9.8 C
Vancouver
Thursday, April 3, 2025

ਲਿਬਰਲ ਪਾਰਟੀ ਵਲੋਂ ”ਔਲ-ਇਨ-ਕੈਨੇਡਾ” ਆਟੋ ਨੈੱਟਵਰਕ ਬਣਾਉਣ ਦਾ ਕੀਤਾ ਵਾਅਦਾ

 

ਸਰੀ, (ਸਿਮਰਨਜੀਤ ਸਿੰਘ): ਲਿਬਰਲ ਆਗੂ ਮਾਰਕ ਕਾਰਨੀ ਨੇ ਕੈਨੇਡਾ ਦੀ ਆਟੋ ਉਦਯੋਗ ਨੀਤੀ ਦੀ ਘੋਸ਼ਣਾ ਕੀਤੀ, ਜਿਸਦਾ ਮੁੱਖ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਯੁੱਧ ਨੀਤੀ ਤੋਂ ਕੈਨੇਡੀਅਨ ਆਟੋ-ਉਦਯੋਗ ਵਰਗ ਦੀ ਰੱਖਿਆ ਕਰਨੀ ਹੈ।
ਕਾਰਨੀ ਨੇ ਵਿੰਡਸਰ, ਓਂਟਾਰੀਓ ਵਿੱਚ ਚੋਣ ਮੁਹਿੰਮ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ 2 ਅਰਬ ਡਾਲਰ ਦਾ ‘ਸਟ੍ਰੈਟਜਿਕ ਰਿਸਪਾਂਸ ਫੰਡ’ ਤਿਆਰ ਕਰੇਗੀ, ਜੋ ਟਰੰਪ ਦੇ ਟੈਕਸਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਕੰਮਕਾਜ਼ੀ ਵਰਗਾਂ ਦੀ ਰਾਖੀ ਕਰੇਗਾ ਅਤੇ ਆਟੋ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਲਈ ਖਰਚ ਕੀਤਾ ਜਾਵੇਗਾ।
”ਔਲ-ਇਨ-ਕੈਨੇਡਾ” ਆਟੋ ਨੈੱਟਵਰਕ ਦੀ ਯੋਜਨਾ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ”ਔਲ-ਇਨ-ਕੈਨੇਡਾ” ਨੈੱਟਵਰਕ ਤਿਆਰ ਕਰੇਗੀ, ਜਿਸ ਅਧੀਨ ਆਟੋ ਕੰਪੋਨੈਂਟਸ ਦੀ ਉਤਪਾਦਨ ਪ੍ਰਕਿਰਿਆ ਮੁੜ-ਸੰਗਠਿਤ ਕੀਤਾ ਜਾਵੇਗਾ। ਇਸ ਤਰੀਕੇ ਨਾਲ, ਉਨ੍ਹਾਂ ਨੇ ਕਿਹਾ ਕਿ ਆਟੋ ਉਦਯੋਗ ਅਨੇਕ ਵਾਰੀ ਅਮਰੀਕੀ ਸਰਹੱਦ ਪਾਰ ਕਰਕੇ ਟੈਕਸ ਲੱਗਣ ਦੀ ਸਮੱਸਿਆ ਤੋਂ ਬਚ ਜਾਵੇਗਾ।
ਕਾਰਨੀ ਨੇ ਕਿਹਾ, ”ਹਰ ਵਾਰ, ਜਦੋਂ ਕੋਈ ਟੈਕਸ ਲੱਗਣ ਵਾਲਾ ਹਿੱਸਾ ਸਰਹੱਦ ਪਾਰ ਕਰਦਾ ਹੈ, ਤਾਂ ਉਸ ‘ਤੇ ਨਵਾਂ ਟੈਕਸ ਲੱਗਦਾ ਹੈ।” ਇਸ ਕਰਕੇ, ਸਾਨੂੰ ਜ਼ਿਆਦਾ ਆਟੋ ਪਾਰਟਸ ਅਤੇ ਪੂਰੀਆਂ ਗੱਡੀਆਂ ਕੈਨੇਡਾ ਵਿੱਚ ਹੀ ਬਣਾਉਣੀਆਂ ਚਾਹੀਦੀਆਂ ਹਨ”
ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਨੇ ਵਪਾਰਕ ਨੀਤੀ ਹੇਠ 25% ਸਟੀਲ ਅਤੇ ਐਲੂਮੀਨੀਅਮ ‘ਤੇ ਟੈਕਸ ਲਗਾ ਦਿੱਤੇ ਹਨ, ਜਿਸ ਨੇ ਕੈਨੇਡਾ-ਅਮਰੀਕਾ ਵਪਾਰ ‘ਚ ਤਣਾਅ ਪੈਦਾ ਕਰ ਦਿੱਤਾ ਹੈ। ਇਸ ਤੋਂ ਇਲਾਵਾ, 25% ਗੱਡੀਆਂ ਤੇ 10% ਐਨਰਜੀ ਉਤਪਾਦ ‘ਤੇ ਵੀ ਟੈਕਸ ਲੱਗਾ ਦਿੱਤੇ ਗਏ ਹਨ। ਅਮਰੀਕਾ ਨੇ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਤਹਿਤ ਕੁਝ ਉਤਪਾਦਾਂ ਨੂੰ ਇੱਕ ਮਹੀਨੇ ਦੀ ਛੋਟ ਦਿੱਤੀ ਹੈ, ਪਰ ਆਮ ਟੈਕਸ ਅਜੇ ਵੀ ਲਾਗੂ ਹਨ।
ਲਿਬਰਲ ਪਾਰਟੀ ਦੀ ਹੋਰ ਯੋਜਨਾਵਾਂ ‘ਚ ਕਾਰਨੀ ਨੇ ਵਾਅਦਾ ਕੀਤਾ ਹੈ ਕਿ ਪਰਮਿਟ ਅਤੇ ਪ੍ਰਾਜੈਕਟ ਮਨਜ਼ੂਰੀ ਪ੍ਰਕਿਰਿਆ ਤੇਜ਼ ਕੀਤੀਆਂ ਜਾਣਗੀਆਂ। ਕੈਨੇਡੀਅਨ ਮੇਡ ਗੱਡੀਆਂ ਦੀ ਖਰੀਦ ਵਧਾਉਣ ਲਈ ਯੋਜਨਾਵਾਂ ਐਲਾਨੀਆਂ ਜਾਣਗੀਆਂ। ਸਥਾਨਕ ਆਟੋ ਉਦਯੋਗ ਦਾ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਕੈਨੇਡਾ-ਅਮਰੀਕਾ ਵਪਾਰ ਉਤੇ ਆਉਣ ਵਾਲੇ ਸੰਕਟ ਤੋਂ ਉਦਯੋਗ ਬਚ ਸਕਣ। This report was written by Simranjit Singh as part of the Local Journalism Initiative.

Related Articles

Latest Articles