ਐਨ.ਡੀ.ਪੀ. ਵਲੋਂ ਬੀ.ਸੀ. ਕੰਜ਼ਰਵੇਟਿਵ ਐਮ.ਐਲ.ਏ. ਦੀ ਨਿਖੇਧੀ

ਡੇਵਿਡ ਵਿਲੀਅਮਜ਼ ਨੇ ਪੱਛਮੀ ਕੈਨੇਡਾ ਦੇ ਸੂਬਿਆਂ ਨੂੰ ‘ਰਿਪਬਲਿਕ ਆਫ ਵੈਸਟਰਨ ਕੈਨੇਡਾ’ ਦੱਸ ਕੇ ਖੜਾ ਕੀਤਾ ਵਿਵਾਦ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਐਨ.ਡੀ.ਪੀ. ਨੇ ਬੀ.ਸੀ. ਕੰਜ਼ਰਵੇਟਿਵ ਐਮ.ਐਲ.ਏ. ਡੇਵਿਡ ਵਿਲੀਅਮਜ਼ ਵਲੋਂ ਇੱਕ ਫੋਟੋ ਪੋਸਟ ਕਰਨ ‘ਤੇ ਵੱਡਾ ਵਿਰੋਧ ਜਤਾਇਆ ਹੈ, ਜਿਸ ਵਿੱਚ ਪੱਛਮੀ ਕੈਨੇਡਾ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸੇ ਸ਼ਾਮਲ ਹਨ, ਨੂੰ ‘ਰਿਪਬਲਿਕ ਆਫ ਵੈਸਟਰਨ ਕੈਨੇਡਾ’ ਦੱਸਿਆ ਗਿਆ ਹੈ।
30 ਮਾਰਚ ਨੂੰ ਡੇਵਿਡ ਵਿਲੀਅਮਜ਼ ਨੇ ਫੇਸਬੁੱਕ ‘ਤੇ ਇੱਕ ਪੋਸਟ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਪੱਛਮੀ ਕੈਨੇਡਾ ਇੱਕ ‘ਅਮਰੀਕੀ ਰਖਵਾਲੂ’ (ਫਰੋਟੲਚਟੋਰੳਟੲ ੋਡ ਟਹੲ ੂਨਿਟੲਦ ਸ਼ਟੳਟੲਸ) ਹੋ ਸਕਦਾ ਹੈ। ਹਾਲਾਂਕਿ, ਇਹ ਪੋਸਟ ਹੁਣ ਹਟਾ ਦਿੱਤੀ ਗਈ ਹੈ, ਪਰ ਇਸ ਦੀ ਇੱਕ ਸਕਰੀਨਸ਼ਾਟ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।
ਇਸ ਪੋਸਟ ਵਿੱਚ ਵਿਲੀਅਮਜ਼ ਨੇ ਕਿਹਾ ਕਿ “ਕਨਫੈਡਰੇਸ਼ਨ ਨੇ ਪੱਛਮੀ ਸੂਬਿਆਂ ਨਾਲ ਨਿਆਂ ਨਹੀਂ ਕੀਤਾ” ਅਤੇ “ਕੁਝ ਬਦਲਣ ਦੀ ਲੋੜ ਹੈ।”ਐਨ.ਡੀ.ਪੀ. ਦੇ ਐਮ.ਐਲ.ਏ. ਰਵੀ ਪਰਮਾਰ ਨੇ ਡੇਵਿਡ ਵਿਲੀਅਮਜ਼ ਦੀ ਪੋਸਟ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ: “ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਬਣੇਗਾ। ਜੌਨ ਰੱਸਟਾਡ ਦੀ ਟੀਮ ਦੇ ਇੱਕ ਮੈਂਬਰ ਵਲੋਂ ਬ੍ਰਿਟਿਸ਼ ਕੋਲੰਬੀਆ ਨੂੰ ‘ਅਮਰੀਕਾ ਦਾ ਰਖਵਾਲੂ’ ਬਣਾਉਣ ਦੀ ਗੱਲ ਕਰਨੀ ਨਿੰਦਣਯੋਗ ਹੈ। ਇਹ ਸਿਰਫ਼ ਇੱਕ ਹੋਰ ਉਦਾਹਰਨ ਹੈ ਕਿ ਜੌਨ ਰੱਸਟਾਡ ਅਤੇ ਉਹਦੇ ਸਾਥੀ ਪ੍ਰੋ-ਟਰੰਪ ਅਤੇ ਪ੍ਰੋ-ਅਮਰੀਕੀ ਸੋਚ ਨੂੰ ਹੁੰਗਾਰਾ ਦੇ ਰਹੇ ਹਨ।”
ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜੌਨ ਰੱਸਟਾਡ ਅਕਸਰ ਫੈਡਰਲ ਅਤੇ ਸੂਬਾਈ ਨੀਤੀਆਂ ਨੂੰ ਲੈ ਕੇ ਵਿਰੋਧੀ ਸਟੈਂਡ ਲੈਂਦੇ ਰਹੇ ਹਨ, ਪਰ ਇਹ ਨਵਾਂ ਵਿਵਾਦ ਉਨ੍ਹਾਂ ਦੀ ਪਾਰਟੀ ‘ਤੇ ਨਵਾਂ ਦਬਾਅ ਪੈਦਾ ਕਰ ਸਕਦਾ ਹੈ ਜਦੋਂ ਕਿ ਫੈਡਰਲ ਚੋਣਾਂ ਸਿਰ ‘ਤੇ ਆਈਆਂ ਖੜ੍ਹੀਆਂ ਹਨ।
ਐਨ.ਡੀ.ਪੀ. ਨੇ ਹੁਣ ਜੌਨ ਰੱਸਟਾਡ ਤੋਂ ਸਿੱਧਾ ਸਵਾਲ ਕੀਤਾ ਹੈ ਕਿ ਉਹ ਵਿਲੀਅਮਜ਼ ਦੇ ਬਿਆਨ ਦੀ ਪੁਸ਼ਟੀ ਕਰਦੇ ਹਨ ਜਾਂ ਨਹੀਂ।
ਇਸ ਮਾਮਲੇ ਨੇ ਬੀ.ਸੀ. ਦੀ ਰਾਜਨੀਤੀ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ, ਜਿੱਥੇ ਕਈ ਲੋਕ ਕੈਨੇਡਾ ਦੀ ਏਕਤਾ ਅਤੇ ਫੈਡਰਲ ਸਰਕਾਰ ਮਜ਼ਬੂਤ ਬਣਾਉਣ ਦੀ ਗੱਲ ਕਰ ਰਹੇ ਹਨ। This report was written by Simranjit Singh as part of the Local Journalism Initiative.

Exit mobile version