18.1 C
Vancouver
Saturday, June 28, 2025

ਤਾਰਿਆ ਵੇ ਤੇਰੀ ਲੋਅ

ਚੰਨਾਂ ਵੇ ਤੇਰੀ ਚਾਨਣੀ
ਤਾਰਿਆ ਵੇ ਤੇਰੀ ਲੋਅ
ਤਾਰਿਆ ਵੇ ਤੇਰੀ ਲੋਅ

ਮੇਰੇ ਹਾਸੇ ਲੁੱਟ ਕੇ ਖੇੜਿਆਂ,
ਮੇਰੇ ਦਿੱਤੇ ਹੋਂਠ ਪਰੋ
ਮੈਂ ਅਮਾਨਤ ਰਾਂਝੇ ਚਾਕ ਦੀ,
ਮੇਰੇ ਨਾਲ ਹੋਇਆ ਧ੍ਰੋਹ
ਉਮਰਾਂ ਦੀਆਂ ਸਾਂਝਾਂ ਟੁੱਟੀਆਂ,
ਅੱਜ ਗਏ ਨਖੇੜੇ ਹੋ
ਤਾਰਿਆ ਵੇ ਤੇਰੀ ਲੋਅ

ਰੋਵਣ ਖ਼ੁਸ਼ੀਆਂ ਸਹਿਕਣ ਹਾਸੇ,
ਜਾਵਾਂ ਕਿਹੜੇ ਪਾਸੇ
ਚਾਰ ਚੁਫ਼ੇਰੇ ਘੁੱਪ ਹਨੇਰੇ,
ਹਾੜ੍ਹਾ ਵੇ ਅੜਿਓ
ਤਾਰਿਆ ਵੇ ਤੇਰੀ ਲੋਅ

ਬਾਬਲ ਦੀਆਂ ਅੱਖੀਆਂ ਦੇ ਚਾਨਣ,
ਅੰਮੀਂ ਦੇ ਅਰਮਾਨ
ਮੌਤ ਦੀ ਘੋੜ੍ਹੀ ਚੜ੍ਹੇ
ਅੱਜ ਵੀਰਾਂ ਦੀ ਭੈਣ ਨਿਮਾਣੀ,
ਕਿਸਦੀ ਵਾਗ ਫੜੇ
ਭੈਣਾਂ ਦੇ ਵੀਰਿਓ
ਭੈਣਾਂ ਦੇ ਵੀਰਿਓ
ਤਾਰਿਆ ਵੇ ਤੇਰੀ ਲੋਅ
ਲੇਖਕ : ਅਹਿਮਦ ਰਾਹੀ

Related Articles

Latest Articles