ਸਸਕੈਚਵਨ ਸੂਬੇ ‘ਚ ਓਵਰਡੋਜ਼ ਨਸ਼ਿਆਂ ਦਾ ਕਹਿਣ ਵਧਣ ਲੱਗਾ

 

ਮਾਰਚ ਮਹੀਨੇ ਹੋਈਆਂ ਓਵਰਡੋਜ਼ ਨਾਲ 9 ਮੌਤਾਂ, ਪਬਲਿਕ ਲਾਈਬ੍ਰੇਰੀਆਂ ਕੀਤੀਆਂ ਬੰਦ
ਸਸਕੈਚਵਨ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਸੂਬਾ ਜਿਥੇ ਓਵਰਡੋਜ਼ ਨਾਲ ਰੋਜ਼ਾਨਾ ਤਕਰੀਬਨ 6-7 ਮੌਤਾਂ ਹੋ ਰਹੀਆਂ ਹਨ ਹੁਣ ਅਜਿਹੀਆਂ ਹੀ ਦੁਖਦ ਘਟਨਾਵਾਂ ਸਸਕੈਚਵਨ ਸੂਬੇ ‘ਚ ਵੀ ਵਾਪਰਨ ਲੱਗੀਆਂ ਹਨ। ਬੀਤੇ ਦਿਨੀਂ ‘ਪ੍ਰੋਵਿੰਸ਼ੀਅਲ ਐਮਰਜੈਂਸੀ ਓਪਰੇਸ਼ਨ ਸੈਂਟਰ’ ਨੇ ਦੱਸਿਆ ਕਿ ਹੁਣ ਤੱਕ ਮਾਰਚ ਮਹੀਨੇ 9 ਹੋਰ ਸ਼ੱਕੀ ਓਵਰਡੋਜ਼ ਮੌਤਾਂ ਹੋ ਚੁੱਕੀਆਂ ਹਨ।
‘ਪ੍ਰੋਵਿੰਸ਼ੀਅਲ ਐਮਰਜੈਂਸੀ ਓਪਰੇਸ਼ਨ ਸੈਂਟਰ’ ਅਤੇ ਸਸਕੈਚਵਨ ਕਰੋਨਰ ਸਰਵਿਸ ਮੁਤਾਬਕ, 1 ਜਨਵਰੀ ਤੋਂ 28 ਫਰਵਰੀ ਤੱਕ 49 ਲੋਕਾਂ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਮਾਰਚ ਮਹੀਨੇ ਵਿੱਚ ਹੋਈਆਂ ਮੌਤਾਂ ਨਾਲ, 2025 ਵਿੱਚ ਹੁਣ ਤੱਕ ਇਹ ਗਿਣਤੀ 58 ਹੋ ਗਈ ਹੈ। ਇਸ ਮਹੀਨੇ ਅਧਿਕਾਰੀਆਂ ਨੇ ਹੁਣ ਤੱਕ 435 ਓਵਰਡੋਜ਼ ਘਟਨਾਵਾਂ ‘ਤੇ ਉਨ੍ਹਾਂ ਨੇ ਪ੍ਰਤਿਕਿਰਿਆ ਦਿੱਤੀ ਹੈ। ਪਿਛਲੇ ਚਾਰ ਹਫ਼ਤਿਆਂ ਦੌਰਾਨ ਸਸਕੈਚਵਨ ਨਸ਼ਿਆਂ ਦੀ ਮਹਾਂਮਾਰੀ ਦੀ ਲਪੇਟ ‘ਚ ਆਇਆ ਹੋਇਆ ਹੈ। ਅਧਿਕਾਰੀਆਂ ਮੁਤਾਬਕ, “ਬਾਜ਼ਾਰ ਵਿੱਚ ਆਈ ਵੱਡੀ ਨਸ਼ਿਆਂ ਦੀ ਖੇਪ” ਕਾਰਨ ਮੌਤਾਂ ‘ਚ ਵਾਧਾ ਹੋ ਰਿਹਾ ਹੈ। ਪਿਛਲੇ ਹਫ਼ਤੇ, ਪੀ.ਐਚ.ਆਰ. ਨੇ ਐਲਾਨ ਕੀਤਾ ਕਿ ਉਹ 31 ਮਾਰਚ ਤੱਕ ਆਪਣੇ ਕੰਮ ਨੂੰ ਬੰਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਕਰਮਚਾਰੀਆਂ ‘ਤੇ ਇਹ ਸੰਕਟ ਕਾਰਨ ਤਣਾਅ ਪੈਦਾ ਹੋ ਰਿਹਾ ਹੈ।
ਸੂਬਾ ਹੁਣ “ਟ੍ਰੀਟਮੈਂਟ-ਕੇਂਦ੍ਰਤ” ਨਸ਼ਾ ਨੀਤੀ ਉੱਤੇ ਕੰਮ ਕਰ ਰਿਹਾ ਹੈ।500 ਨਵੇਂ ਡੀਟੌਕਸ ਬੈੱਡ ਬਣਾਉਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚੋਂ 221 ਪਹਿਲਾਂ ਹੀ ਚਾਲੂ ਕਰ ਦਿੱਤੇ ਗਏ ਹਨ। ਪਿਛਲੇ ਸਾਲ, ਸੂਬਾ ਸਰਕਾਰ ਨੇ ਨੀਡਲਾਂ ਵੰਡਣ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸਿਹਤ ਕਰਮਚਾਰੀ ਉਨ੍ਹਾਂ ਹੀ ਵਿਅਕਤੀਆਂ ਨੂੰ ਨੀਡਲਾਂ ਦੇ ਸਕਣਗੇ, ਜਿਹੜੇ ਉਨ੍ਹਾਂ ਨੂੰ ਵਾਪਸ ਕਰਦੇ ਹਨ। ਹਾਰਮ ਰੀਡਕਸ਼ਨ ਕਰਮਚਾਰੀ ਦਾਅਵਾ ਕਰਦੇ ਹਨ ਕਿ ਇਹ ਨੀਤੀ ਓਵਰਡੋਜ਼ ਅਤੇ ਵਾਇਰਸਾਂ ਦੇ ਫੈਲਾਅ ਨੂੰ ਹੋਰ ਵਧਾ ਸਕਦੀ ਹੈ।
ਨਸ਼ਾ ਉਪਭੋਗ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ, ਸਸਕੈਚਵਨ ਪਬਲਿਕ ਲਾਇਬ੍ਰੇਰੀ ਨੇ ਆਪਣੀਆਂ ਦੋ ਸ਼ਾਖਾਵਾਂ ਇੱਕ ਮਹੀਨੇ ਲਈ ਬੰਦ ਕਰ ਦਿੱਤੀਆਂ ਹਨ।
ਸਸਕੈਚਵਨ ਵਿੱਚ ਨਸ਼ਿਆਂ ਦੀ ਮਹਾਂਮਾਰੀ ‘ਤੇ ਅਜੇ ਵੀ ਸੰਕਟ ਬਣਿਆ ਹੋਇਆ ਹੈ। ਹਾਲਾਤ ਬੇਹੱਦ ਨਾਜ਼ੁਕ ਹਨ, ਅਤੇ ਜਨਤਾ, ਸਮਾਜਿਕ ਕਰਮਚਾਰੀ, ਤੇ ਸਰਕਾਰ ਦੇ ਵਿਚਕਾਰ ਤਣਾਅ ਬਣਿਆ ਹੋਇਆ ਹੈ। This report was written by Simranjit Singh as part of the Local Journalism Initiative.

Exit mobile version