ਵੈਨਕੂਵਰ ਨਗਰ ਕੀਰਤਨ 12 ਅਪ੍ਰੈਲ ਅਤੇ ਸਰੀ ਵਿੱਚ ਨਗਰ ਕੀਰਤਨ 19 ਅਪ੍ਰੈਲ ਨੂੰ,
ਗਵਰਨਰ ਜਨਰਲ ਨੇ ਦਿੱਤੀ ਸਿੱਖ ਕੌਮ ਨੂੰ ‘ਸਿੱਖ ਵਿਰਾਸਤੀ ਮਹੀਨੇ’ ਦੀ ਵਧਾਈ
ਸਰੀ, (ਸਿਮਰਨਜੀਤ ਸਿੰਘ): ਪੂਰੇ ਕੈਨੇਡਾ ਭਰ ਵਿੱਚ ਵੱਖ-ਵੱਖ ਸੰਸਥਾਵਾਂ ਵਲੋਂ ਸਿੱਖ ਵਿਰਾਸਤੀ ਮਹੀਨਾ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ ਵੱਖ ਸੂਬਿਆਂ ਵਿੱਚ ਸਿੱਖ ਕੌਮ ਦੇ ਮਹਾਨ ਵਿਰਸੇ ਬਾਰੇ ਅਤੇ ਕੈਨੇਡਾ ਦੀ ਤਰੱਕੀ ਵਿੱਚ ਪਾਏ ਗਏ ਯੋਗਦਾਨ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਵੱਖ-ਵੱਖ ਸੂਬਾਈ ਅਤੇ ਫੈਡਰਲ ਸਿਆਸੀ ਆਗੂਆਂ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਮੈਰੀ ਸਾਈਮਨ ਨੇ ਕਿਹਾ, “ਅਪ੍ਰੈਲ ਸਿੱਖ ਹੈਰੀਟੇਜ ਮਹੀਨੇ ਦੀ ਸ਼ੁਰੂਆਤ ਹੈ। ਮੈਨੂੰ ਕੈਨੇਡਾ ਭਰ ਵਿੱਚ ਸਿੱਖ ਭਾਈਚਾਰੇ ਦੇ ਅਮਿੱਟ ਯੋਗਦਾਨ ਨੂੰ ਮਾਨਤਾ ਦੇਣ ਦਾ ਮਾਣ ਹੈ। ਵਿਭਿੰਨਤਾ ਸਾਡੀ ਤਾਕਤ ਹੈ, ਅਤੇ ਸਿੱਖ ਭਾਈਚਾਰਾ ਨਿਰਸਵਾਰਥ ਸੇਵਾ ਅਤੇ ਹਮਦਰਦੀ ਨਾਲ ਇਸ ਦੀ ਮਿਸਾਲ ਪੇਸ਼ ਕਰਦਾ ਹੈ।”
ਇਸ ਮੌਕੇ ਬੀ.ਸੀ. ਸੂਬੇ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਸਿੱਖ ਕੌਮ ਦੇ ਮਹਾਨ ਵਿਰਸੇ ਸਬੰਧੀ ਜਾਣਕਾਰੀ ਲੋਕਾਂ ਨੂੰ ਦੇਣ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ‘ਚ
ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਲੋਂ ਨਗਰ ਕੀਰਤਨ ਦਾ ਆਯੋਜਨ 12 ਅਪ੍ਰੈਲ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਸਰੀ ਵਲੋਂ ਨਗਰ ਕੀਰਤਨ 19 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਅੰਮ੍ਰਿਤ ਸੰਚਾਰ ਅਤੇ ਵਿਸ਼ੇਸ਼ ਧਾਰਮਿਕ ਦੀਵਾਨ ਵੀ ਸਜਾਏ ਜਾ ਰਹੇ ਹਨ। ਕੈਨੇਡੀਅਨ ਟੀਚਿੰਗ ਸੁਸਾਇਟੀ ਵਲੋਂ ਵੀ ਵਿਸ਼ੇਸ਼ ਸੈਮੀਨਾਰ 13 ਅਪ੍ਰੈਲ ਨੂੰ ਆਯੋਜਨ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿੱਖ ਸਭ ਤੋਂ ਪਹਿਲਾਂ 19ਵੀਂ ਸਦੀ ਦੇ ਅਖੀਰ ਵਿੱਚ ਲੱਕੜ ਮਿੱਲਾਂ, ਲੌਗਿੰਗ ਇੰਡਸਟ੍ਰੀ, ਖੇਤਾਂ ਅਤੇ ਰੇਲਵੇ ਵਿੱਚ ਕੰਮ ਕਰਨ ਲਈ ਇੱਥੇ ਵਸੇ ਸਨ ਅਤੇ ਕਈ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਡਟੇ ਰਹੇ। ਹੁਣ, ਬੀਸੀ ਦਾ ਸਿੱਖ ਭਾਈਚਾਰੇ ਦੀ ਬਹੁਤਾਤ ਦੇ ਨਾਲ ਇਹ ਬੀ.ਸੀ. ਖਾਸ ਸੂਬਾ ਬਣਾਉਂਦਾ ਹੈ।
ਖਾਲਸਾ ਦੀਵਾਨ ਸੁਸਾਇਟੀ ਵਲੋਂ 1908 ਵਿੱਚ ਉਸਾਰਿਆ ਗਿਆ ਸੈਕਿੰਡ ਐਵਨਿਊ ਵਾਲਾ ਗੁਰਦੁਆਰਾ ਉੱਤਰੀ ਅਮਰੀਕਾ ਦਾ ਪਹਿਲਾ ਗੁਰਦੁਆਰਾ ਸੀ। ਇਹ ਸਾਰੇ ਧਰਮਾਂ ਦੇ ਭਾਰਤੀਆਂ ਦੇ ਰੂਹਾਨੀ, ਸਿਆਸੀ ਅਤੇ ਸਮਾਜਕ ਜੀਵਨ ਦਾ ਕੇਂਦਰ ਸੀ ਅਤੇ ਇੰਮੀਗਰੇਸ਼ਨ ਦੇ ਸੁਧਾਰਾਂ ਅਤੇ 1947 ਵਿੱਚ ਮਿਲੇ ਵੋਟ ਦੇ ਹੱਕ ਨੂੰ ਲੈਣ ਲਈ ਚਲਾਈਆਂ ਗਈਆਂ ਸਮਾਜਕ ਇਨਸਾਫ ਦੀਆਂ ਮੁਹਿੰਮਾਂ ਵਿੱਚ ਇਸ ਨੇ ਆਗੂ ਰੋਲ ਨਿਭਾਇਆ ਸੀ। ਇਹ ਫਾਲਸ ਕਰੀਕ ਦੀਆਂ ਲੱਕੜ-ਮਿੱਲਾਂ ਦੇ ਨੇੜੇ ਸੀ, ਜਿੱਥੇ ਭਾਈਚਾਰੇ ਦੇ ਲੋਕ ਕੰਮ ਕਰਦੇ ਸਨ ਅਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਘਰ ਇਸ ਦੇ ਆਸ ਪਾਸ ਸਨ। ਰੌਸ ਸਟਰੀਟ ਵਾਲੇ ਗੁਰਦੁਆਰੇ ਨੂੰ ਉਸਾਰਨ ਲਈ ਕਈ ਸਾਲ ਫੰਡ ਇਕੱਠੇ ਕਰਨ ਤੋਂ ਬਾਅਦ ਇਸ ਨੂੰ 1970 ਵਿੱਚ ਵੇਚ ਦਿੱਤਾ ਗਿਆ। ਸੈਕਿੰਡ ਐਵਨਿਊ ਵਾਲਾ ਗੁਰਦੁਆਰਾ ਭਾਈਚਾਰੇ ਦੇ ਮੋਢੀ ਅਵਾਸੀਆਂ ਦੀਆਂ ਕਹਾਣੀਆਂ ਵਿੱਚ ਅੱਜઠਵੀઠਜਿਉਂਦਾઠਹੈ
ਸਿੱਖ ਨੌਜਵਾਨਾਂ ਦੀ ਸੰਸਥਾ ਸਿੱਖ ਹੈਰੀਟੇਜ ਸੁਸਾਇਟੀ ਆਫ਼ ਬੀ.ਸੀ. ਵਲੋਂ ਵੀ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਪਿਛਲੇ 29 ਮਾਰਚ, ਦਿਨ ਸ਼ਨਿੱਚਰਵਾਰ ਸਰੀ ਦੇ ਸਿਟੀ ਹਾਲ ਵਿੱਚ ਸਿੱਖ ਹੈਰੀਟੇਜ ਮਹੀਨੇ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਸਿੱਖ ਹੈਰੀਟੇਜ ਬੀ.ਸੀ. ਵੱਲੋਂ ਇਸ ਵਾਰ ਵਿਰਾਸਤ ਮਹੀਨੇ ਦੀ ਥੀਮ “ਆਨੰਦ” ਰੱਖਿਆ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ “ਆਨੰਦ” ਸਿੱਖ ਧਰਮ ਅਨੁਸਾਰ ਅੰਦਰੂਨੀ ਸ਼ਾਂਤੀ, ਸੁਖ ਅਤੇ ਪ੍ਰਭੂ ਨਾਲ ਮਿਲਾਪ ਦੀ ਅਵਸਥਾ ਨੂੰ ਦਰਸਾਉਂਦਾ ਹੈ। ਇਹ ਸਿੱਖ ਫ਼ਲਸਫ਼ੇ ਦੀ ਡੂੰਘਾਈ ਨੂੰ ਉਜਾਗਰ ਕਰੇਗਾ ਅਤੇ ਸਿੱਖਾਂ ਦੇ ਇਤਿਹਾਸ, ਸੱਭਿਆਚਾਰ ਅਤੇ ਯੋਗਦਾਨ ਨੂੰ ਉਭਾਰਣ ਲਈ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ “ਆਨੰਦ” ਸਿਰਫ਼ ਧਾਰਮਿਕ ਅਰਥਾਂ ਤੱਕ ਸੀਮਿਤ ਨਹੀਂ, ਇਹ ਸਿੱਖ ਜ਼ਿੰਦਗੀ ਅਤੇ ਸੰਸਕਾਰਾਂ ਵਿੱਚ ਵੀ ਮਹੱਤਵ ਰੱਖਦਾ ਹੈ। ਸਿੱਖ ਰਿਵਾਜਾਂ ਵਿੱਚ “ਆਨੰਦ ਸਾਹਿਬ” ਇੱਕ ਵਿਸ਼ੇਸ਼ ਬਾਣੀ ਹੈ, ਜੋ ਆਤਮਕ ਖੁਸ਼ਹਾਲੀ ਅਤੇ ਅਨੰਤ ਆਨੰਦ ਦੀ ਪੂਰੀ ਭਾਵਨਾ ਨੂੰ ਵਿਅਕਤ ਕਰਦੀ ਹੈ। ਇਹ ਥੀਮ ਸਿੱਖ ਹੈਰੀਟੇਜ ਬੀਸੀ ਵਲੋਂ ਸਿੱਖ ਸਭਿਆਚਾਰ ਅਤੇ ਰੂਹਾਨੀ ਅਹਿਮੀਅਤ ਨੂੰ ਉਤਸ਼ਾਹਿਤ ਕਰਨ ਲਈ ਚੁਣੀ ਗਈ ਹੈ।
ਸਿੱਖ ਹੈਰੀਟੇਜ ਬੀਸੀ ਇੱਕ ਗੈਰ-ਲਾਭਕਾਰੀ, ਸਵੈ-ਸੇਵੀ ਸੰਸਥਾ ਹੈ, ਜੋ ਸਿੱਖ ਇਤਿਹਾਸ, ਸੱਭਿਆਚਾਰ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਕੰਮ ਕਰਦੀ ਹੈ। 2025 ਵਿੱਚ, ਸਿੱਖ ਵਿਰਾਸਤ ਮਹੀਨਾ ਆਪਣੀ 8ਵੀਂ ਵਰ੍ਹੇਗੰਢ ਮਨਾਏਗਾ, ਜਿਸ ਅਧੀਨ ਅਨੇਕਾਂ ਸਮਾਗਮ, ਪਰਦਰਸ਼ਨੀਆਂ, ਗੋਸ਼ਠੀਆਂ ਅਤੇ ਸਮਾਜਿਕ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ।
ਮੁੱਖ ਸਮਾਗਮ ਹੇਠ ਲਿਖੇ ਅਨੁਸਾਰ ਕਰਵਾਏ ਜਾ ਰਹੇ ਹਨ:
ਸਮਾਗਮ | ਮਿਤੀ | ਸਮਾਂ | ਥਾਂ |
---|---|---|---|
“ਆਨੰਦ”: ਇਕ ਆਤਮਿਕ ਅਤੇ ਆਧੁਨਿਕ ਸੰਦੇਸ਼ | ਸ਼ਨੀਵਾਰ, 5 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 8:00 ਵਜੇ | – |
ਇਤਿਹਾਸਕ ਪ੍ਰਦਰਸ਼ਨੀ | ਐਤਵਾਰ, 6 ਅਪ੍ਰੈਲ, 2025 | ਦੁਪਹਿਰ 1:00 ਵਜੇ – 3:00 ਵਜੇ | ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ |
ਆਨੰਦ ਦੇ ਰੰਗ: ਰਵੀਨਾ ਤੂਰ ਨਾਲ ਪੇਂਟ ਨਾਈਟ | ਵੀਰਵਾਰ, 10 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 8:00 ਵਜੇ | ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਇਮਾਰਤ |
ਵਿਸਾਖੀ ਕੀਰਤਨ ਪ੍ਰੋਗਰਾਮ | ਸ਼ੁੱਕਰਵਾਰ, 11 ਅਪ੍ਰੈਲ, 2025 | ਸ਼ਾਮ 6:00 ਵਜੇ – ਰਾਤ 10:00 ਵਜੇ | ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ |
ਵੈਨਕੂਵਰ ਨਗਰ ਕੀਰਤਨ | ਸ਼ਨੀਵਾਰ, 12 ਅਪ੍ਰੈਲ, 2025 | ਸਵੇਰੇ 9:00 ਵਜੇ – ਸ਼ਾਮ 4:30 ਵਜੇ | ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ |
ਆਨੰਦ: ਦਾ ਆਰਟ ਆਫ਼ ਬੈਲਨਸ | ਸ਼ਨੀਵਾਰ, 12 ਅਪ੍ਰੈਲ, 2025 | ਦੁਪਹਿਰ 2:00 ਵਜੇ – ਰਾਤ 8:00 ਵਜੇ | ਜਿਗ ਸਪੇਸ |
ਵਿਸਾਖੀ ਰੈਨਸੁਬਾਈ ਕੀਰਤਨ | ਸ਼ਨੀਵਾਰ, 12 ਅਪ੍ਰੈਲ – ਐਤਵਾਰ, 13 ਅਪ੍ਰੈਲ, 2025 | ਸ਼ਾਮ 7:00 ਵਜੇ – ਸਵੇਰੇ 3:00 ਵਜੇ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ |
ਸਿੱਖਾਂ ਦੀਆਂ ਗੱਲਾਂ: ਪ੍ਰੇਰਨਾਦਾਇਕ ਗੱਲਾਂ ਅਤੇ ਕਹਾਣੀਆਂ | ਐਤਵਾਰ, 13 ਅਪ੍ਰੈਲ, 2025 | ਦੁਪਹਿਰ 2:00 ਵਜੇ – ਸ਼ਾਮ 4:00 ਵਜੇ | ਸਰੀ ਸਿਟੀ ਹਾਲ |
ਆਨੰਦ ਕਾਰਜ ਵਰਕਸ਼ਾਪ | ਸੋਮਵਾਰ, 14 ਅਪ੍ਰੈਲ, 2025 | ਸ਼ਾਮ 7:00 ਵਜੇ – ਰਾਤ 8:30 ਵਜੇ | ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਯਾਦਗਾਰੀ ਇਮਾਰਤ |
ਸਰੀ ਨਗਰ ਕੀਰਤਨ | ਸ਼ਨੀਵਾਰ, 19 ਅਪ੍ਰੈਲ, 2025 | ਸਵੇਰੇ 8:30 ਵਜੇ – ਸ਼ਾਮ 4:30 ਵਜੇ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ |
ਸਿੱਖ ਇਤਿਹਾਸ ਮੁਕਾਬਲਾ | ਸ਼ਨੀਵਾਰ, 26 ਅਪ੍ਰੈਲ, 2025 | ਸਵੇਰੇ 10:00 ਵਜੇ – ਸ਼ਾਮ 4:30 ਵਜੇ | ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰੀ |
ਵਿਸਾਖੀ ਜੋੜ੍ਹ ਮੇਲਾ | ਸ਼ਨੀਵਾਰ, 26 ਅਪ੍ਰੈਲ, 2025 | ਸਵੇਰੇ 11:00 ਵਜੇ – ਸ਼ਾਮ 5:00 ਵਜੇ | ਖਾਲਸਾ ਸੈਕੰਡਰੀ ਸਕੂਲ |
ਬੀ.ਸੀ. ਐਸ.ਐਸ.ਏ. ਬੱਚਿਆਂ ਲਈ ਕਹਾਣੀਆਂ | ਸ਼ਨੀਵਾਰ, 26 ਅਪ੍ਰੈਲ, 2025 | ਦੁਪਹਿਰ 2:00 ਵਜੇ – ਸ਼ਾਮ 4:00 ਵਜੇ | ਸਰੀ ਸੈਂਟਰ ਲਾਇਬ੍ਰੇਰੀ |
ਨਸਲਵਾਦ-ਵਿਰੋਧੀ ਅਤੇ ਜਾਤੀਵਾਦ-ਵਿਰੋਧੀ ਬਿਰਤਾਂਤਾਂ ਗੱਲਬਾਤ | ਮੰਗਲਵਾਰ, 29 ਅਪ੍ਰੈਲ, 2025 | ਦੁਪਹਿਰ 3:30 ਵਜੇ – ਸ਼ਾਮ 4:30 ਵਜੇ | ਯੂ.ਐਨ.ਸੀ. 200 ਬਾਲਰੂਮ, ਯੂ.ਬੀ.ਸੀ. ਓਕਾਨਾਡ |