9.8 C
Vancouver
Thursday, April 3, 2025

ਸਰੀ ਪੁਲਿਸ ਸਰਵਿਸ ਵੱਲੋਂ ਔਰਤਾਂ ਨੂੰ ਪੁਲਿਸਿੰਗ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ

 

ਸਰੀ: ਸਰੀ ਪੁਲਿਸ ਸਰਵਿਸ (SPS) ਨੇ ਔਰਤਾਂ ਨੂੰ ਪੁਲਿਸ ਵਿਭਾਗ ਵਿੱਚ ਕਰੀਅਰ ਚੁਣਨ ਲਈ ਉਤਸ਼ਾਹਤ ਕਰਨ ਲਈ ਕਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਰਿਕਰੂਟ ਜਾਣਕਾਰੀ ਇਜਲਾਸ (Recriut Informaiton Sesisons) ਅਤੇ ਮਹਿਲਾਵਾਂ ਲਈ ‘ਇਨਟਰਡਕਸ਼ਨ ਟੂ ਪੁਲਿਸਿੰਗ’ ਵਰਕਸ਼ਾਪ ਸ਼ਾਮਲ ਹਨ।
ਐਸ.ਪੀ.ਐਸ. ਅਧਿਕਾਰੀਆਂ ਅਨੁਸਾਰ, ਆਉਣ ਵਾਲੇ ਸਮਿਆਂ ਵਿੱਚ 300 ਨਵੇਂ ਪੁਲਿਸ ਅਫਸਰ ਭਰਤੀ ਕੀਤੇ ਜਾਣਗੇ, ਜਿਨ੍ਹਾਂ ਵਿੱਚ ਤਜਰਬੇਕਾਰ ਅਤੇ ਨਵੇਂ ਭਰਤੀ ਹੋਣ ਵਾਲੇ ਅਫਸਰ ਦੋਵੇਂ ਸ਼ਾਮਲ ਹੋਣਗੇ। ਇਸ ਸਮੇਂ ਐਸ.ਪੀ.ਐਸ. ਵਿੱਚ ਹਰ ਪੰਜ ਵਿੱਚੋਂ ਇੱਕ ਪੁਲਿਸ ਅਫਸਰ ਮਹਿਲਾ ਹੈ, ਪਰ ਵਿਭਾਗ ਦੀ ਕੋਸ਼ਿਸ਼ ਹੈ ਕਿ ਇਸ ਗਿਣਤੀ ਨੂੰ ਵਧਾਇਆ ਜਾਵੇ।
ਐਸ.ਪੀ.ਐਸ. ਦੀ ਰਿਕਰੂਟਿੰਗ ਸੈਕਸ਼ਨ ਵਿੱਚ ਸਰਜੰਟ ਸਿੰਡੀ ਵੈਂਸ ਕਹਿੰਦੇ ਹਨ ਕਿ “ਪੁਲਿਸਿੰਗ ਇੱਕ ਪੁਰਸਕਾਰਤਮਕ ਅਤੇ ਵਿਅਪਕ ਵਿਵਸਾਇਕ ਖੇਤਰ ਹੈ, ਜਿਸ ਵਿੱਚ ਓਪਰੇਸ਼ਨਲ ਪੁਲਿਸਿੰਗ, ਜਾਂਚ-ਪੜਤਾਲ, ਤਾਲੀਮ, ਭਰਤੀਕਰਨ ਅਤੇ ਸਮਾਜਿਕ ਜੁੜਾਅ ਵਰਗੀਆਂ ਕਈ ਵਿਭਾਗੀ ਸਮਭਾਵਨਾਵਾਂ ਹਨ।” ਉਨ੍ਹਾਂ ਕਿਹਾ ਕਿ ਉਹ 30 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਕੰਮ ਕਰ ਰਹੀ ਹੈ ਅਤੇ ਮਹਿਲਾਵਾਂ ਨੂੰ ਪੁਲਿਸਿੰਗ ਵਿੱਚ ਸ਼ਾਮਲ ਹੋਣ ਲਈ ਮਾਰਗਦਰਸ਼ਨ ਦੇਣ ਵਿੱਚ ਉਨ੍ਹਾਂ ਨੂੰ ਵੱਡੀ ਖੁਸ਼ੀ ਮਿਲਦੀ ਹੈ।
ਅਪੈਲ 5 ਅਤੇ ਅਪੈਲ 9 ਨੂੰ ਐਸ.ਪੀ.ਐਸ. ਵੱਲੋਂ ਭਰਤੀ ਜਾਣਕਾਰੀ ਇਜਲਾਸ ਕਰਵਾਏ ਜਾਣਗੇ। ਅਪਰੈਲ 9 ਦਾ ਇਜਲਾਸ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਲਈ ਹੋਵੇਗਾ, ਜਿੱਥੇ ਐਸ.ਪੀ.ਐਸ. ਦੇ ਹਾਲਾਤ ਅਤੇ ਅਨੁਭਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮਈ 10: ਐਸ.ਪੀ.ਐਸ. ਮਹਿਲਾਵਾਂ ਲਈ ‘ਇਨਟਰਡਕਸ਼ਨ ਟੂ ਪੁਲਿਸਿੰਗ’ ਵਰਕਸ਼ਾਪ ਕਰਵਾਏਗਾ, ਜਿੱਥੇ ਉਨ੍ਹਾਂ ਨੂੰ ਪੁਲਿਸਿੰਗ ਵਿੱਚ ਮੌਜੂਦ ਵਿਅਪਕ ਅਵਸਰਾਂ ਬਾਰੇ ਜਾਣਕਾਰੀ ਮਿਲੇਗੀ। ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਰਿਕਰੂਟ ਜਾਣਕਾਰੀ ਇਜਲਾਸ ‘ਚ ਹਾਜ਼ਰੀ ਦੇਣਾ ਜ਼ਰੂਰੀ ਹੈ।
ਉਮੀਦਵਾਰ ਐਸ.ਪੀ.ਐਸ. ਦੀ ਵੈੱਬਸਾਈਟ (www.surreypoilce.ca/careers/women-poilicng) ਜਾਂ 604-591-4084 ‘ਤੇ ਸੰਪਰਕ ਕਰ ਸਕਦੇ ਹਨ। ਇਵੈਂਟ ਲਈ ਸੀਟਾਂ ਸੀਮਤ ਹਨ, ਇਸ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈ।

Related Articles

Latest Articles