ਸਰੀ, (ਸਿਮਰਨਜੀਤ ਸਿੰਘ): ਖ਼ਾਲਸਾ ਦੇ ਦਿਵਸ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਵਿੱਚ ਵਿਸ਼ੇਸ਼ ਨਗਰ ਕੀਰਤਨ 12 ਅਪ੍ਰੈਲ, 2025 ਦਿਨ ਸ਼ਨੀਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਦਾ ਪ੍ਰਬੰਧ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਥਾਨਕ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਵੇਰ 8:00 ਵਜੇ ਇਲਾਹੀ ਕੀਰਤਨ ਹੋਣਗੇ ਅਤੇ 10:45 ਵਜੇ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਅਰੰਭਤਾ 10:45 ਵਜੇ ਹੋਵੇਗੀ।
ਇਨ੍ਹਾਂ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਿਕਾਰਡ ਸੰਗਤਾਂ ਵਲੋਂ ਹਾਜ਼ਰੀ ਭਰ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸੁਰੱਖਿਆ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਗਰ ਕੀਰਤਨ ਵਿਚ ਵਿਦਿਆਰਥੀ, ਗੁਰਮਤਿ ਸਕੂਲਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਝਲਕੀਆਂ ਅਤੇ ਗਤਕੇ ਦੇ ਕੌਤਕ ਵਿਖਾਏ ਜਾਣਗੇ । ਪ੍ਰਬੰਧਕਾਂ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਤੇ ਇਸ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਪੂਰੀ ਸ਼ਰਧਾ ਅਤੇ ਅਨੁਸ਼ਾਸ਼ਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ।