9.7 C
Vancouver
Saturday, April 12, 2025

ਟੈਰਿਫ਼ਜ਼ ਕਾਰਨ ਡੈਲਟਾ ਏਅਰ ਲਾਈਨਜ਼ ਦੀਆਂ ਟਿਕਟਾਂ ਦੀ ਵਿਕਰੀ ‘ਚ ਵੱਡੀ ਗਿਰਾਵਟ

ਸਰੀ, (ਸਿਮਰਨਜੀਤ ਸਿੰਘ): ਡੈਲਟਾ ਏਅਰ ਲਾਈਨਜ਼ ਨੇ ਕੈਨੇਡਾ ਤੋਂ ਯਾਤਰੀਆਂ ਦੀ ਘਟਦੀ ਮੰਗ ਦੇ ਮੱਦੇਨਜ਼ਰ ਇੱਥੋਂ ਆਪਣੀ ਉਡਾਣ ਸੇਵਾ ‘ਚ ਕਟੌਤੀ ਕਰਨ ਦੀ ਸੰਭਾਵਨਾ ਜਤਾਈ ਹੈ। ਕੰਪਨੀ ਦੇ ਪ੍ਰਧਾਨ ਗਲੇਨ ਹੇਲੇਨਸਟਾਈਨ ਨੇ ਕਿਹਾ ਕਿ 2025 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਤੋਂ ਬੁਕਿੰਗ ਵਿੱਚ ”ਵੱਡੀ ਗਿਰਾਵਟ” ਆਈ ਹੈ।
ਹੇਲੇਨਸਟਾਈਨ ਨੇ ਨਿਵੇਸ਼ਕਾਂ ਨਾਲ ਇਕ ਕਾਨਫਰੰਸ ਕਾਲ ਦੌਰਾਨ ਕਿਹਾ “ਕੈਨੇਡਾ ਵਿੱਚ ਸਾਨੂੰ ਬੁਕਿੰਗ ‘ਚ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਮੈਕਸੀਕੋ ਦੀ ਗੱਲ ਕਰੀਏ ਤਾਂ ਉਥੇ ਵੀ ਮਿਲੀ-ਜੁਲੀ ਤਸਵੀਰ ਹੈ” ਉਨ੍ਹਾਂ ਕਿਹਾ ਕਿ, ”ਅਸੀਂ ਇਨ੍ਹਾਂ ਹਾਲਾਤਾਂ ਵਿਚੋਂ ਰਾਹ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੈਨੇਡਾ ਅਤੇ ਮੈਕਸੀਕੋ ਦੀਆਂ ਉਡਾਣਾਂ ‘ਚ ਕਟੌਤੀ ਕਰਨੀ ਪਵੇਗੀ।” ਇਹ ਟਿੱਪਣੀਆਂ ਡੈਲਟਾ ਦੇ ਤਾਜ਼ਾ ਮਾਲੀ ਨਤੀਜਿਆਂ ਦੀ ਰਿਪੋਰਟ ਦੇਣ ਤੋਂ ਬਾਅਦ ਆਈਆਂ, ਜਿਸ ‘ਚ ਕੰਪਨੀ ਨੇ ਅੱਗੇ ਲਈ ਆਪਣਾ ਮਾਲੀ ਅਨੁਮਾਨ ਮੁਅੱਤਲ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ਼ ਤੇ ਵਪਾਰਕ ਯੁੱਧ ਇਸਦਾ ਮੁੱਖ ਕਾਰਨ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਡੈਲਟਾ ਏਅਰਲਾਈਨ ਵਲੋਂ ਮੋਂਟਰੀਅਲ, ਟੋਰਾਂਟੋ, ਵੈਨਕੂਵਰ, ਕਿਉਬੈਕ ਸਿਟੀ ਤੇ ਹੈਲਿਫੈਕਸ ਤੋਂ ਉਡਾਨਾਂ ਜਾਰੀ ਹਨ ਪਰ ਇਹ ਫਿਲਹਾਲ ਇਹ ਸਾਫ ਨਹੀਂ ਹੋਇਆ ਕਿ ਕਟੌਤੀ ਕਿਹੜੀਆਂ ਉਡਾਣਾਂ ਉੱਤੇ ਹੋਵੇਗੀ।
ਡੈਲਟਾ ਦੇ ਸੀਈਓ ਐਡ ਬਾਸਟੀਅਨ ਨੇ ਕਿਹਾ ਕਿ ਟੈਰਿਫ਼ਾਂ ਕਾਰਨ ਕੰਪਨੀ ਉਡਾਣਾਂ ਦੀ ਸੰਖਿਆ ਘਟਾ ਰਹੀ ਹੈ ਅਤੇ ਨਵੇਂ ਜਹਾਜ਼ਾਂ ਦੀ ਡਿਲੀਵਰੀ ਵੀ ਰੋਕੀ ਜਾ ਸਕਦੀ ਹੈ। ਦੂਜੇ ਪਾਸੇ, ਏਅਰ ਕੈਨੇਡਾ, ਵੈਸਟਜੈੱਟ, ਫਲੇਅਰ ਏਅਰਲਾਈਨਜ਼ ਤੇ ਏਅਰ ਟਰਾਂਸੈਟ ਵਰਗੀਆਂ ਕੰਪਨੀਆਂ ਵੀ ਅਮਰੀਕਾ ਲਈ ਆਪਣੀਆਂ ਸੇਵਾਵਾਂ ਘਟਾ ਰਹੀਆਂ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles