11.6 C
Vancouver
Sunday, April 27, 2025

ਤੈਨੂੰ ਮਿਲ ਕੇ

 

ਤੈਨੂੰ ਮਿਲਕੇ ਦੁਖ ਸੁਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ।
ਮਨ ਤੇ ਲੱਦਿਆ ਭਾਰ ਮਣਾਂ ਮੂੰਹ, ਮਾਸਾ ਤੋਲ਼ਾ ਹੋ ਜਾਂਦਾ ਹੈ।
ਤੂੰ ਵੀ ਖੂਬ ਹੰਡਾਏ ਦੁੱਖ ਸੁੱਖ ਤੇ ਮੈਂ ਵੀ ਵੇਖੇ ਘੁੱਪ ਹਨੇਰੇ,
ਤਕੀਆਂ ਸ਼ਾਮਾਂ ਕਾਲਖ ਭਰੀਆਂ, ਵੇਖੇ ਬਲ਼ਦੇ ਸ਼ਾਮ ਸਵੇਰੇ,

ਸੋਚਾਂ ਵਿੱਚ ਜਦ ਡੁਬਿਆਂ ਦਾ, ਮਨ ਅੰਨ੍ਹਾਂ ਬੋਲ਼ਾ ਹੋ ਜਾਂਦਾ ਹੈ।
ਤੈਨੂੰ ਮਿਲਕੇ ਦੁੱਖ ਸੁੱਖ ਕਰਕੇ, ਮਨ ਕੁਝ ਹੌਲਾ ਹੋ ਜਾਂਦਾ ਹੈ।
ਗੰਮ ਸਾਗਰ ਦੀ ਹਾਥ ਨਾ ਲਭਦੀ, ਜੀਵਣ ਬੇੜੀ ਡੱਕੋ ਡੋਲੇ,
ਚਾਰ ਚਫੇਰੇ ਘੁੰਮਣ ਘੇਰੀ ਹੋਵੇ, ਸੁੱਤੀਆਂ ਯਾਦਾਂ ਕੌਣ ਫਰੋਲੇ,

ਮਨ ਮੰਦਰ ਦਾ ਮਹਿਲ ਸਜਾਇਆ ਖੰਡਰ ਖੋਲਾ ਹੋ ਜਾਂਦਾ ਹੈ।
ਤੈਨੂੰ ਮਿਲ ਕੇ ਦੁੱਖ ਸੁਖ ਕਰਕੇ, ਮਨ ਕੁਝ ਹੌਲ਼ਾ ਹੋ ਜਾਂਦਾ ਹੈ।
ਪਿਆਰ ਮੁੱਹਬਤ, ਸਾਂਝਾਂ ਦੇ ਪਲ਼.ਹੁੰਦੇ ਬਹੁਤ ਭੁਲਾਉਣੇ ਔਖੇ,
ਆਪਣੇ ਹੱਥੀ ਬਾਲ ਮੁਆਤੇ, ਸੁਪਨੇ ਰਾਖ ਬਣਾਉਣੇ ਔਖੇ,

ਕਦੇ ਕਦੇ ਸੋਚਾਂ ਦਾ ਹਰ ਪਲ਼ ਵਾਅ ૶ਵਰੋਲ਼ਾ ਹੋ ਜਾਂਦਾ ਹੈ।
ਝੂਠੀਆਂ ਕਸਮਾਂ ਝੂਠੇ ਵਾਅਦੇ, ਦੁਨੀਆ ਦੀ ਹੈ ਰੀਤ ਪਰਾਣੀ,
ਇਹ ਖੁਦ ਗਰਜ਼ੀ ਲੋਕਾਂ ਦੀ ਹੈ, ਪੈਰ ਪੈਰ ਤੇ ਨਵੀਂ ਕਹਾਣੀ,
ਸੁਣ ਸੁਣ ਕੇ ਕਈ ਨਵੀਆਂ ਗੱਲਾਂ, ਰੋਲ ਘਚੋਲ਼ਾ ਹੋ ਜਾਂਦਾ ਹੈ।

ਉੱਚੀ ਨੀਂਵੀਂ ਜੇ ਕੋਈ ਹੋ ਗਈ ਸਾਥੋਂ, ਸਜਨਾ ਮੂੰਹ ਨਾ ਮੋੜੀਂ,
ਜਦੋਂ ਤੀਕ ਨੇ ਸਾਹ ਤਨ ਵਿਚ, ਸਾਂਝਾਂ ਦੀ ਇਹ ਡੋਰ ਨਾ ਤੋੜੀਂ,
ਕਲਮਾਂ ਦੀਆਂ ਕਈ ਬਾਤਾਂ ਲਿਖ ਕੇ, ਖਾਲੀ ਝੋਲ਼ਾ ਹੋ ਜਾਂਦਾ ਹੈ।
ਤੈਨੂੰ ਮਿਲਕੇ ਦੁੱਖ ਸੁੱਖ ਕਰਕੇ ਮਨ ਕੁੱਝ ਹੌਲ਼ਾ ਹੋ ਜਾਂਦਾ ਹੈ।
ਲੇਖਕ : ਰਵੇਲ ਸਿੰਘ ਇਟਲੀ

Related Articles

Latest Articles