ਕਈ ਵਾਰ ਦਾ ਵਫ਼ਾਦਾਰ ਬਣ ਕੇ,
ਚੋਣਾਂ ਜਿੱਤਦਾ ਰਿਹਾ ਸ਼ੈਤਾਨ ਬਾਬਾ।
ਬੈਠਾ ਇੱਕ ਦਾ ਬਣਾਉਣ ਤਿੱਕੜੀ ‘ਚੋਂ,
ਗਿਆ ਜਦ ਦਾ ਛੱਡ ਮੈਦਾਨ ਬਾਬਾ।
ਕਿਹੜੀ ਪਾ ਗਿਆ ਐਡੀ ਚੋਗ ਕੋਈ,
ਜੀਹਦੇ ਬਿਨ ਸੀ ਨਿਕਲਦੀ ਜਾਨ ਬਾਬਾ।
ਗਿਆ ਕੂੜ ਦੀਆਂ ਉਹ ਕਰ ਪੈੜਾਂ,
ਜੋ ਹੁੰਦਾ ਸੀ ਕਦੇ ਮਹਾਨ ਬਾਬਾ।
ਕਰ ਆਪਣਿਆਂ ਨਾਲ ਗਦਾਰੀ,
ਮਾਰ ਝੂਠੀ ਗਿਆ ਜ਼ੁਬਾਨ ਬਾਬਾ।
ਜਾ ਰਲ਼ਿਆ ਸੰਗ ਬੇਈਮਾਨਾਂ,
ਗਿਆ ਕੁੱਤਾ ਜੋ ਬਣ ਜਹਾਨ ਬਾਬਾ।
ਜੱਟ ਜੱਟਾਂ ਦੇ ਭੋਲ਼ੂ ਨਰਾਇਣ ਵਾਲੀ,
ਸੱਚ ਕਰ ਗਿਆ ਹੀ ਅਖਾਣ ਬਾਬਾ।
ਮੂੰਹ ‘ਚ ਰਾਮ ਬਗਲ ਛੁਰੀ ‘ਭਗਤਾ’,
ਬੜਾ ਨਿਕਲਿਆ ਬੇਈਮਾਨ ਬਾਬਾ।
ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113