ਇੱਕ ਦੁਕਾਨ ਬੱਚਿਆਂ ਦੇ ਸਕੂਲ ਤੋਂ 2 ਬਲਾਕ ਦੂਰ ਖੋਲ੍ਹਣ ਲਈ ਵੀ ਦਿੱਤੀ ਮਨਜ਼ੂਰੀ
ਸਰੀ, (ਪਰਮਜੀਤ ਸਿੰਘ): ਸਰੀ, ਕੈਨੇਡਾ ਦੇ ਕਈ ਸ਼ਹਿਰਾਂ ਵਾਂਗ ਸਰੀ ਵਿੱਚ ਵੀ ਭੰਗ ਦੀ ਵਿਕਰੀ ਨੂੰ ਹੁਣ ਕਾਨੂੰਨੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।
ਸਰੀ ਸਿਟੀ ਕੌਂਸਲ ਨੇ ਬੀਤੇ ਦਿਨੀ ਪੰਜ-ਵੋਟਾਂ ਦੇ ਬਹੁਮਤ ਨਾਲ ਨੌਂ ਸਥਾਨਾਂ ‘ਤੇ ਭੰਗ ਦੀਆਂ ਦੁਕਾਨਾਂ ਖੋਲਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਦੁਕਾਨਾਂ ਖੋਲਣ ਲਈ ਲਿਕਰ ਐਂਡ ਕੈਨੇਬਿਸ ਰੈਗੂਲੇਸ਼ਨ ਬ੍ਰਾਂਚ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ ।
ਇਸ ਤੀਜੇ ਪੜਾਅ ‘ਤੇ ਹੋਈ ਵੋਟਿੰਗ ਵਿੱਚ ਮੇਅਰ ਬਰੇਂਡਾ ਲੌਕ, ਕੌਂਸਲਰ ਮਨਦੀਪ ਨਗਰਾ, ਰੌਬ ਸਟੱਟ ਅਤੇ ਗੋਰਡਨ ਹਿਪਨਰ ਨੇ ਵਿਰੋਧ ਕੀਤਾ, ਜਦਕਿ ਡਗ ਐਲਫੋਰਡ, ਪਰਦੀਪ ਕੁਨਰ, ਹੈਰੀ ਬੈਂਸ, ਲਿੰਡਾ ਐਨਿਸ ਅਤੇ ਮਾਈਕ ਬੋਸੇ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ।
ਇਹ ਫੈਸਲਾ ਸਾਰਵਜਨਿਕ ਸੁਣਵਾਈ ਤੋਂ ਬਾਅਦ ਆਇਆ, ਜਿਸ ਦੌਰਾਨ 35 ਵਿਅਕਤੀਆਂ ਨੇ ਕੌਂਸਲ ਅੱਗੇ ਆਪਣੀ ਗੱਲ ਰੱਖੀ। ਉਨ੍ਹਾਂ ਵਿੱਚੋਂ ਜਿਆਦਾਤਰ ਕੰਪਨੀਆਂ ਦੇ ਕਰਮਚਾਰੀ ਸਨ।
ਇਨ੍ਹਾਂ ਥਾਵਾਂ ‘ਤੇ ਖੁਲਣਗੀਆਂ ਕੈਨੇਬਿਸ ਦੁਕਾਨਾਂ:
ਸਾਊਥ ਸਰੀ:
ਯੂਨਿਟ 108-15775 ਛਰੋੇਦੋਨ ਧਰਵਿੲ ਭੁਰਬ ਛੳਨਨੳਬਸਿ ਛੋਰਪ
ਯੂਨਿਟ 125-16030 24 ਸ਼ਟਰੲੲਟ ਧੁਟਚਹ ਲ਼ੋਵੲ ਛੳਨਨੳਬਿਸ (ਲ਼ਗਿਹਟਬੋਣ ਓਨਟੲਰਪਰਸਿੲਸ)
ਨੌਰਥ ਸਰੀ:
ਯੂਨਿਟ 502-7380 ਖਨਿਗ ਘੲੋਰਗੲ ਭੋੁਲੲਵੳਰਦ ੀਮੳਗਿਨੲ ਛੳਨਨੳਬਸਿ ਛੋ.
ਯੂਨਿਟ 103-9014 152 ਸ਼ਟਰੲੲਟ 1486965 ਭ.ਛ. ਲ਼ਟਦ.
15148 ਢਰੳਸੲਰ ੍ਹਗਿਹਾੳੇ 1181168 ਭ.ਛ. ਲ਼ਟਦ.
19581 ਢਰੳਸੲਰ ੍ਹਗਿਹਾੳੇ ੍ਰ. ਭੳਸਰੳਨ
ਯੂਨਿਟ 201-13650 102 ਅਵੲਨੁੲ ਧੁਟਚਹ ਲ਼ੋਵੲ ਛੳਨਨੳਬਸਿ (ਲ਼ਗਿਹਟਬੋਣ ਓਨਟੲਰਪਰਸਿੲਸ)
10383 150 ਸ਼ਟਰੲੲਟ 1486965 ਭ.ਛ. ਲ਼ਟਦ.
ਯੂਨਿਟ 5-10330 152 ਸ਼ਟਰੲੲਟ ੀਮੳਗਨਿੲ ਛੳਨਨੳਬਸਿ ਛੋ.
ਸੁਣਵਾਈ ਦੌਰਾਨ ਨੋਰੀਨ ਵਾਟਰਜ਼, ਜੋ ਕਿ ਇੱਕ ਰਿਟਾਇਰਡ ਵੈਨਕੂਵਰ ਪੁਲਿਸ ਅਫਸਰ ਹਨ, ਨੇ ਆਪਣੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਕੌਂਸਲ ਨੂੰ ਦੱਸਿਆ ਕਿ ਕੌਂਸਲ ਦੇ ਇਸ ਫੈਸਲੇ ਦਾ ਨੌਜਵਾਨਾਂ ਤੇ ਗਲਤ ਅਸਰ ਪਵੇਗਾ ।
ਉਨ੍ਹਾਂ ਨੇ ਕਿਹਾ ਕਿ ਇੱਕ ਦੁਕਾਨ ਤਾਂ ਉਥੇ ਖੋਲੀ ਜਾ ਰਹੀ ਹੈ ਜਿੱਥੋਂ ਦੋ ਬਲਾਕ ਦੂਰ ਇੱਕ ਸਕੂਲ ਅਤੇ ਇੱਕ ਪਾਰਕ ਹੈ।