ ਸਾਡੀ ਵੈਬਸਾਈਟ https://thepunjabtimes.ca/ ‘ਤੇ ਵੇਖ ਸਕਦੇ ਹੋ।
ਬੀ.ਸੀ. ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਨੂੰ ਦਿੱਤੇ ਗਏ ਫੰਡਾਂ ਦਾ ਵੇਰਵਾ
ਕੰਪਨੀਆਂ ਵੱਲੋਂ ਵਿੱਤੀ ਰਾਸ਼ੀ
# | ਕੰਪਨੀ | ਵਿੱਤੀ ਰਾਸ਼ੀ | ਸਥਾਨ |
---|---|---|---|
1 | ਏ-ਵਨ ਟਰੱਸ | $9,500,000 (95 ਲੱਖ ਡਾਲਰ) | ਸਰੀ |
2 | ਪੰਜਾਬ ਮਿਲਕ ਫੂਡਜ਼ (ਨਾਨਕ ਪਨੀਰ) | $7,500,000 (75 ਲੱਖ ਡਾਲਰ) | ਸਰੀ |
3 | ਫਾਰਮਿੰਗ ਕਰਮਾ ਫਲ ਕੰਪਨੀ | $2,000,000 | ਕੇਲੋਨਾ |
4 | ਵਨ ਡਿਗਰੀ ਆਰਗੈਨਿਕ ਫੂਡਜ਼ | $2,000,000 | ਮਿਸ਼ਨ |
5 | ਡਾ. ਮਾ’ਸ ਲੈਬੋਰਟਰੀਜ਼ | $1,250,000 | ਸਰੀ |
6 | ਪ੍ਰਭੂ ਫੂਡਜ਼ | $662,000 | ਸਰੀ |
7 | ਵੈਨ ਵੀ ਇਟ ਮੈਨੂਫੈਕਚਰਿੰਗ | $623,000 | ਪਿਟ ਮੀਡੋਜ਼ |
8 | ਨੈਰਾ ਐਂਟਰਪ੍ਰਾਈਜ਼ | $618,000 | ਕਿੰਬਰਲੇ |
9 | ਨਾਰਥ ਡੈਲਟਾ ਸੀਫੂਡਜ਼ | $550,000 | ਡੈਲਟਾ |
10 | ਟ੍ਰਾਫ਼ਾ ਫਾਰਮਾਸੂਟੀਕਲ | $500,000 | ਡੈਲਟਾ |
11 | ਕੈਨੇਡੀਅਨ ਕਲਚਰਡ ਡੈਅਰੀ | $500,000 | ਕਮਬਰਲੈਂਡ |
12 | ਬਰਾਊਨਜ਼ ਬੇ ਪੈਕਿੰਗ ਕੰਪਨੀ | $430,000 | ਕੈਮਪਬੈਲ ਰਿਵਰ |
13 | ਵਿੱਟਾਮਿਨ-ਵਨ ਫਾਰਮੂਲਾਜ਼ | $425,000 | ਵਿਟੋਰੀਆ |
14 | ਸੇਂਟ ਜਰਮੈਨ ਬੇਕਰੀ | $420,000 | ਰਿਚਮੰਡ |
15 | ਕਿਕਿੰਗ ਹੋਰਸ ਕੌਫੀ | $330,000 | ਇਨਵਰਮੀਅਰ |
16 | ਪਿੱਪਿਨ ਪੁਆਇੰਟ | $176,610 | ਵਿਨਡੈਲ |
17 | ਰੂਟਸਾਈਡ ਪ੍ਰੋਵਿਜ਼ਨਸ | $156,000 | ਨੈਨਾਾਈਮੋ |
18 | ਗੋਲਡ ਰਿਵਰ ਐਕੁਆਫਾਰਮਜ਼ | $50,000 | ਗੋਲਡ ਰਿਵਰ |
19 | ਈਟ ਵੈੱਲ ਈਥਨਿਕ ਫੂਡਜ਼ | $33,750 | ਰਿਚਮੰਡ |
20 | ਸੋਲ ਬਾਈਟ ਫੂਡ | $22,000 | ਕੋਕਿਟਲਮ |