8.3 C
Vancouver
Monday, April 7, 2025

ਇਸ਼ਕ ਸਮੁੰਦਰ

ਇਸ਼ਕ ਸਮੁੰਦਰ ਬਹੁਤ ਡੂੰਘੇਰਾ,
ਵਿਰਲਾ-ਟਾਵਾਂ ਤਰਦਾ।
ਮੰਝਧਾਰ ਵਿੱਚ ਗੋਤੇ ਖਾਵੇ,
ਨਾ ਜੀਂਦਾ ਨਾ ਮਰਦਾ।

ਜਿਨ੍ਹਾਂ ਇਸ ਵਿੱਚ ਪੈਰ ਟਿਕਾਇਆ,
ਰਹੇ ਘਾਟ ਨਾ ਘਰ ਦਾ।
ਬਿਖੜੇ ਮਾਰਗ ਚੱਲਣੋਂ ਹਰ ਇੱਕ,
ਕਦਮ ਧਰਨ ਤੋਂ ਡਰਦਾ।

ਦੁਨੀਆ ਦੀ ਕੋਈ ਲਾਜ-ਸ਼ਰਮ ਤੇ,
ਨਾ ਹੀ ਕਿਸੇ ਤੋਂ ਪਰਦਾ।
ਇਸ਼ਕ ‘ਚ ਡੁੱਬਣਾ ਮੌਤ ਜਾਪਦਾ,
ਬਿਨ ਇਹਦੇ ਨਾ ਸਰਦਾ।

ਆਸ਼ਕ ਤਰਸੇ ਦੀਦ ਮਾਸ਼ੂਕਾ,
ਠੰਢੇ ਹਾਉਕੇ ਭਰਦਾ।
ਜਿਨ੍ਹਾਂ ਸੀਨੇ ਤਾਂਘ ਮਿਲਣ ਦੀ,
ਹਰ ਤਾਅਨੇ ਨੂੰ ਜਰਦਾ।

ਏਥੇ ਨਹੀਂ ਕੋਈ ਹਾਕਮ ਮਾਲਕ,
ਨਾ ਬਰਦੀ ਨਾ ਬਰਦਾ।
ਹਾਰੀ-ਸਾਰੀ ਦੁਨੀਆਂਦਾਰੀ,
ਇਸ਼ਕ ਹੈ ਅਸਲੀ ਨਰ ਦਾ।
ਲੇਖਕ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Related Articles

Latest Articles