ਸਰੀ, (ਸਿਮਰਨਜੀਤ ਸਿੰਘ): ਸਿੱਖ ਇਤਿਹਾਸ ਦੇ ਮਹੱਤਵਪੂਰਨ ਦਿਨ ‘ਖ਼ਾਲਸਾ ਸਿਰਜਣਾ ਦਿਵਸ’ ਨੂੰ ਯਾਦਗਾਰ ਬਣਾਉਣ ਲਈ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸਾਮਾਜ਼ਟੀ ਵਲੋਂ 13 ਅਪ੍ਰੈਲ, 2025 ਨੂੰ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਰੀ ਦੇ 8388128 ਸਟਰੀਟ ਵਿਖੇ ਗਰੈਂਡ ਤਾਜ਼ ਬੈਂਕੁਇਟ ਹਾਲ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 3 ਵਜੇ ਤੱਕ ਚੱਲੇਗਾ। ਸਮਾਗਮ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਜੋ ਗਲਤ ਧਾਰਨਾ (ਕੱਤਕ ਦੀ ਪੂਰਨਮਾਸ਼ੀ) ਬਣ ਚੁੱਕੀ ਹੈ ਉਸ ਬਾਰੇ ਸੁਚੇਤ ਕਰਨ ਲਈ ਵਿਚਾਰ-ਵਟਾਂਦਰਾ ਹੋਵੇਘਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਾਜਕ ਤੇ ਧਾਰਮਿਕ ਦ੍ਰਿਸ਼ਟਿਕੋਣ ਤੋਂ ਵਿਸਥਾਰ ਨਾਲ ਪੇਸ਼ ਕੀਤਾ ਜਾਵੇਗਾ। ਵਿਦਵਾਨਾਂ, ਇਤਿਹਾਸਕਾਰਾਂ ਅਤੇ ਸਿੱਖ ਨੌਜਵਾਨਾਂ ਵਲੋਂ ਖ਼ਾਲਸੇ ਦੀ ਸਿਰਜਣਾ ਅਤੇ ਅਜੋਕੇ ਸਮੇਂ ਵਿਚ ਉਸ ਦੇ ਮਹੱਤਵ ‘ਤੇ ਰੋਸ਼ਨੀ ਪਾਈ ਜਾਵੇਗੀ। ਇਸ ਮੌਕੇ ਅਤਿੰਦਰਪਾਲ ਸਿੰਘ ਖ਼ਾਲਿਸਤਾਨੀ, ਮੋਨਿੰਦਰ ਸਿੰਘ ਅਤੇ ਪਰਮਿੰਦਰ ਕੌਰ ਮੁੱਖ ਮਹਿਮਾਨ ਵਲੋਂ ਪਹੁੰਚ ਰਹੇ ਹਨ ਜੋ ਕਿ ਸਮਾਗਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਵਲੋਂ ਸਿੱਖ ਇਤਿਹਾਸ ਅਤੇ ਨੌਜਵਾਨੀ ਵਿਚ ਜਾਗਰੂਕਤਾ ਦੇ ਵਿਸ਼ਿਆਂ ‘ਤੇ ਵਿਚਾਰ ਪ੍ਰਗਟ ਕੀਤੇ ਜਾਣਗੇ। ਇਸ ਵਿਸ਼ੇਸ਼ ਸਮਾਗਮ ਦਾ ਆਯੋਜਨ ਭਾਈ ਜਗਤਾਰ ਸਿੰਘ, ਸਰਨਾਮ ਸਿੰਘ ਜੋਹਲ, ਜਸਬੀਰ ਸਿੰਘ ਗਿੱਲ ਅਤੇ ਗੁਰਮੁਖ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਸਮਾਗਮ ਖ਼ਾਲਸਾ ਪੰਥ ਦੀ ਇਤਿਹਾਸਕ ਯਾਦ ਨੂੰ ਤਾਜ਼ਾ ਕਰਨ, ਨੌਜਵਾਨ ਪੀੜ੍ਹੀ ਨੂੰ ਆਪਣੀ ਮੂਲ ਸੱਭਿਆਚਾਰ ਅਤੇ ਧਾਰਮਿਕ ਪਹਚਾਣ ਨਾਲ ਜੋੜਨ ਅਤੇ ਸਿੱਖ ਪੰਥ ਦੀ ਆਉਣ ਵਾਲੀ ਦਿਸ਼ਾ ਨੂੰ ਪ੍ਰਭਾਸ਼ਿਤ ਕਰਨ ਲਈ ਵਿਸ਼ੇਸ਼ ਉਲਰਾਲਾ ਹਰ ਸਾਲ ਕੀਤਾ ਜਾਂਦਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.